Saturday, April 20, 2024

ਐਸ.ਐਸ.ਡੀ ਗਰਲਜ਼ ਕਾਲਜ ਵਿਖੇ ਗੋਲਡਨ ਜੁਬਲੀ ਸਮਾਗਮ ਅੱਜ

ਬਠਿੰਡਾ, 16 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਐਸ.ਐਸ.ਡੀ ਗਰਲਜ਼ ਕਾਲਜ ਬਠਿੰਡਾ ਵਲੋਂ PPN1602201805ਗੋਲਡਨ ਜੁਬਲੀ (50ਵੀਂ ਵਰ੍ਹੇ ਗੰਢ (1967 ਤੋਂ 2017) ਅੱਜ ਸ਼ਾਮ 6.00 ਵਜੇ ਮਨਾਈ ਜਾ ਰਹੀ ਹੈ।ਇਸ ਸਮਾਗਮ ਵਿੱਚ ਵਿੱਤ ਮੰੰਤਰੀ ਮਨਪ੍ਰੀਤ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਅਤੇ ਮੈਡਮ ਵੀਨੂ ਬਾਦਲ ਵਿਸ਼ੇਸ਼ ਮਹਿਮਾਨ ਵਜੋਂ ਪਹੰੁਚ ਰਹੇ ਹਨ।ਇਸ ਸਬੰਧ ਵਿੱਚ ਕਾਲਜ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਤਾਂਘੀ ਅਤੇ ੳੂਸ਼ਾ ਸਰਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਵੱਲੋਂ ਕੋਰਿਓਗਰਾਫੀ ਪੇਸ਼ ਕਰਕੇ ਕਾਲਜ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਜਾਵੇਗਾ।ਉਹਨਾਂ ਕਿਹਾ ਕਿ ਕਾਲਜ ਦੇ ਹਰ ਇਕ ਵਿਦਿਆਰਥੀਆਂ ਦਾ 50 ਹਜ਼ਾਰ ਰੁਪਏ ਦਾ ਦੁਰਘਟਨਾ ਬੀਮਾ ਕਰਵਾਇਆ ਜਾਂਦਾ ਹੈ, ਲੇਕਿਨ ਹੁਣ ਤੱਕ ਕਿਸੇ ਵੀ ਵਿਦਿਆਰਥੀ ਨੇ ਇਸ ਬਾਰੇ ਕਦੀ ਵੀ ਕਲੇਮ ਨਹੀ ਕੀਤਾ ਗਿਆ।ਸੰਸਥਾ ਦੀ ਸਥਾਪਤੀ ਸਮੇਂ ਤੋਂ ਲੈ ਕੇ 25 ਸਾਲ ਇਥੇ ਸਿਰਫ ਆਰਟਸ ਸਟ੍ਰੀਮ ਹੀ ਪੜ੍ਹਾਈ ਗਈ ਅਤੇ ਬਾਅਦ ਵਾਲੇ 25 ਸਾਲਾਂ ਵਿੱਚ ਇਥੋਂ ਦੀਆਂ ਲੜਕੀਆਂ ਨੂੰ ਸਮੇਂ ਦਾ ਹਾਣੀ ਬਨਾਉਣ ਲਈ ਵੱਖ-ਵੱਖ ਕੋਰਸ ਸ਼ੁਰੂ ਕੀਤੇ ਗਏ।ਇਸ ਦੌਰਾਨ ਐਸ.ਐਸ.ਡੀ ਗਰੁੱਪ ਆਫ਼ ਗਰਲਜ਼ ਕਾਲਜ ਦੇ ਪ੍ਰਧਾਨ ਸੋਮਨਾਥ ਬਾਘਲਾ, ਪ੍ਰਮੋਦ ਮਿੱਤਲ, ਜਸਵੰਤ ਰਾਏ ਸਿੰਗਲਾ, ਜੇ.ਕੇ ਗੁਪਤਾ, ਅਜੈ ਗੁਪਤਾ ਅਤੇ ਮੈਡਮ ੳੂਸ਼ਾ ਸਰਮਾ ਵੀ ਹਾਜ਼ਰ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply