Thursday, March 28, 2024

ਖਾਲਸਾ ਕਾਲਜ ਵਿੱਦਿਅਕ ਸੰਸਥਾਵਾਂ ’ਚ ਮਨਾਇਆ ਅਰਦਾਸ ਦਿਵਸ

ਅੰਮ੍ਰਿਤਸਰ, 16 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੀਆਂ PPN1602201814ਵਿੱਦਿਅਕ ਸੰਸਥਾਵਾਂ ਖ਼ਾਲਸਾ ਕਾਲਜ ਵੈਟਰਨਰੀ ਐਂਡ ਐਨੀਮਲ ਸਾਇੰਸਸ ਅਤੇ ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਅਰਦਾਸ ਦਿਵਸ ਕਰਵਾਏ ਗਏ। ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੀ ਦੂਰਅੰਦੇਸ਼ੀ ਸਦਕਾ ਸਥਾਪਿਤ ਕੀਤੇ ਗਏ ਖਾਲਸਾ ਕਾਲਜ ਵੈਟਰਨਰੀ ਐਂਡ ਐਨੀਮਲ ਸਾਇੰਸਸ ਹਸਪਤਾਲ ਵਿਖੇ ਬੈਚਲਰ ਆਫ਼ ਵੈਟਰਨਰੀ ਸਾਇੰਸ ਐਂਡ ਐਨੀਮਲ ਹੈਸਬੈਂਡਰੀ (ਬੀ.ਵੀ.ਐੱਸ.ਏ.ਐਸ) ਤੀਸਰੇ ਬੈਚ ਦੇ ਵਿਦਿਆਰਥੀਆਂ ਵਲੋਂ 5 ਸਾਲਾਂ (ਡਿਗਰੀ ਕੋਰਸ) ਪੜ੍ਹਾਈ ਪੂਰੀ ਹੋਣ ਦੇ ਸ਼ੁਕਰਾਨੇ ਵਜੋਂ ਅੱਜ ਅਰਦਾਸ ਦਿਵਸ ਮਨਾਇਆ ਗਿਆ।ਕਾਲਜ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਰਾਗੀ ਜਥੇ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ।
ਇਸ ਮੌਕੇ ਦੋਹਾਂ ਪ੍ਰੋਗਰਾਮਾਂ ’ਚ ਉਚੇਚੇ ਤੌਰ ’ਤੇ ਪੁੱਜੇ ਕੌਂਸਲ ਦੇ ਵਧੀਕ ਆਨਰੇਰੀ ਸਕੱਤਰ ਸ: ਸਵਿੰਦਰ ਸਿੰਘ ਕੱਥੂਨੰਗਲ ਨੇ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦਾ ਆਖ਼ਰੀ ਬੈਚ ਸਮਾਪਤ ਹੋ ਗਿਆ ਹੈ ਅਤੇ ਉਹ ਆਪਣੀ-ਆਪਣੀ ਮੰਜਿਲ ਵੱਧ ਕਦਮ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਲਈ ਅੱਜ ਦਾ ਦਿਨ ਇਤਿਹਾਸਕ ਹੈ ਕਿ ਉਹ ਸਫ਼ਲਤਾ ਪੂਰਵਕ ਪਾਸ ਹੋ ਕੇ ਜੀਵਨ ਦੇ ਅਗਲੇ ਪੜਾਅ ’ਤੇ ਅਗਰਸਰ ਹਨ।ਉਨ੍ਹਾਂ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਿੰਸੀਪਲ ਡਾ. ਐੱਸ. ਐੱਸ. ਸਿੱਧੂ ਨੂੰ ਵਧਾਈ ਦਿੱਤੀ।
ਇਸੇ ਤਰ੍ਹਾਂ ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਦੀ ਇਮਤਿਹਾਨਾਂ ’ਚ ਸ਼ਾਨਦਾਰ ਕਾਰਗੁਜ਼ਾਰੀ ਲਈ ਅਰਦਾਸ ਦਿਵਸ ਕਰਵਾਇਆ ਗਿਆ। ਸਕੂਲ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਦੀ ਯਤਨਾਂ ਸਦਕਾ ਕਰਵਾਏ ਅਰਦਾਸ ਦਿਵਸ ਮੌਕੇ ਪਰਸੋ ਤੋਂ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਰਾਗੀ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਇਸ ਮੌਕੇ ਭਾਈ ਗੁਰਪ੍ਰਤਾਪ ਸਿੰਘ (ਢਾਡੀ ਸ੍ਰੀ ਅਕਾਲ ਤਖ਼ਤ ਸਾਹਿਬ), ਜੁਆਇੰਟ ਸਕੱਤਰ ਸ: ਸਵਿੰਦਰ ਸਿੰਘ ਕੱਥੂਨੰਗਲ, ਮੈਂਬਰ ਗੁਰਮਹਿੰਦਰ ਸਿੰਘ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ, ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ, ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ, ਪ੍ਰਿੰਸੀਪਲ ਗੁਰਿੰਦਰਜੀਤ ਕੌਰ, ਕਰਨਲ ਜੋਗਿੰਦਰ ਸਿੰਘ ਕਾਹਲੋਂ, ਰੁਪਿੰਦਰ ਕੌਰ, ਕਮਲਜੀਤ ਕੌਰ ਆਦਿ ਹਾਜ਼ਰ ਸਨ।
ਵੈਟਰਨਰੀ ਹਸਪਤਾਲ ਵਿਖੇ ਪ੍ਰਿੰਸੀਪਲ ਡਾ. ਸਿੱਧੂ ਨੇ ਆਪਣੇ ਸੰਬੋਧਨ ’ਚ 70 ਵਿਦਿਆਰਥੀਆਂ ਦੇ 5 ਸਾਲਾਂ ਬੈਚ ਦੇ ਪੂਰੇ ਹੋਣ ’ਤੇ ਸ਼ੁਭਇੱਛਾਵਾਂ ਭੇਟ ਕੀਤੀਆਂ। ਉਨ੍ਹਾਂ ਦੱਸਿਆ ਕਿ ਵੈਟਰਨਰੀ ਹਸਪਤਾਲ ’ਚ ਵਿਦਿਆਰਥੀਆਂ ਨੂੰ 6 ਮਹੀਨ੍ਹਿਆਂ ਦਾ ਅਭਿਆਸ ਕਰਵਾਇਆ ਜਾਵੇਗਾ। ਸਕੂਲ ਪ੍ਰਿੰਸੀਪਲ ਸ: ਗਿੱਲ ਨੇ ਵਿਦਿਆਰਥੀਆਂ ਦੀ ਪ੍ਰੀਖਿਆ ’ਚ ਵਧੀਆ ਗੁਜ਼ਾਰੀ ਕਾਮਨਾ ਕਰਦਿਆਂ ਉਨ੍ਹਾਂ ਇਮਾਨਦਾਰੀ ਅਤੇ ਮਿਹਨਤ ਨਾਲ ਪ੍ਰੀਖਿਆ ਲਈ ਉਤਸ਼ਾਹਿਤ ਕੀਤਾ। ਵੈਟਰਨਰੀ ਕਾਲਜ ਵਿਖੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਸ: ਸੁਖਦੇਵ ਸਿੰਘ ਢਿੱਲੋਂ, ਟੀ. ਪੀ. ਸੈਣੀ, ਐਸ. ਪੀ. ਆਰੀਆ, ਡਾ. ਕੈਲਾ ਤੋਂ ਇਲਾਵਾ ਸਮੂਹ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।

Check Also

ਲ਼ੋਕ ਸਭਾ ਚੋਣਾਂ ਦੌਰਾਨ ਰੱਖੀ ਜਾਵੇਗੀ ਸਖ਼ਤ ਚੌਕਸੀ – ਜਿਲ੍ਹਾ ਚੋਣ ਅਧਿਕਾਰੀ

ਚੋਣਾਂ ਦੌਰਾਨ ਸ਼ੱਕੀ ਵਿਅਕਤੀਆਂ ਤੇ ਰਹੇਗੀ ਸਖ਼ਤ ਨਜ਼ਰ – ਕਮਿਸ਼ਨਰ ਪੁਲਿਸ ਅੰਮ੍ਰਿਤਸਰ, 27 ਮਾਰਚ (ਸੁਖਬੀਰ …

Leave a Reply