Friday, March 29, 2024

ਵਿਕਾਸ ਦੇ ਨਾਂ ‘ਤੇ ਵਿਨਾਸ਼ ਦਾ ਰੱਖਿਆ ਜਾ ਰਿਹੈ ਨੀਂਹ ਪੱਥਰ – ਪਦਮਸ਼੍ਰੀ ਡਾ. ਸੁਨੀਤਾ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਰਦਾਰ ਜਸਵੰਤ ਸਿੰਘ ਰਾਏ ਯਾਦਗਾਰੀ ਭਾਸ਼ਣ ਦਾ ਆਯੋਜਨ
ਅੰਮ੍ਰਿਤਸਰ, 16 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਭਾਰਤ ਦੇ ਉੱਘੀ ਵਾਤਾਵਰਣ ਵਿਗਿਆਨੀ ਅਤੇ ਸੈਂਟਰ ਫਾਰ PPN1602201816ਸਾਂਇੰਸ ਐਂਡ ਇਨਵਾਇਰਨਮੈਂਟ, ਨਵੀਂ ਦਿੱਲੀ ਦੇ ਡਾਇਰੈਕਟਰ ਜਨਰਲ ਪਦਮਸ਼੍ਰੀ ਡਾ. ਸੁਨੀਤਾ ਨਰਾਇਣ,  ਨੇ ਦੇਸ਼ ਵਾਸੀਆਂ ਨੂੰ ਵਧ ਰਹੇ ਪ੍ਰਦੂਸ਼ਣ ਤੋਂ ਜਾਗਰੂਕ ਹੋਣ ਦਾ ਸੱਦਾ ਦੰਦਿਆਂ ਕਿਹਾ ਹੈ ਜਿਸ ਤਰ੍ਹਾਂ ਵਿਕਾਸ ਦੇ ਨਾਂ ‘ਤੇ ਵਾਤਾਵਰਣ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਉਹ ਵਿਨਾਸ਼ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ ਜਿਸ ਦਾ ਖਮਿਆਜਾ ਬੀਮਾਰੀਆਂ ਦੇ ਰੂਪ ਵਿਚ ਭੁਗਤਨਾ ਵੀ ਪੈ ਰਿਹਾ ਹੈ।
ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟਾਨੀਕਲ ਐਂਡ ਇਨਵਾਇਰਨਮੈਂਟਲ ਸਾਂਇੰਸਜ਼ ਵਿਭਾਗ ਵੱਲੋਂ ਕਰਵਾਏ ਸਰਦਾਰ ਜਸਵੰਤ ਸਿੰਘ ਰਾਏ ਯਾਦਗਾਰੀ ਭਾਸ਼ਣ ਮੌਕੇ ਆਪਣਾ ਮੁੱਖ ਭਾਸ਼ਣ ਦੇ ਰਹੇ ਸਨ।ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਕਮਲਜੀਤ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।ਵਿਭਾਗ ਦੇ ਮੁਖੀ ਡਾ. ਐਮ.ਐਸ ਭੱਟੀ ਨੇ ਵਿਭਾਗ ਦੀਆਂ ਗਤੀਵਿਧੀਆ ਬਾਰੇ ਜਾਣੂ ਕਰਵਾਇਆ ਅਤੇ ਵਕਤਾ ਨਾਲ ਜਾਣ ਪਛਾਣ ਕਰਾਈ।ਕੋਆਰਡੀਨੇਟਰ ਪ੍ਰੋ. (ਡਾ.) ਰੇਨੂ ਭਾਰਦਵਾਜ ਨੇ ਸਰਦਾਰ ਜਸਵੰਤ ਸਿੰਘ ਰਾਏ ਯਾਦਗਾਰੀ ਟਰੱਸਟ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।ਪ੍ਰੋ. ਅਵਿਨਾਸ਼ ਨਾਗਪਾਲ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ. ਡਿਪਟੀ ਕੋਆਰਡੀਨੇਟਰ ਡਾ. ਜਤਿੰਦਰ ਕੌਰ ਨੇ ਸਟੇਜ ਸੰਚਾਲਨ ਕੀਤਾ।ਵਿਭਾਗ ਦੇ ਫੈਕਲਟੀ ਪ੍ਰੋ. ਸਤਵਿੰਦਰਜੀਤ ਕੌਰ, ਡਾ. ਅਮਰਜੀਤ ਸਿੰਘ ਸੂਦਨ, ਡਾ. ਆਦਰਸ਼ ਪਾਲ ਵਿਜ, ਡਾ. ਕਿਰਨਦੀਪ ਧਾਮੀ, ਜਯੋਤੀ ਕਲੇਨੀ ਅਤੇ ਡਾ. ਜਸਵਿੰਦਰ ਸਿੰਘ ਬਿਲਗਾ ਵੀ ਮੌਜੂਦ ਸਨ।
ਡਾ. ਸੁਨੀਤਾ ਆਪਣੇ ਅੱਧੇ ਘੰਟੇ ਦੇ ਲੈਕਚਰ ਵਿਚ ਵਿਸਥਾਰਤ ਚਰਚਾ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਤੀਹ ਸਾਲਾਂ ਦੇ ਕਾਰਜ ਕਾਲ ਦੌਰਾਨ ਸਰਕਾਰਾਂ ਨੂੰ ਵਿਗੜ ਰਹੇ ਵਾਤਾਵਰਣ ਤੋਂ ਜਾਣੂ ਕਰਵਾ ਰਹੀ ਹੈ, ਪਰ ਸਰਕਾਰ ਦੇ ਕੰਨਾਂ ਉਪਰ ਜੂੰ ਨਹੀ ਸਰਕ ਰਹੀ ਹੁਣ ਲੋਕਾਂ ਨੂੰ ਹੀ ਅੱਗੇ ਆਉਣਾ ਪਵੇਗਾ।ਜਿਸ ਦੇ ਬਾਅਦ ਸਰਕਾਰਾਂ ਨੂੰ ਆਪਣੇ ਫੈਸਲੇ ਬਦਲਣੇ ਪੈਣਗੇ। ਉਨ੍ਹਾਂ ਨੇ ਤੱਥਾਂ ਤੇ ਅੰਕੜੜਿਆਂ ਦੇ ਆਧਾਰ ‘ਤੇ ਦੱਸਿਆਂ ਕਿ ਪੰਜਾਬ ਵੀ ਦੇਸ ਦੇ ਦੂਜੇ ਵੱਡੇ ਸ਼ਹਿਰਾਂ ਵਾਂਗ ਪ੍ਰਦੂਸ਼ਿਤ ਹੋ ਚੁੱਕਾ ਹੈ। ਪੰਜਾਬ ਦਾ ਪੌਣ ਪਾਣੀ ਅਤੇ ਵਾਤਾਵਰਣ ਪਹਿਲਾਂ ਵਾਲਾ ਨਹੀਂ ਰਿਹਾ। ਪੰਜਾਬ ਦੀ ਮਿੱਟੀ ਦੀ ਆਪਣੀ ਖੁਸ਼ਬੋ ਵੀ ਹਵਾ ਪਾਣੀ ਦੇ ਨਾਲ ਨਾਲ ਪ੍ਰਦੂਸ਼ਿਤ ਹੋ ਚੁੱਕੀ ਹੈ ਅਤੇ ਪੰੰਜਾਬ ਦੀ ਮਿੱਟੀ ਵਿਚ ਜ਼ਹਿਰ ਉੱਗ ਰਿਹਾ ਹੈ ਜਿਸ ਨਾਲ ਪੰਜਾਬ ਦੇ ਲੋਕ ਵੀ ਕਈ ਬੀਮਾਰੀਆਂ ਦੀ ਲਪੇਟ ਵਿਚ ਆ ਚੁਕੇ ਹਨ।ਉਨ੍ਹਾਂ ਨੇ ਇਸ ਸਮੇਂ ਦੇਸ਼ ਦੇ ਨਾਲ ਨਾਲ ਪੰਜਾਬ ਦੇ ਵਾਤਾਵਰਣ ਵਿਚ ਆ ਰਹੀਆਂ ਤਬਦੀਲੀਆਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਜੁਲਾਈ ਮਹੀਨੇ ਤੋਂ ਦਿੱਲੀ ਦੇ ਨਾਲ ਲਗਦੇ ਸਾਰੇ ਭੱਠੇ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਨਵੀਂ ਤਕਨੀਕ ਨਾਲ ਕੰਮ ਕਰਨਗੇ। ਇਸ ਨਾਲ 80 ਫੀਸਦੀ ਪ੍ਰਦੂਸ਼ਣ ਘਟ ਜਾਵੇਗਾ।ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਕਿਹਾ ਕਿ ਉਹ ਵੀ ਪੰਜਾਬ ਦੇ ਭੱਠਿਆਂ ਲਈ ਨਵੀਂ ਤਕਨੀਕ ਲਾਗੂ ਕਰਨ ਅਤੇ ਇਹ ਵੀ ਕਿਹਾ ਕਿ ਉਹ ਵਿਕਾਸ ਦੇ ਨਾਂ ਤੇ ਵਾਤਾਵਰਣ ਨੂੰ ਖਰਾਬ ਨਾ ਕਰਨ। ਨਹੀਂ ਤਾਂ ਇਸ ਦਾ ਖਮਿਆਜ਼ਾ ਪੰਜਾਬ ਦੇ ਲੋਕਾਂ ਨੂੰ ਜਲਦੀ ਹੀ ਭੁਗਤਣਾ ਪੈ ਸਕਦਾ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਇਕ ਹਜ਼ਾਰ ਕਰੋੜ ਵਿਚ ਬਜਟ ਵਿਚ ਰੱਖਿਆ ਗਿਆ ਹੈ, ਨੂੰ ਪੰਜਾਬ ‘ਤੇ ਨਵੀਂ ਮਸ਼ੀਨਰੀ ਲਾਉਣ ਲਈ ਖਰਚਿਆ ਜਾਣਾ ਚਾਹੀਦਾ ਹੈ ਤਾਂ ਜੋ ਪਰਾਲੀ ਦਾ ਹੱਲ ਲੱਭਿਆ ਜਾ ਸਕੇ।ਉਨ੍ਹਾਂ ਨੇ ਕਿਹਾ ਕਿ ਦਿੱਲੀ ‘ਚ ਸਮੋਗ ਲਈ ਸਿਰਫ ਪੰਜਾਬ ਤੇ ਹਰਿਆਣਾ ਹੀ ਜ਼ਿੰਮੇਵਾਰ ਨਹੀਂ ਹੈ, ਸਗੋਂ ਇਸ ਲਈ ਦਿੱਲੀ ਖੁਦ ਵੀ ਸਭ ਤੋਂ ਵੱਧ ਜ਼ਿੰਮੇਵਾਰ ਹੈ। ਉਨ੍ਹਾਂ ਨੇ ਪ੍ਰਦੂਸ਼ਣ ਵਧਣ ਲਈ ਜਿਥੇ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਉਥੇ ਲੋਕਾਂ ਨੂੰ ਵੀ ਕਿਹਾ ਕਿ ਉਹ ਵੀ ਹੁਣ ਜਾਗਰੂਕ ਹੋਣ।
ਉਨ੍ਹਾਂ ਵਾਤਾਵਰਣ ਨੂੰ ਠੀਕ ਰੱਖਣ ਲਈ ਸਾਨੂੰ ਆਪਣੀਆਂ ਰਿਵਾਇਤਾਂ ਅਤੇ ਸਭਿਆਚਾਰ ਵੱਲ ਵਾਪਸ ਮੁੜਦੇ ਹੋਏ ਮੁੜ ਤੋਂ ਤਲਾਬ ਬਣਾਉਣੇ ਸ਼ੁਰੂ ਕਰਨੇ ਚਾਹੀਦੇ ਹਨ। ਇਸ ਨਾਲ ਤੀਹ ਫੀਸਦ ਵਰਖਾ ਵੱਧ ਹੋਵੇਗੀ ੳਤੇ ਸੋਕੇ ਦੀਆਂ ਸੰਭਾਵਨਾਵਾਂ ਘਟਣਗੀਆਂ। ਸਾਡੀਆਂ ਨਦੀਆਂ ਗੰਦੇ ਨਾਲਿਆਂ ਦਾ ਰੂਪ ਧਾਰਨ ਕਰ ਰਹੀਆਂ ਹਨ ਇਸ ਨੂੰ ਚੁਣੌਤੀ ਸਮਝਦੇ ਹੋਏ ਕੰਮ ਕਰਨਾ ਚਾਹੀਦਾ ਹੈ। ਕਿਸਾਨਾਂ ਨੂੰ ਵੀ ਰਿਵਾਇਤ ਵੱਲ ਮੁੜਦਿਆਂ ਜੈਵਿਕ ਖੇਤੀ ਕਰਨੀ ਚਾਹੀਦੀ ਹੈ।
ਡੀਨ ਅਕਾਦਮਿਕ ਮਾਮਲੇ, ਪ੍ਰੋ. ਕਮਲਜੀਤ ਸਿੰੰਘ ਨੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਹਿਲਾਂ ਹੀ ਵਾਤਾਵਰਣ ਨੂੰ ਲੈ ਕੇ ਸੁਚੇਤ ਹੈ।ਜਿਸ ਤਹਿਤ ਯੂਨੀਵਰਸਿਟੀ ਨੂੰ ਪਰਦੂਸ਼ਣ ਮੁਕਤ ਕਰਨ ਤੋਂ ਇਲਾਵਾ ਬਿਜਲੀ ਲਈ ਵੀ ਆਤਮ ਨਿਰਭਰ ਬਣਾਉਣ ਦੇ ਉਪਰਾਲੇ ਜਾਰੀ ਹਨ। ਉਨ੍ਹਾਂ ਕਿਹਾ ਸੋਲਰ ਸਿਸਟਮ ਰਾਹੀਂ ਯੂਨੀਵਰਸਿਟੀ ਬਿਜਲੀ ਪੈਦਾ ਕਰੇਗੀ ਜਿਸ ਲਈ ਸਮਝੌਤਾ ਹੋ ਚੁਕਾ ਹੈ। ਉਨ੍ਹਾਂ ਇਸ ਸਮੇਂ ਇਹ ਖੁਸ਼ੀ ਜ਼ਾਹਰ ਕੀਤੀ ਕਿ ਯੂਨੀਵਰਸਿਟੀ ਹੁਣ ਆਪਣੇ ਪੱਧਰ ‘ਤੇ ਕੋਰਸ ਤਿਆਰ ਕਰੇਗੀ ਅਤੇ ਇਸ ਲਈ ਯੂ.ਜੀ.ਸੀ ਤੋਂ ਵੀ ਪ੍ਰਵਾਨਗੀ ਲੈਣ ਦੀ ਲੋੜ ਨਹੀਂ ਹੈ।
ਭਾਸ਼ਣ ਤੋਂ ਪਹਿਲਾਂ ਪਦਮਸ਼੍ਰੀ ਡਾ. ਸੁਨੀਤਾ ਨਰਾਇਣ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ ਅਤੇ ਉਨ੍ਹਾਂ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਆ ਕੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨਾਲ ਵਿਸ਼ੇਸ ਵਿਚਾਰ ਚਰਚਾ ਕੀਤੀ।
ਕੈਪਸ਼ਨ: ਭਾਸ਼ਣ ਦੇ ਉਦਘਾਟਨ ਮੌਕੇ ਸ਼ਮ੍ਹਾਂ ਰੌਸ਼ਨ ਕਰਦੇ ਹੋਏ ਪਦਮਸ਼੍ਰੀ ਡਾ. ਸੁਨੀਤਾ ਨਰਾਇਣ, ਡੀਨ ਅਕਾਦਮਿਕ ਮਾਮਲੇ, ਪ੍ਰੋ. ਕਮਲਜੀਤ ਸਿੰਘ ਅਤੇ ਹੋਰ ਵਿਦਵਾਨ। ਅਤੇ ਪਦਮਸ਼੍ਰੀ ਡਾ. ਸੁਨੀਤਾ ਨਰਾਇਣ ਆਪਣੇ ਵਿਚਾਰ ਪੇਸ਼ ਕਰਦੇ ਹੋਏ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply