Saturday, April 20, 2024

 ਬੀਰ ਖਾਲਸਾ ਗੱਤਕਾ ਗਰੁੱਪ ਨੇ ਸਾਰੀਆ ਟੀਮਾਂ ਨੂੰ ਪਛਾੜਦੇ ਹੋਏ ਵਿਸ਼ਵ ਰਿਕਾਰਡ ਬਣਾਇਆ

PPN010813
ਤਰਨ ਤਾਰਨ, 1  ਅਗਸਤ (ਰਾਣਾ) – ਸਿੱਖ ਮਾਰਸ਼ਲ ਆਰਟ ਜੋ ਕਿ ਹੌਲੀ-ਹੌਲੀ ਸਿੱਖ ਪਰੰਪਰਾ ਤੋ ਅਲੋਪ ਹੋ ਰਿਹਾ ਹੈ ਇਸ ਨੂੰ ਵੱਖਰੀ ਪਹਿਚਾਨ ਦੇਣ ਵਾਲੇ ਬੀਰ ਖਾਲਸਾ ਗੱਤਕਾ ਗਰੁੱਪ ਜੋ ਕਿ 25 ਜੁਲਾਈ ਨੂੰ ਇਟਲੀ ਦੇ ਸ਼ਹਿਰ ਮੇਲਾਨ ਵਿਚ ਗਿਆ ਸੀ ।ਜਿਸ ਵਿਚ ਅਮਰੀਕਾ, ਕਨੇਡਾ, ਚੀਨ, ਜਪਾਨ, ਇਟਲੀ ਸਮੇਤ 20  ਦੇਸ਼ਾ ਦੇ ਮਾਰਸ਼ਲ ਆਰਟ ਨਾਲ ਸਬੰਧਤ ਟੀਮਾਂ ਨੇ ਆਪਣਾ ਪ੍ਰਦਰਸ਼ਨ ਕੀਤਾ ਇਸ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਵਾਲਾ ਬੀਰ ਖਾਸਲਾ ਗੱਤਕਾ ਗਰੁੱਪ ਵਲੋ ਸਾਰੀਆ ਟੀਮਾਂ ਨੂੰ ਪਛਾੜਦੇ ਹੋਏ ਵਿਸ਼ਵ ਰਿਕਾਰਡ ਬਣਾਇਆ ਅਤੇ ਇਹ ਮਾਣ ਭਾਰਤ ਦੀ ਝੋਲੀ ਵਿਚ ਪਾਇਆ ਇਸ ਤੋ ਪਹਿਲਾਂ ਵੀ ਇਹ ਟੀਮ 2012, 2013 ਅਤੇ ਹੁਣ 2014  ਵਿਚ ਵਿਸ਼ਵ ਰਿਕਾਰਡ ਆਪਣੇ ਨਾਂ ਦਰਜ ਕਰਾਉਣ ਵਿਚ ਸਫਲ ਰਹੀ।ਸਿੱਖ ਮਾਰਸ਼ਲ ਆਰਟ ਜੋ ਕਿ ਅੱਜ ਤੱਕ ਸਿਰਫ ਨਗਰ ਕੀਰਤਨ ਅਤੇ ਮੇਲਿਆਂ ਵਿਚ ਨਿਹੰਗ ਸਿੰਘਾਂ ਵਲੋ ਹੀ ਕੀਤਾ ਜਾਦਾਂ ਸੀ ।ਇਸ ਨੂੰ ਵੱਖਰੀ ਪਹਿਚਾਣ ਦੇਣ ਲਈ ੧੯੯੫ ਵਿਚ ਬੀਰ ਖਾਸਲਾ ਗਤਕਾ ਗਰੁੱਪ ਹੋਂਦ ਵਿਚ ਆਇਆ ਅਤੇ ਅੱਜ ਇਸ ਦੀ ਪਹਿਚਾਣ ਵਿਸ਼ਵ ਪੱਧਰ ਦੀ ਹੈ ਅਤੇ ਇਸ ਵਲੋ ਸਿੱਖੀ ਦੀ ਅਲੋਪ ਹੋ ਰਹੀ ਪ੍ਰੰਪਰਾ ਨੂੰ ਮੁੜ ਸੁਰਜੀਤ ਕੀਤਾ ਗਿਆ । ਇਨਾਂ ਵਲੋ ਆਪਣੀ ਪ੍ਰਤਿਭਾ ਦਾ ਲੋਹਾ ਕਲਰ ਟੀ.ਵੀ ਦੇ ਸ਼ੋਅ ਇੰਡੀਆ ਗੋਟ ਟੈਲੈਂਟ ਵਿਚ ਦਿਖਾਇਆ ਗਿਆ,  ਜਿਸ ਵਿਚ ਇਹ ਟੀਮ ਰਨਰ ਅਪ ਰਹੀ ਸੀ ।ਇਸ ਤੋ ਬਾਅਦ ਇਨਾਂ ਵਲੋ ਸੋਨੀ ਟੀ.ਵੀ, ਜੀ.ਟੀ.ਵੀ ਅਤੇ ਦੂਰਦਰਸ਼ਨ ਦੇ ਵਿਸਾਖੀ ਮੇਲੇ ਰਾਹੀ ਪੂਰੀ ਦੁਨੀਆਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਲਈ। ਜਿਸ ਤੇ ਇਨਾਂ ਵਲੋ ਆਪਣੀ ਕਲਾ ਦਾ ਪ੍ਰਦਰਸ਼ਨ ਵਿਦੇਸ਼ਾ ਵਿੱਚ ਸਿੰਘਾਪੁਰ, ਮਲੇਸ਼ੀਆ, ਇਟਲੀ, ਟਰਕੀ,ਜਪਾਨ ਸਲੋਵਾਕੀਆ, ਜਰਮਨ ਆਦਿ ਦੇਸ਼ਾ ਵਿਚ ਸਿੱਖ ਮਾਰਸ਼ਲ ਆਰਟ ਲਈ ਭਾਰਤ ਦੀ ਨੁਮਾਇੰਦਗੀ ਵੀ ਕੀਤੀ ਅਤੇ ਇਨਾਂ ਵਲੋ ਰੋਮ, ਟਰਕੀ ਅਤੇ ਹੁਣ ਇਟਲੀ ਦੇ ਸ਼ਹਿਰ ਮੇਲਾਨ ਵਿਚ ਵਿਸ਼ਵ ਰਿਕਾਰਡ ਵੀ ਆਪਣੇ ਨਾਂ ਦਰਜ ਕੀਤਾ।ਇਸ ਮੌਕੇ ਟੀਮ ਦੇ ਸੀਨੀਅਰ ਮੈਂਬਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਉਨਾਂ ਆਪਣੇ ਦੇਸ਼ ਲਈ ਇੰਨਾਂ ਵੱਡਾ ਕੀਰਤੀਮਾਣ ਬਣਾਇਆ ਹੈ, ਪਰ ਅੱਜ ਤੱਕ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਐਸ.ਜੀ.ਪੀ.ਸੀ ਵਲੋ ਉਨਾਂ ਦੀ ਕੋਈ ਸਾਰ ਨਹੀ ਲਈ ਗਈ, ਜਿਸਦਾ ਉਨਾਂ ਨੂੰ ਮਲਾਲ ਹੈ। ਉਨਾਂ ਕਿਹਾ ਕਿ ਜੇਕਰ ਭਾਰਤ ਸਰਕਾਰ ਉਨਾਂ ਦੀ ਮਦਦ ਕਰੇ ਤਾਂ ਉਹ ਅਗਲੇ ਮੁਕਾਬਲੇ ਜੋ ਕਿ ਅਮਰੀਕਾ, ਪਾਕਿਸਤਾਨ, ਚੀਨ ਅਤੇ ਜਰਮਨ ਵਿਚ ਹੋਣ ਜਾ ਰਹੇ ਹਨ, ਉਨਾਂ ਵਿਚ ਆਪਣੇ ਦੇਸ਼ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਦਰਜ ਕਰਵਾ ਕੇ ਆਉਣਗੇ।ਇਸ ਮੋਕੇ ਟੀਮ ਦੇ ਮੈਂਬਰ ਗੁਰਿੰਦਰ ਸਿੰਘ ਨੇ ਕਿਹਾ ਕਿ ਦੂਜੀਆ ਸਟੇਟਾਂ ਵਾਲੇ ਆਪਣੇ ਸੂਬੇ ਦੇ ਖਿਡਾਰੀਆਂ ਨੂੰ ਕਾਫੀ ਉਤਸ਼ਾਹਿਤ ਕਰਦੇ ਹਨ, ਪਰ ਪੰਜਾਬ ਸਰਕਾਰ ਸਾਡੇ ਵੱਲ ਕੋਈ ਧਿਆਨ ਨਹੀ ਦੇ ਰਹੀ ਜਦਕਿ ਵਿਦੇਸ਼ੀ ਮੁਲਕਾਂ ਦੇ ਲੋਕ ਸਾਨੂੰ ਇਸ ਲਈ ਕਾਫੀ ਮਾਣ ਦੇ ਰਹੇ ਹਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply