Tuesday, November 20, 2018
ਤਾਜ਼ੀਆਂ ਖ਼ਬਰਾਂ

ਵਾਰਡ ਨੰਬਰ 11 ਦੀ ਜ਼ਿਮਨੀ ਚੋਣ ਵਿੱਚ ਦਰਸ਼ਨ ਕੁਮਾਰ ਦਰਸ਼ੀ ਜੇਤੂ ਕਰਾਰ

ਹਲਕਾ ਵਿਧਾਇਕ ਦੇ ਯਤਨਾਂ ਨਾਲ ਵਿਰੋਧੀ ਉਮੀਦਵਾਰਾਂ ਨੇ ਨਾਮਜ਼ਦਗੀ ਲਈ ਵਾਪਸ
ਧੂਰੀ, 16 ਫਰਵਰੀ (ਪੰਜਾਬ ਪਸਟ- ਪ੍ਰਵੀਨ ਗਰਗ) – ਹਲਕਾ ਧੂਰੀ ਦੇ ਵਾਰਡ ਨੰਬਰ 11 ਦੀ ਜਿਮਨੀ ਚੋਣ ਸਬੰਧੀ ਨਾਮਜ਼ਦਗੀ ਕਾਗਜ਼ PPN1602201820ਦਾਖਲ ਕਰਨ ਦੇ ਅੰਤਿਮ ਦਿਨ ਅੱਜ ਦੋ ਉਮੀਦਵਾਰਾਂ ਸੰਜੀਵ ਕੁਮਾਰ ਸਾਬਕਾ ਕੌਂਸਲਰ ਅਤੇ ਵਿਜੈ ਕੁਮਾਰ ਬਿੰਨੀ ਨੇ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਹੁਕਮਾਂ `ਤੇ ਸਹਿਮਤੀ ਪ੍ਰਗਟ ਕਰਦਿਆਂ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਲਏ ਅਤੇ ਹਲਕਾ ਵਿਧਾਇਕ ਵੱਲੋਂ ਨਿਭਾਈ ਗਈ ਅਹਿਮ ਭੁਮਿਕਾ ਦੇ ਚਲਦਿਆਂ ਸਰਬਸੰਮਤੀ `ਤੇ ਸ਼੍ਰੀ ਦਰਸ਼ਨ ਕੁਮਾਰ ਦਰਸ਼ੀ ਨੂੰ ਵਾਰਡ ਨੰਬਰ 11 ਦਾ ਕੌਂਸਲਰ ਜੇਤੂ ਕਰਾਰ ਦੇ ਦਿੱਤਾ ਗਿਆ।ਚੋਣਕਾਰ ਅਧਿਕਾਰੀ-ਕਮ-ਐਸ.ਡੀ.ਐਮ ਧੂਰੀ ਅਮਰੇਸ਼ਵਰ ਸਿੰਘ ਨੇ ਉਮੀਦਵਾਰ ਦਰਸ਼ਨ ਕੁਮਾਰ ਦੇ ਵਿਰੋਧ ਵਿੱਚ ਕੋਈ ਹੋਰ ਵਿਰੋਧੀ ਉਮੀਦਵਾਰ ਨਾ ਹੋਣ ਦੀ ਸੂਰਤ ਵਿੱਚ ਦਰਸ਼ਨ ਕੁਮਾਰ ਦਰਸ਼ੀ ਨੂੰ ਜੇਤੂ ਕਰਾਰ ਦੇ ਦਿੱਤਾ ਅਤੇ ਵਾਰਡ ਨੰਬਰ 11 ਦੇ ਕੌਂਸਲਰ ਵਜੋਂ ਜੇਤੂ ਸਰਟੀਫਿਕੇਟ ਪ੍ਰਦਾਨ ਕੀਤਾ।
ਗੋਲਡੀ ਨੇ ਕਿਹਾ ਕਿ ਧੂਰੀ ਵਿੱਚ ਨਗਰ ਕੌਂਸਲ ਦੇ ਵਾਰਡ ਨੰਬਰ 11 ਦੀ ਇਹ ਜਿਮਨੀ ਚੋਣ ਰਣ ਸਿੰਘ ਮਰਹੂਮ ਕੌਂਸਲਰ ਦੇ ਪਰਿਵਾਰ, ਬਾਕੀ ਉਮੀਦਵਾਰਾਂ ਅਤੇ ਮੁਹੱਲਾ ਨਿਵਾਸੀਆਂ ਵਲੋਂ ਮਿਲੇ ਭਰਪੂਰ ਸਹਿਯੋਗ ਦੇ ਚਲਦਿਆਂ ਸਰਬਸੰਮਤੀ ਨਾਲ ਹੋਈ ਹੈ।ਉਹਨਾਂ ਸ਼ਹਿਰ ਦੇ ਰਹਿੰਦੇ ਅਧੂਰੇ ਵਿਕਾਸ ਕਾਰਜਾਂ ਨੂੰ ਜ਼ਲਦ ਪੂਰਾ ਕਰਨ ਲਈ ਸਰਕਾਰ ਪਾਸੋਂ ਗਰਾਂਟਾਂ ਦਾ ਵੱਡਾ ਗੱਫਾ ਜ਼ਲਦ ਲੈ ਕੇ ਆਉਣ ਦੀ ਗੱਲ ਵੀ ਕੀਤੀ।ਜੇਤੂ ਰਹੇ ਦਰਸ਼ਨ ਕੁਮਾਰ ਦਰਸ਼ੀ ਨੇ ਵੀ ਹਲਕਾ ਵਿਧਾਇਕ, ਦੂਜੇ ਉਮੀਦਵਾਰ ਅਤੇ ਮੁਹੱਲਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਉਣ ਦਾ ਵਿਸ਼ਵਾਸ ਦਿਲਾਇਆ।
ਇਸ ਮੌਕੇ ਤਰਸੇਮ ਸ਼ਰਮਾ, ਵਿਜੈ ਕੁਮਾਰ ਬਿੰਨੀ, ਇੰਦਰਪਾਲ ਗੋਲਡੀ ਕਹੇਰੂ, ਇੰਦਰਜੀਤ ਸਿੰਘ ਕੱਕੜਵਾਲ, ਸੰਦੀਪ ਤਾਇਲ, ਨਰੇਸ਼ ਕੁਮਾਰ ਮੰਗੀ, ਗੁਰਪਿਆਰ ਧੂਰਾ, ਕੁਲਵੰਤ ਰਾਏ ਪੱਪੂ, ਜਗਦੇਵ ਜੱਗਾ ਸਾਬਕਾ ਕੌਂਸਲਰ ਅਤੇ ਤਰਸੇਮ ਵਰਮਾ ਆਦਿ ਵੀ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>