Saturday, April 20, 2024

ਪੰਜਾਬ ਨਾਟਸ਼ਾਲਾ ਵਿਖੇ ਨਾਟਕ ਸੌਤਨ ਦਾ ਮੰਚਨ

ਅੰਮ੍ਰਿਤਸਰ, 18 ਫਰਵਰੀ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਥਾਨਕ ਪੰਜਾਬ ਨਾਟਸ਼ਾਲਾ ਵਿਖੇ ਬਲੀ ਗਾਰਗੀ ਲਿਖਤ ਅਤੇ ਸੰਨੀ PPN1802201808ਮਾਸੂਨ ਨਿਰਦੇਸ਼ਿਤ ਨਾਟਕ ਸੌਂਤਨ ਦਾ ਮੰਚਨ ਕੀਤਾ ਗਿਆ।ਜੀਵਨ ਵਿੱਚ ਬਹੁਤ ਸਾਰੀਆਂ  ਅਜਿਹੀਆਂ ਘਟਨਾਵਾਂ ਘਟਦੀਆਂ ਹਨ।ਜਿਨ੍ਹਾਂ ਦਾ ਸਾਡੇ ਮਨ `ਤੇ ਬਹੁਤ ਭੈੜਾ ਅਸਰ ਪੈਂਦਾ ਹੈ।ਅਸੀ ਚਾਹ ਕੇ ਵੀ ਉਨ੍ਹਾਂ ਨੂੰ ਭੁਲਾ ਨਹੀਂ ਪਾਉਂਦੇ ਅਤੇ ਮਨ ਵਿੱਚ ਉਠਦੇ ਗੁਬਾਰ ਤੇ ਤੂਫਾਨਾਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਸਾਹਮਣਾ ਕਰਦੇ ਹਾਂ।ਇਹਨਾਂ ਵਿਚੋਂ ਇੱਕ ਤਰੀਕਾ ਜਾਂ ਢੰਗ ਹੈ ਨਾਟਕ।ਬਲੀ ਗਾਰਗੀ ਜੋ ਕਿ ਪੰਜਾਬੀ ਨਾਟਕ ਇਤਹਾਸ ਦੀ ਨੀਂਹ ਹੈ।  ਇਹ ਡਰਾਮਾ ਉਨ੍ਹਾਂ ਨੇ ਬਚਪਨ ਵਿੱਚ ਘਟੀ ਇੱਕ ਘਟਨਾ ਤੋਂ ਪ੍ਰੇਰਿਤ ਹੋ ਕੇ ਲਿਖਿਆ ਸੀ।ਇਹ ਵਿਸ਼ਾ ਉਨ੍ਹਾਂ ਦੀਆਂ ਯਾਦਾਂ ਵਿੱਚ ਦੱਬਿਆ ਪਿਆ ਰਿਹਾ ਅਤੇ ਹੌਲੀ-ਹੌਲੀ ਇਸ ਨੇ ਡਰਾਮੇ ਦੀ ਸ਼ਕਲ ਅਖਤਿਆਰ ਕਰਨੀ ਸ਼ੁਰੂ ਕਰ ਦਿੱਤੀ।  1964 ਦੇ ਦਸ਼ਕ ਵਿੱਚ ਉਨਾਂ ਲਿਖਣਾ ਸ਼ੁਰੂ ਕੀਤਾ ਅਤੇ 1970 ਵਿੱਚ ਨਾਟਕ ਦਾ ਪਹਿਲਾ ਭਾਗ ਤਿਆਰ ਕਰ ਲਿਆ।  ਨਾਟਕ ਮਾਂ ਬੇਟੇ ਤੇ ਵਹੁੱਟੀ ਦੇ ਤਿਕੋਣੇ ਰਿਸ਼ਤੇ ਬਾਰੇ ਹੈ।ਇਸ ਵਿੱਚ ਕਾਮੁਕਤਾ, ਵਿਅੰਗ, ਜ਼ੁਲਮ ਅਤੇ ਆਥਿਰਕ ਤੇ ਸ਼ਰੀਰਕ ਕਬਜੇ ਦਾ ਸੰਘਰਸ਼ ਹੈ।ਪਾਤਰ ਮਾਨਸਿਕਤਾ ਬਦਲ ਕੇ ਮਨਾ ਕੀਤੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ ਹਨ ਅਤੇ  ਆਪਣੀਆਂ ਸੋਚਾਂ ਤੇ ਅਧੂਰੇ ਸੁਪਨਿਆਂ ਦਾ ਸੱਚ ਲੱਭਦੇ ਹਨ।
ਨਾਟਕ ਵਿੱਚ ਬੁੱਕ ਮਿਸ਼ਰਾ, ਪ੍ਰਿਅੰਕਾ, ਗਾਇਤਰੀ ਤਲਵਾਰ, ਗੁਰਲੀਨ ਕੌਰ, ਅਭਿਸ਼ੇਕ, ਗਗਨ, ਰਾਜਿੰਦਰ ਸਿੰਘ, ਪ੍ਰਭਜੋਤ ਸੰਧੂ, ਸਾਹਿਲ ਗੋਪੀ, ਸਿਮਰਜੀਤ ਸਿੰਘ, ਗਗਨਦੀਪ ਸਿੰਘ, ਰਵੀ ਨੰਦਨ ਨੇ ਕੰਮ ਕੀਤਾ ਹੈ ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply