Friday, March 29, 2024

ਸਿਹਤ ਮੰਤਰੀ ਚੋ. ਜਿਆਣੀ ਸੋਮਵਾਰ ਨੂੰ ਅਬੋਹਰ ਤੇ ਫਾਜਿਲਕਾ ਦੇ ਨਸ਼ਾ ਛਡਾਉ ਕੇਂਦਰਾਂ ਦੀਆਂ ਨਵੀਆਂ ਇਮਾਰਤਾਂ ਦਾ ਕਰਨਗੇ ਉਦਘਾਟਨ

PPN020803
ਫਾਜਿਲਕਾ, 2  ਅਗਸਤ (ਵਿਨੀਤ ਅਰੋੜਾ/ਸ਼ਾਇਨ ਕੁੱਕੜ) –  ਸਿਹਤ ਮੰਤਰੀ ਚੋ. ਸੁਰਜੀਤ ਕੁਮਾਰ ਜਿਆਣੀ ੪ ਅਗਸਤ ਦਿਨ ਸੋਮਵਾਰ ਨੂੰ ਨਸ਼ਾ ਛਡਾਉ ਕੇਂਦਰ ਅਬੋਹਰ ਅਤੇ ਫਾਜਿਲਕਾ ਦੀਆਂ ਨਵੀਆਂ ਬਨੀਆਂ ਇਮਾਰਤਾਂ ਦਾ ਉਦਘਾਟਨ ਕਰਨਗੇ।ਸ਼੍ਰੀ ਜਿਆਣੀ ਸਵੇਰੇ 10 ਵਜੇ ਨਸ਼ਾ ਛਡਾਉ ਕੇਂਦਰ ਅਬੋਹਰ ਅਤੇ ਸਵੇਰੇ 11.30 ਵਜੇ ਨਸ਼ਾ ਛਡਾਉ ਕੇਂਦਰ ਫਾਜਿਲਕਾ ਦੀ ਇਮਾਰਤ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕਰਨਗੇ।ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਸ਼ਾ ਛਡਾਉ ਕੇਂਦਰ ਅਬੋਹਰ ਦੀ ਇਮਾਰਤ ਤੇ 55 ਲੱਖ ਦੀ ਲਾਗਤ ਆਈ ਹੈ ਅਤੇ ਇਹ ਕੇਂਦਰ 10 ਬਿਸਤਰਿਆਂ ਦਾ ਹੋਵੇਗਾ।ਇਸੇ ਤਰਾਂ ਹੀ ਨਸ਼ਾ ਛਡਾਉ ਕੇਂਦਰ ਫਾਜਿਲਕਾ ਦੀ ਨਵੀਂ ਬਣੀ ਇਮਾਰਤ ਤੇ ਵੀ 55 ਲੱਖਦੀ ਲਾਗਤ ਆਈ ਹੈ ਅਤੇ ਇਹ ਨਸ਼ਾ ਛਡਾਉ ਕੇਂਦਰ ਵੀ 10 ਬਿਸਤਰਿਆਂ ਦਾ ਹੋਵੇਗਾ। ਇਨ੍ਹਾਂ ਇਮਾਰਤਾਂ ਦੇ ਬਨਣਨਾਲ ਫਾਜਿਲਕਾ ਜਿਲ੍ਹੇ ਦੇ ਨਸ਼ਿਆਂ ਦਾ ਸ਼ਿਕਾਰ ਲੋਕਾਂ ਦੇ ਇਲਾਜ ਅਤੇ ਉਨ੍ਹਾਂ ਨੂੰ ਦਾਖਲ ਕਰਨ ਲਈ ਵੱਡੀ ਸਹੂਲਤ ਮਿਲੇਗੀ ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply