Friday, April 19, 2024

ਸਰਨਾ ਭਰਾਵਾਂ ਨੂੰ ਕਮੇਟੀ ’ਤੇ ਲਗਾਏ ਦੋਸ਼ਾਂ ਸੰਬੰਧੀ ਸਬੂਤ ਪੇਸ਼ ਕਰਨ ਦੀ ਕਾਲਕਾ ਨੇ ਦਿੱਤੀ ਚੁਨੌਤੀ

ਨਵੀਂ ਦਿੱਲੀ, 20 ਫਰਵਰੀ (ਪੰਜਾਬ ਪੋਸਟ ਬਿਊਰੋ) -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ jaswinder singh jolly 3ਵੱਲੋਂ ਅੱਜ ਪ੍ਰੈਸ ਕਾਨਫਰੰਸ ਰਾਹੀਂ ਕੀਤੇ ਗਏ ਦਾਅਵਿਆ ਨੂੰ ਕਮੇਟੀ ਨੇ ਮਨੋਕਲਪਿਤ ਕਰਾਰ ਦਿੱਤਾ ਹੈ।ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੂਲੀ ਸਿੱਖਿਆ ਕਮੇਟੀ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ ਨੇ ਸਰਨਾ ’ਤੇ ਕੌਮ ਨੂੰ ਗੁਮਰਾਹ ਕਰਨ ਦਾ ਦੋਸ਼ ਲਗਾਇਆ ਹੈ।ਕਾਲਕਾ ਨੇ ਕਿਹਾ ਕਿ ਆਪਣੀ ਸਿਆਸੀ ਜਮੀਨ ਗੁਆ ਚੁੱਕੇ ਸਰਨਾ ਹੁਣ ਸੰਗਤਾਂ ਨੂੰ ਝੂਠੇ ਦਾਅਵਿਆਂ ਦੇ ਨਾਲ ਕਮੇਟੀ ਦਾ ਅਕਸ਼ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਨਾ ਤੇ ਕਮੇਟੀ ਦੇ ’ਤੇ 130 ਕਰੋੜ ਦੀ ਦੇਣਦਾਰੀ ਹੈ ਅਤੇ ਨਾ ਹੀ ਸਿਆਸੀ ਜਾਂ ਨਿਜ਼ੀ ਮੁਫਾਦ ਲਈ ਸਰਨਾ ਭਰਾਵਾਂ ਦੀ ਤਰ੍ਹਾਂ ਕਮੇਟੀ ਨੇ ਧਰਮ ਪ੍ਰਚਾਰ ਦੀ ਓਟ ਲਈ ਹੈ।ਜੇਕਰ ਸਰਨਾ ਵੱਲੋਂ ਸਕੂਲਾਂ ’ਚ ਬੀਜੇ ਗਏ ਕੰਡਿਆਂ ਨੂੰ ਕਮੇਟੀ ਕੱਢਣ ਦਾ ਜਤਨ ਕਰ ਰਹੀ ਹੈ ਤਾਂ ਕਿ ਗਲਤ ਹੈ।
ਕਾਲਕਾ ਨੇ ਕਿਹਾ ਕਿ ਸਰਨਾ ਦੇ ਸਾਥੀ ਇੰਦਰਮੋਹਨ ਸਿੰਘ ਨੇ ਅੱਜ ਮੀਡੀਆ ਨੂੰ ਸਕੂਲਾਂ ਦੇ ਵਾਧੂ ਸਟਾਫ਼ ਬਾਰੇ ਜੋ ਤੱਥ ਜਾਰੀ ਕੀਤੇ ਹਨ ਉਸ ’ਚ ਹੀ ਉਨ੍ਹਾਂ ਦਾ ਝੂਠ ਬੇਨਕਾਬ ਹੋ ਗਿਆ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵੱਲੋਂ 2014 ਵਿਚ ਕਮੇਟੀ ਸਕੂਲਾਂ ’ਚ ਤੈਅ ਅਹੁੱਦਾ ਯੋਜਨਾ ਲਾਗੂ ਕਰਨ ਬਾਰੇ ਬਣਾਈ ਗਈ ਕਮੇਟੀ ’ਚ ਇੰਦਰਮੋਹਨ ਸਿੰਘ ਸ਼ਾਮਿਲ ਸਨ।ਜਿਹੜੇ ਕਿ ਅੱਜ ਸਕੂਲਾਂ ’ਚ ਵਾਧੂ ਭਰਤੀ ’ਤੇ ਸਰਨਾ ਦਾ ਬਚਾਵ ਕਰ ਰਹੇ ਹਨ। ਉਕਤ ਕਮੇਟੀ ਨੇ ਹੀ ਉਸ ਵੇਲੇ ਸਕੂਲਾਂ ’ਚ ਜਿਥੇ ਵਾਧੂ ਸਟਾਫ਼ ਦਾ ਡਾਟਾ ਤਿਆਰ ਕੀਤਾ ਸੀ ਉਥੇ ਹੀ 146 ਅਧਿਆਪਕਾਂ ਅਤੇ 87 ਹੋਰ ਮੁਲਾਜ਼ਮਾ ਦੀ ਨਵੀਂ ਭਰਤੀ ਦੀ ਵੀ ਸਿਫਾਰਿਸ਼ ਕੀਤੀ ਸੀ।ਪਰ ਪੂਰੇ 5 ਸਾਲ ਦੌਰਾਨ ਅਸੀਂ ਇੱਕ ਵੀ ਨਵੀਂ ਭਰਤੀ ਪੱਕੇ ਤੌਰ ’ਤੇ ਨਹੀਂ ਕੀਤੀ ਸਗੋਂ ਰਿਟਾਇਰਡ ਹੋਏ ਸਟਾਫ਼ ਦੀ ਥਾਂ ਵਾਧੂ ਮੁਲਾਜ਼ਮਾ ਨੂੰ ਇਸਤੇਮਾਲ ਕੀਤਾ ਤਾਂਕਿ ਕਮੇਟੀ ਦੇ ਉਪਰ ਮਾਲੀ ਭਾਰ ਨਾ ਪਵੇ।ਕਾਲਕਾ ਨੇ ਇਸ ਮਸਲੇ ’ਤੇ ਸਰਨਾ ਭਰਾਵਾਂ ਨੂੰ ਆਪਣੇ ਪ੍ਰੈਸ ਨੂੰ ਜਾਰੀ ਕੀਤੇ ਗਏ ਦੋਸ਼ਾਂ ਦੇ ਸੰਬੰਧ ’ਚ ਸਬੂਤ ਪੇਸ਼ ਕਰਨ ਦੀ ਵੀ ਚੁਨੌਤੀ ਦਿੱਤੀ।

Check Also

ਡਾ. ਐਸ.ਪੀ ਸਿੰਘ ਓਬਰਾਏ “ਸਿੱਖ ਗੌਰਵ ਸਨਮਾਨ“ ਨਾਲ ਸਨਮਾਨਿਤ

ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਅਕਾਲ ਪੁਰਖ ਕੀ ਫ਼ੌਜ ਵੱਲੋਂ ਆਪਣੇ 25 ਸਾਲਾ ਸਥਾਪਨਾ …

Leave a Reply