Friday, March 29, 2024

ਕੌਮਾਂਤਰੀ ਮਾਂ-ਬੋਲੀ ਦਿਵਸ ਨੰੰ ਸਮਰਪਿਤ ਕਹਾਣੀ ਦਰਬਾਰ

ਕਹਾਣੀ ਤੇ ਮਨੁੱਖ ਦੀ ਜਨਮਾਂ-ਜਨਮਾਤਰਾਂ ਦੀ ਸਾਂਝ – ਪੰਜਾਬੀ ਵਿਦਵਾਨ
ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਯਨੈਸਕੋ ਵੱਲੋਂ ਤਹਿ ਕੀਤੇ ਕੌਮਾਂਤਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਮਨਾਏ PPN2002201804ਜਾ ਰਹੇ ਮਾਂ ਬੋਲੀ ਪੰਜਾਬੀ ਸਪਤਾਹ ਦੇ ਅੰਤਰਗਤ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਸਹਿਯੋਗ ਨਾਲ ਜਨਵਾਦੀ ਲੇਖਕ ਸੰਘ ਅਤੇ ਸਾਹਿਤ ਵਿਚਾਰ ਮੰਚ ਵੱਲੋਂ ਸਥਾਨਕ ਸਭਾਵਾਂ ਦੀ ਭਰਵੀਂ ਸ਼ਮੂਲੀਅਤ ਨਾਲ ਕਹਾਣੀ ਦਰਬਾਰ ਕਰਵਾਇਆ ਗਿਆ।ਸਥਾਨਕ ਦਿਸ਼ਾ ਸੈਂਟਰ ਵਿਖੇ ਹੋਏ ਇਸ ਅਦਬੀ ਸਮਾਗਮ ਦਾ ਅਗਾਜ਼ ਸ਼ਾਇਰ ਦੇਵ ਦਰਦ ਨੇ ਕੀਤਾ ਅਤੇ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦੇਵਿੰਦਰ ਸਿੰਘ ਤੇ ਤਰਲੋਚਨ ਸਿੰਘ ਨੇ ਸਾਂਝੇ ਤੌਰ ਤੇ ਆਏ ਅਦੀਬਾਂ ਦਾ ਸਵਾਗਤ ਕਰਦਿਆਂ ਆਏ ਕਹਾਣੀਕਾਰਾਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ।
ਕਹਾਣੀਆਂ ਦੇ ਦੌਰ `ਚ ਸਿਮਰਨ ਧਾਲੀਵਾਲ ਨੇ `ਘੋਰ ਕੰਡੇ`, ਡਾ. ਸਰਘੀ ਨੇ `ਹਾਂਟਿਡ ਹਾਊਸ`, ਦੀਪ ਦਵਿੰਦਰ ਸਿੰਘ `ਵੇਲਾ ਕੁਵੇਲਾ` ਅਤੇ ਮਖਤਾਰ ਗਿੱਲ ਨੇ `ਧਰਤ ਦਾ ਰੁਦਨ` ਕਹਾਣੀਆਂ ਪੇਸ਼ ਕੀਤੀਆਂ।
ਡਾ. ਪਰਮਿੰਦਰ, ਡਾ. ਦਰਿਆ, ਸ਼ੁਸ਼ੀਲ ਦੋਸਾਂਝ, ਅਰਤਿੰਦਰ ਸੰਧੂ, ਮਲਵਿੰਦਰ, ਡਾ. ਵਿਰਕਮ ਅਤੇ ਸ਼ੈਲਿੰਦਰਜੀਤ ਰਾਜਨ ਆਦਿ ਵਿਦਵਾਨਾਂ ਨੇ ਪੜ੍ਹੀਆਂ ਗਈਆਂ ਕਹਾਣੀਆਂ ਨੂੰ ਕੇਂਦਰ `ਚ ਰੱਖ ਕੇ ਅਜੋਕੀ ਪੰਜਾਬੀ ਕਹਾਣੀ ਤੇ ਅਰਥ ਭਰਪੂਰ ਬਹਿਸ ਵਿੱਚ ਸਾਂਝੀ ਰਾਏ ਉਸਾਰੀ ਕਿ ਬੇਸਕਲ ਸਮਾਜ ਨਿੱਤ ਨਵੇਂ ਬਦਲਾਵਾਂ `ਚੋਂ ਲੰਘ ਰਿਹਾ ਹੈ, ਫਿਰ ਵੀ ਧਰਮ, ਸਮਾਜ ਅਤੇ ਸਭਿਆਚਾਰ ਦਾ ਘੇਰਾ ਵਿਸ਼ਾਲ ਹੋਣ ਦੀ ਬਜਾਏ ਤੰਗ ਤੇ ਸੌੜਾ ਹੁੰਦਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਜਾਬੀ ਕਹਾਣੀ ਇੰਨ੍ਹਾਂ ਤੰਗ ਘੇਰਿਆਂ ਦੀ ਨਿਸ਼ਾਨਦੇਹੀ ਕਰਦੀ ਹੈ ਅਤੇ ਕਹਾਣੀਕਾਰ ਇੰਨ੍ਹਾਂ ਜਿਲਣਾਂ `ਚੋਂ ਬਾਹਰ ਨਿਕਲਣਾ ਚਾਹੁੰਦਾ ਹੈ।ਇਸੇ ਲਈ ਘੋਰ ਕੰਡੇ, ਹੌਂਟਿਡ ਹਾਊਸ, ਵੇਲਾ ਕੁਵੇਲਾ ਅਤੇ ਧਰਤ ਦਾ ਰੁਦਨ ਵਰਗੀਆਂ ਕਹਾਣੀਆਂ ਜਨਮ ਲੈਂਦੀਆਂ ਹਨ, ਜਿਹੜੀਆਂ ਅਨਿਆ ਦੇ ਵਿਰੁੱਧ ਅਣਗੌਲਿਆਂ, ਥੁੜਿਆਂ-ਟੁੱਟਿਆਂ ਦੇ ਹੱਕ ਵਿੱਚ ਭੁਗਤਦੀਆਂ ਹਨ।ਉਨ੍ਹਾਂ ਇਹ ਵੀ ਕਿਹਾ ਕਿ ਇੰਨ੍ਹਾਂ ਕਹਾਣੀਕਾਰਾਂ ਕੋਲ ਸਿਰਫ ਸਾਹਿਤਕ ਸੂਝ ਹੀ ਨਹੀਂ ਬਲਕਿ ਦ੍ਰਿਸ਼ ਸਿਰਜਣ ਤੇ ਆਪਣਾ ਦ੍ਰਿਸ਼ਟੀਕੋਣ ਪਾਠਕ ਤੱਕ ਪਹੁੰਚਾਉਣ ਦੀ ਨਿਰੋਈ ਭਾਸ਼ਾ ਸ਼ੈਲੀ ਵੀ ਹੈ। ਸੁਖਵੰਤ ਗਿੱਲ ਨੇ ਆਏ ਅਦੀਬਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ ਸਮੇਂ ਸੁਮੀਤ ਸਿੰਘ, ਹਰਮੀਤ ਆਰਟਿਸਟ, ਨਿਰਮਲ ਅਰਪਨ, ਡਾ. ਕਸ਼ਮੀਰ, ਹਰਜੀਤ ਸੰਧੂ, ਗੁਲਜਿੰਦਰ ਬਘਿਆੜੀ, ਇੰਦਰੇਸ਼ ਮੀਤ, ਵਿਸ਼ਾਲ, ਮਨਜੀਤ ਸਿੰਘ ਵੱਸੀ, ਸੰਤੋਖ ਸਿੰਘ ਗੁਰਾਇਆ, ਸਰਤਾਜ ਜਲਾਲਾਬਾਦੀ, ਮਨਜਿੰਦਰ ਕਾਲਾ, ਮਨਦੀਪ ਰਾਜਨ, ਗੁਰਪ੍ਰੀਤ ਕੱਦਗਿੱਲ, ਲਾਲੀ ਕੈਰੋਂ, ਜਸਵਿੰਦਰ ਮਾਨੋਚਾਹਲ, ਗੁਰਮੇਲ ਸਿੰਘ ਸੌਹਲ, ਹਰਕੀਰਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਂਚ ਸਾਹਿਤ ਪ੍ਰੇਮੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply