Friday, April 19, 2024

ਸਾਹਿਤ ਸਭਾ ਦੀ ਮੀਟਿੰਗ ਵਿੱਚ ਮੇਜਰ ਮਾਂਗਟ ਦਾ ਨਵਾਂ ਨਾਵਲ ‘ਇੱਕ ਹੋਰ ਜਨਮ’ ਰਿਲੀਜ਼

ਕਹਾਣੀਕਾਰ ਸੁਖਜੀਤ ਨੇ ਪੜੀ ਨਵੀਂ ਕਹਾਣੀਅਤੇ ਘੰਟਿਆਂ ਬੱਧੀ ਚੱਲਿਆ ਰਚਨਾਵਾਂ ਦਾ ਦੌਰ
ਸਮਰਾਲਾ, 22 ਫਰਵਰੀ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ (ਰਜਿ.) ਸਮਰਾਲਾ ਦੀ ਮਹੀਨਾਵਾਰ ਇਕੱਤਰਤਾ ਪ੍ਰਧਾਨ ਬਿਹਾਰੀ PPN2202201809ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ‘ਆਰ-ਪਾਰ’ ਮੈਗਜ਼ੀਨ ਦੇ ਸੰਪਾਦਕ ਕਹਾਣੀਕਾਰ ਬਲਵੀਰ ਕੌਰ ਸੰਘੇੜਾ ਕੈਨੇਡਾ ਅਤੇ ਗ਼ਜ਼ਲਗੋ ਕੁਲਵਿੰਦਰ ਖਹਿਰਾ ਕੈਨੇਡਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।ਇਸ ਸਮਾਗਮ ਦੇ ਮੁੱਖ ਕੇਂਦਰ ਬਿੰਦੂ ਬਹੁਵਧਾਵੀ ਲੇਖਕ ਮੇਜਰ ਮਾਂਗਟ ਨਾਲ ਜਿੱਥੇ ਰੂ-ਬ-ਰੂ ਕੀਤਾ ਗਿਆ ਹੈ।ਉਥੇ ਉਨ੍ਹਾਂ ਦਾ ਨਵਾਂ ਨਾਵਲ ‘ਇੱਕ ਹੋਰ ਜਨਮ’ ਹਾਜ਼ਰੀਨ ਵੱਲੋਂ ਰਿਲੀਜ਼ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਪ੍ਰਧਾਨ ਬਿਹਾਰੀ ਲਾਲ ਸੱਦੀ ਨੇ ਸਾਰਿਆਂ ਨੂੰ `ਜੀ ਆਇਆਂ` ਆਖ ਕੇ ਕੀਤੀ।ਗੁਰਦਿਆਲ ਦਲਾਲ ਨੇ ਮੇਜਰ ਮਾਂਗਟ ਬਾਰੇ ਜਾਣ-ਪਛਾਣ ਕਰਾਉਂਦਿਆਂ ਦੱਸਿਆ ਕਿ ਮੇਜਰ ਮਾਂਗਟ ਪਿੰਡ ਕੁੱਬੇ ਵਿੱਚ ਜਨਮਿਆਂ ਅਤੇ ਉਸੇ ਪਿੰਡ ਵਿੱਚ ਮੇਰੇ ਕੋਲ ਪੜ੍ਹਦਾ ਹੁੰਦਾ ਸੀ ਅਤੇ ਇਸ ਨੂੰ ਮੈਂ ਲੇਖਕ ਬਣਦਿਆਂ ਆਪਣੇ ਅੱਖੀਂ ਦੇਖਿਆ ਹੈ।ਕਹਾਣੀਕਾਰ ਸੁਰਿੰਦਰ ਰਾਮਪੁਰੀ ਨੇ ਮੇਜਰ ਮਾਂਗਟ ਦੀ ਕਹਾਣੀ ਕਲਾ ਸਬੰਧੀ ਗੱਲਾਂ ਕੀਤੀਆਂ।ਪ੍ਰਿੰਸੀਪਲ ਪਰਮਿੰਦਰ ਸਿੰਘ ਬੈਨੀਪਾਲ ਨੇ ਮੇਜਰ ਮਾਂਗਟ ਦੇ ਨਵੇਂ ਰਿਲੀਜ਼ ਕੀਤੇ ਜਾ ਰਹੇ ਨਾਵਲ ਬਾਰੇ ਜਾਣ-ਪਛਾਣ ਕਰਵਾਈ ਅਤੇ ਨਾਵਲ ਦੇ ਪਾਤਰਾਂ ਬਾਰੇ ਬੜੀਆਂ ਰੌਚਕ ਗੱਲਾਂ ਸਾਂਝੀਆਂ ਕੀਤੀਆਂ।ਬਲਵੀਰ ਕੌਰ ਸੰਘੇੜਾ ਨੇ ਮੇਜਰ ਮਾਂਗਟ ਵੱਲੋਂ ਕੈਨੇਡਾ ਵਿੱਚ ਕੀਤੇ ਜਾ ਰਹੇ ਸਾਹਿਤਕ ਸਮਾਗਮਾਂ ਅਤੇ ਲੇਖਕਾਂ ਦੀਆਂ ਇਕੱਤਰਤਾਵਾਂ ਬਾਰੇ ਜਾਣ-ਪਛਾਣ ਕਰਵਾਈ।ਕਮਲਜੀਤ ਨੀਲੋਂ ਅਤੇ ਸੁਰਜੀਤ ਵਿਸ਼ਦ ਨੇ ਵੀ ਮੇਜਰ ਮਾਂਗਟ ਨਾਲ ਬਿਤਾਏ ਰੌਚਕ ਪਲਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੀ ਲਿਖਣ ਕਲਾ ਦੀ ਤਾਰੀਫ ਕੀਤੀ।ਮੇਜਰ ਮਾਂਗਟ ਨੇ ਉਠਾਏ ਗਏ ਸਵਾਲਾਂ ਦੇ ਜਵਾਬ ਦੇਣ ਦੇ ਨਾਲ ਨਾਲ ਆਪਣੇ ਨਵੇਂ ਨਾਵਲ ਵਿੱਚੋਂ ਵੀ ਕੁੱਝ ਗੱਲਾਂ ਸਾਂਝੀਆਂ ਕੀਤੀਆਂ।ਇਸ ਵਿਚਾਰ ਚਰਚਾ ਨੂੰ ਕਹਾਣੀਕਾਰ ਸੁਖਜੀਤ ਨੇ ਸਮਾਪਤ ਕਰਦੇ ਹੋਏ ਜਿੱਥੇ ਮੇਜਰ ਮਾਂਗਟ ਨੂੰ ਇਸ ਨਾਵਲ ਦੀ ਵਧਾਈ ਦਿੱਤੀ, ਉਥੇ ਹਾਜ਼ਰੀਨ ਦਾ ਭਰਵੀਂ ਗਿਣਤੀ ਵਿੱਚ ਪਹੁੰਚਣ ਲਈ ਧੰਨਵਾਦ ਵੀ ਕੀਤਾ।
ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਗਜ਼ਲਗੋ ਕੁਲਵਿੰਦਰ ਖਹਿਰਾ ਦੀ ਖੂਬਸੂਰਤ ਗਜ਼ਲ ‘ਬੜਾ ਹੈ ਹਨੇਰ ਹਰ ਪਾਸੇ ਤੂੰ ਕੁਝ ਲਿਖ ਰੌਸ਼ਨੀ ਵਰਗਾ’ ਤੋਂ ਹੋਈ।ਉਸ ਉਪਰੰਤ ਹਰਬੰਸ ਸ਼ਾਨ ਬਗਲੀ ਨੇ ਗੀਤ ‘ਕੌਣ ਨੇ’?, ਜੀਵਨ ਰਾਮੁਪਰੀ ਨੇ ਕਵਿਤਾ ‘ਸ਼ਾਬਾਸ਼ ਪੰਜਾਬੀ’, ਸੁਖਵਿੰਦਰ ਰਾਮਪੁਰੀ ਨੇ ਕਵਿਤਾ ‘ਕ੍ਰਿਪਾਨ ਦੀ ਅਰਦਾਸ’ ਸੁਣਾ ਕੇ ਵਾਹ-ਵਾਹ ਖੱਟੀ।ਨੇਤਰ ਮੁੱਤਿਓਂ ਨੇ ਕਵਿਤਾ ‘ਮਨ ਤੇ ਦਿਲ’ ਬਲਵੰਤ ਮਾਂਗਟ ਨੇ ਕਵਿਤਾ ‘ਕਲਮਾਂ’ ਸੁਣਾਈ।ਜਰਨੈਲ ਮਾਂਗਟ ਖੰਨਾ, ਲਾਭ ਸਿੰਘ ਬੇਗੋਵਾਲ, ਬਲਜਿੰਦਰ ਬੱਲ ਮਾਛੀਵਾੜਾ, ਨਰਿੰਦਰ ਮਣਕੂ, ਗੁਰਦਿਆਲ ਦਲਾਲ, ਬਲਬੀਰ ਬੱਬੀ ਤੱਖਰਾਂ, ਮਨਜੀਤ ਘਣਗਸ ਅਤੇ ਗੁਰਦੀਪ ਸਿੰਘ ਮਹੌਣ ਨੇ ਆਪੋ-ਆਪਣੀਆਂ ਗਜ਼ਲਾਂ ਪੇਸ਼ ਕੀਤੀਆਂ।ਕਹਾਣੀਕਾਰ ਸੁਖਜੀਤ ਨੇ ਆਪਣੀ ਨਵੀਂ ਲਿਖੀ ਕਹਾਣੀ ‘ਆਟੋ ਨੰਬਰ 420’ ਨਾਲ ਇੱਕ ਨਵੇਂ ਵਿਸ਼ੇ ਨੂੰ ਛੋਹਿਆ ਅਤੇ ਹਾਜ਼ਰੀਨ ਤੋਂ ਵਾਹ-ਵਾਹ ਖੱਟੀ।
ਇਸ ਪ੍ਰੋਗਰਾਮ ਵਿੱਚ ਉਪਰੋਕਤ ਤੋਂ ਇਲਾਵਾ ਲਾਲ ਸਿੰਘ ਸੰਘੇੜਾ ਕੈਨੇਡਾ, ਜਸਵੀਰ ਝੱਜ, ਦਲੀਪ ਸਿੰਘ ਸੰਧੂ, ਦਰਸ਼ਨ ਸਿੰਘ ਕੰਗ, ਐਨ.ਐਸ. ਦਰਦੀ, ਅੰਮਿ੍ਰਤਪਾਲ ਸਮਰਾਲਾ, ਕਹਾਣੀਕਾਰ ਰਾਮਦਾਸ ਬੰਗੜ, ਗੁਰਭਗਤ ਸਿੰਘ ਗਿੱਲ ਐਡਵੋਕੇਟ ਨਰਿੰਦਰ ਸ਼ਰਮਾਂ, ਗਗਨਦੀਪ ਸ਼ਰਮਾਂ, ਕੇਵਲ ਸਿੰਘ ਮੰਜਾਲੀਆਂ, ਸੰਦੀਪ ਸਮਰਾਲਾ, ਸੰਜੀਵ ਕਲਿਆਣ, ਜਗਦੇਵ ਘੁੰਗਰਾਲੀ, ਤਰਨ ਸਿੰਘ ਬਲ, ਗੁਰਮੀਤ ਸਿੰਘ ਭੈਣੀ ਸਾਹਿਬ, ਚਰਨਜੀਤ ਸਿੰਘ ਹਵਾਰਾ ਕਲਾਂ, ਚਮਕੌਰ ਘਣਗਸ, ਮਹਿੰਦਰ ਮੰਜਾਲੀਆਂ, ਗੁਰਦੇਵ ਮੰਜਾਲੀ, ਹਰਵਿੰਦਰ ਘਣਗਸ, ਸੋਹਣਜੀਤ ਕੋਟਾਲਾ ਅਤੇ ਪ੍ਰਭਜੋਤ ਸਿੰਘ ਸ਼ਾਮਿਲ ਹੋਏ।ਸਮੁੱਚੇ ਸਮਾਗਮ ਦੀ ਕਾਰਵਾਈ ਦੀਪ ਦਿਲਬਰ ਨੇ ਬਾਖੂਬੀ ਨਿਭਾਈ।ਇਸ ਪ੍ਰੋਗਰਾਮ ਵਿੱਚ ਸਾਹਿਤ ਨੂੰ ਪ੍ਰਫੁਲਿਤ ਕਰਨ ਲਈ ਦਿਲਦੀਪ ਪ੍ਰਕਾਸ਼ਨ ਸਮਰਾਲਾ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply