Friday, March 29, 2024

ਪੰਜਾਬੀ ਸੂਬੇ ਦੀ ਮਾਤ ਭਾਸ਼ਾ ਪੰਜਾਬੀ ਨੂੰ ਸਰਕਾਰ ਇਮਾਨਦਾਰੀ ਨਾਲ ਲਾਗੂ ਕਰੇ – ਸਿਵੀਆਂ

ਬਠਿੰਡਾ, 22 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬੀ ਦੀ ਹੰੁਦੀ ਦੁਰਦਸ਼ਾ ਵੇਖ ਕੇ ਹਰ ਪੰਜਾਬੀ Sivianਹਿਤੈਸ਼ੀ ਦਾ ਮਨ ਬਹੁਤ ਦੁੱਖੀ ਹੰੁਦਾ ਹੋਵੇਗਾ।ਪੰਜਾਬੀ ਬੋਲੀ ਸੰਸਾਰ ਵਿੱਚ ਬੋਲੀਆਂ ਜਾਣ ਵਾਲੀਆਂ ਸਾਰੀਆਂ ਭਾਸ਼ਾਵਾਂ ਵਿੱਚੋਂ ਅਮੀਰ ਵਿਰਸਾ ਦੀ ਮਾਲਕ ਹੈ।ਪਰ ਅਫਸੋਸ ਹੈ ਕਿ ਅਸੀਂ ਆਪਣੀ ਮਾਂ ਬੋਲੀ ਤੋਂ ਪਾਸਾ ਵੱਟੀ ਜਾ ਰਹੇ ਹਾਂ।ਅਸਲ ਵਿੱਚ ਪੰਜਾਬੀ ਤੋਂ ਮੰੂਹ ਮੋੜਣਾਂ ਗੁਲਾਮ ਮਾਨਸਿਕਤਾ ਦੀ ਨਿਸ਼ਾਨੀ ਹੈ।ਗੁਲਾਮ ਲੋਕ ਅਜ਼ਾਦ ਕੌਮਾਂ ਦਾ ਪ੍ਰਭਾਵ ਸਹਿਜੇ ਹੀ ਕਬੂਲ ਲੈਂਦੇ ਹਨ, ਜਦੋਂ ਮਨੁੱਖ ਮਾਨਸਿਕ ਤੌਰ ’ਤੇ ਗੁਲਾਮ ਹੋ ਜਾਵੇ।ਉਸ ਸਮੇਂ ਉਹ ਆਪਣੀ ਮਾਂ ਬੋਲੀ, ਸਭਿਆਚਾਰ ਇਥੋਂ ਤੱਕ ਕਿ ਆਪਣੇ ਪ੍ਰੀਵਾਰ ਨਾਲ ਵੀ ਨਿਆ ਨਹੀਂ ਕਰ ਸਕਦਾ।ਮਾਂ ਬੋਲੀ ਦਾ ਅਰਥ ਵੀ ਇਹ ਹੈ ਜੋ ਭਾਸ਼ਾ ਬੱਚੇ ਨੇ ਆਪਣੇ ਜਨਮਦਾਤਾ ਤੋਂ ਗ੍ਰਹਿਣ ਕੀਤੀ ਹੋਵੇ।
ਸਾਡੇ ਸਾਰੇ ਪੰਜਾਬੀਆਂ ਦਾ ਫ਼ਰਜ ਬਣਦਾ ਹੈ ਅਸੀਂ ਪੰਜਾਬੀਅਤਾ ਹੋਣ ਦਾ ਸਬੂਤ ਦੇਈਏ।ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ ਜੋੜੀਏ ਤਾਂ ਕਿ ਅਸੀ ਆਪਣੀ ਮਾਂ ਬੋਲੀ ਜਰੀਏ ਦੁਨੀਆਂ ਵਿੱਚ ਸਤਿਕਾਰ ਹਾਸਲ ਕਰ ਸਕੀਏ। ਦੁਨੀਆ ਵਿੱਚ ਜੇ ਕਿਸੇ ਦੇਸ਼ ਜਾਂ ਖਿਤੇ ਨੇ ਤਰੱਕੀ ਦੀਆਂ ਮੰਜਿਲਾਂ ਨੂੰ ਛੋਹਿਆ ਤਾਂ ਉਨ੍ਹਾਂ ਨੇ ਆਪਣੀ ਮਾਂ ਬੋਲੀ ਰਾਹੀਂ ਹੀ ਕੀਤਾ ਹੈ।1966 ਵਿੱਚ ਬਣੇ ਪੰਜਾਬੀ ਸੂਬੇ ਦੀ ਮਾਤਭਾਸ਼ਾ ਪੰਜਾਬੀ ਨੂੰ ਸਰਕਾਰ ਇਮਾਨਦਾਰੀ ਨਾਲ ਲਾਗੂ ਕਰੇ।  ਸਕੂਲਾਂ,ਕਾਲਜਾਂ ‘ਚ  ਯੋਗ ਪੰਜਾਬੀ ਪੜ੍ਹਾਈਂ ਦਾ ਪ੍ਰਬੰਧ ਕਰਨਾ ਵੀ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply