Friday, March 29, 2024

ਨਾਟਕਕਾਰ ਅਜਮੇਰ ਔਲਖ ਨੂੰ ਸਮਰਪਿਤ ਹੋਵੇਗਾ – 15 ਵਾਂ ਰਾਸ਼ਟਰੀ ਰੰਗਮੰਚ ਉਤਸਵ

ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬ ਦੀ ਨਾਮਵਰ ਰੰਗਮੰਚ ਸੰਸਥਾ ਮੰਚ-ਰੰਗਮੰਚ ਵੱਲੋਂ ਨਾਰਥ ਜੋਨ kewal dhaliwal-ਕਲਚਰਲ ਸੈਂਟਰ ਪਟਿਆਲਾ, ਸਭਿਆਚਾਰਕ ਮਾਮਲੇ ਵਿਭਾਗ ਭਾਰਤ ਸਰਕਾਰ, ਅਮਨਦੀਪ ਹਸਪਤਾਲ, ਨਵਪ੍ਰੀਤ ਹਸਪਤਾਲ, ਮਮਤਾ ਨਿਕੇਤਨ ਤਰਨ ਤਾਰਨ ਅਤੇ ਵਿਰਸਾ ਵਿਹਾਰ ਅੰਮਿ੍ਰਤਸਰ ਦੇ ਸਹਿਯੋਗ ਨਾਲ ਪੰਜਾਬ ਦੇ ਪ੍ਰਸਿੱਧ ਸ਼੍ਰੋਮਣੀ ਨਾਟਕਕਾਰ ਸਵ. ਪ੍ਰੋ. ਅਜਮੇਰ ਔਲਖ ਦੀ ਯਾਦ ਨੂੰ ਸਮਰਪਿਤ 15 ਵਾਂ ਰਾਸ਼ਟਰੀ ਰੰਗਮੰਚ ਉਤਸਵ ਦਾ ਆਯੋਜਨ ਮਿਤੀ 24 ਫਰਵਰੀ ਤੋਂ 5 ਮਾਰਚ 2018 ਤੱਕ ਕੀਤਾ ਜਾ ਰਿਹਾ ਹੈ।ਫੈਸਟੀਵਲ ਦੇ ਡਾਇਰੈਕਟਰ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਦੱਸਿਆ ਕਿ ਇਸ ਨੈਸ਼ਨਲ ਥੀਏਟਰ ਫੈਸਟੀਵਲ ਵਿੱਚ ਭਾਰਤ ਦੇ ਪ੍ਰਮੁੱਖ ਥੀਏਟਰ ਗਰੁੱਪ ਆਪਣੇ-ਆਪਣੇ ਨਾਟਕ ਪੇਸ਼ ਕਰਨਗੇ।ਇਸ 10 ਰੋਜ਼ਾ ਫੈਸਟੀਵਲ ਦੇ ਪਹਿਲੇ ਦਿਨ ਮਿਤੀ 24 ਫਰਵਰੀ ਨੂੰ ਮੰਚ-ਰੰਗਮੰਚ ਦੀ ਟੀਮ ਵੱਲੋਂ ਸ਼ਾਹਿਦ ਨਦੀਮ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਸੂਫ਼ੀ ਨਾਟਕ ‘ਬੁਲ੍ਹਾ’ ਪੇਸ਼ ਕੀਤਾ ਜਾਵੇਗਾ।ਦੂਸਰੇ ਦਿਨ 25 ਫਰਵਰੀ ਨੂੰ ਪ੍ਰੋ. ਅਜਮੇਰ ਔਲਖ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਭੱਠ ਖੇੜਿਆ ਦਾ ਰਹਿਣਾ’ ਪੇਸ਼ ਕੀਤਾ ਜਾਵੇਗਾ। ਤੀਸਰੇ ਦਿਨ 26 ਫਰਵਰੀ ਨੂੰ ਡਾ. ਸਵਰਾਜਬੀਰ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਫ਼ਸਲ’ ਪੇਸ਼ ਕੀਤਾ ਜਾਵੇਗਾ। ਚੌਥੇ ਦਿਨ 27 ਫਰਵਰੀ ਨੂੰ ਸ਼ਬਦੀਸ਼ ਦਾ ਲਿਖਿਆ ਅਤੇ ਅਨੀਤਾ ਸ਼ਬਦੀਸ਼ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਮਨ ਮਿੱਟੀ ਦਾ ਬੋਲਿਆ’ ਪੇਸ਼ ਕੀਤਾ ਜਾਵੇਗਾ। ਪੰਜਵੇਂ ਦਿਨ 28 ਫਰਵਰੀ ਨੂੰ ਮੋਹਨ ਰਾਕੇਸ਼ ਤੇ ਰਤਨ ਵਰਮਾ ਦਾ ਲਿਖਿਆ ਅਤੇ ਡੀ. ਆਰ ਅੰਕੁਰ ਦਾ ਨਿਰਦੇਸ਼ਿਤ ਕੀਤਾ ਹਿੰਦੀ ਨਾਟਕ ‘ਦੋ ਏਕਾਂਤ’ ਪੇਸ਼ ਕੀਤਾ ਜਾਵੇਗਾ। ਛੇਵੇਂ ਦਿਨ 1 ਮਾਰਚ ਨੂੰ ਚਕਰੇਸ਼ ਕੁਮਾਰ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਹਿੰਦੀ ਨਾਟਕ ‘ਰੋਡੈਂਟ’ ਪੇਸ਼ ਕੀਤਾ ਜਾਵੇਗਾ। ਸਤਵੇਂ ਦਿਨ ਮਿਤੀ 2 ਮਾਰਚ ਨੂੰ ਡਾ. ਆਤਮਜੀਤ ਦਾ ਲਿਖਿਆ ਅਤੇ ਕਿਰਤੀ ਕਿਰਪਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਮੁੜ ਆ ਲਾਹਮਾਂ ਤੋਂ’ ਪੇਸ਼ ਕੀਤਾ ਜਾਵੇਗਾ। ਅੱਠਵੇਂ ਦਿਨ ਮਿਤੀ 3 ਮਾਰਚ ਨੂੰ ਪਰਗਟ ਸਿੰਘ ਦਾ ਲਿਖਿਆ ਅਤੇ ਵਿਸ਼ੂ ਸ਼ਰਮਾ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਏ ਬਲਾਇੰਡ ਡੇਟ’ ਪੇਸ਼ ਕੀਤਾ ਜਾਵੇਗਾ।ਨੌਵੇ ਦਿਨ 4 ਮਾਰਚ ਨੂੰ ਪ੍ਰੋ. ਅਜਮੇਰ ਔਲਖ ਦਾ ਲਿਖਿਆ ਅਤੇ ਪ੍ਰੀਤਮ ਰੁਪਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਬੇਗਾਨੇ ਬੋਹੜ ਦੀ ਛਾਂ’ ਪੇਸ਼ ਕੀਤਾ ਜਾਵੇਗਾ ਫੈਸਟੀਵਲ ਦੇ ਆਖਰੀ ਦਿਨ 5 ਮਾਰਚ ਨੂੰ ਬਲਵੰਤ ਗਾਰਗੀ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਸੌਂਕਣ’ ਪੇਸ਼ ਕੀਤਾ ਜਾਵੇਗਾ।
ਇਹ ਸਾਰੇ ਨਾਟਕ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਹਰ ਰੋਜ਼ ਸ਼ਾਮ 6.30 ਵਜੇ ਬਿਨ੍ਹਾਂ ਟਿਕਟ ਅਤੇ ਪਾਸ ਦੇ ਮੁਫ਼ਤ ਵਿਖਾਏ ਜਾਣਗੇ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply