Friday, March 29, 2024

ਅਤਿਆਚਾਰ ਰੋਕਥਾਮ ਐਕਟ ਤਹਿਤ ਦਰਜ ਕੇਸਾਂ ਦਾ ਬਿਨਾਂ ਦੇਰੀ ਨਿਪਟਾਰਾ ਕੀਤਾ ਜਾਵੇ- ਡੀ.ਸੀ

ਬਠਿੰਡਾ, 23 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਅਤਿਆਚਾਰ ਰੋਕਥਾਮ ਐਕਟ ਤਹਿਤ ਬਣੀ ਜ਼ਿਲ੍ਹਾ PPN2302201816ਪੱਧਰੀ ਵਿਜੀਲੈਂਸ ਅਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਦੀ ਪ੍ਰਧਾਨਗੀ ਹੇਠ ਡੀ.ਸੀ ਦਫ਼ਤਰ ਦੇ ਮੀਟਿੰਗ ਹਾਲ ਦਿਨ ਵੀਰਵਾਰ ਨੂੰ ਹੋਈ।ਇਸ ਮੀਟਿੰਗ ਦੌਰਾਨ ਅਤਿਆਚਾਰ ਰੋਕਥਾਮ ਐਕਟ ਤਹਿਤ ਦਰਜ ਕੇਸਾਂ ਦੀ ਸਮੀਖਿਆ ਕੀਤੀ ਗਈ, ਜਿਸ ਤੇ ਡਿਪਟੀ ਕਮਿਸ਼ਨਰ ਨੇ ਆਦਸ਼ ਦਿੱਤੇ ਗਏ ਕਿ ਅਤਿਆਚਾਰ ਰੋਕਥਾਮ ਐਕਟ ਤਹਿਤ ਪੈਂਡਿੰਗ ਕੇਸ ਜਿਨ੍ਹਾਂ ਵਿਚ ਸਜਾ ਹੋ ਚੁੱਕੀ ਹੈ, ਨੂੰ ਤੁਰੰਤ ਨਿਪਟਾਇਆ ਜਾਵੇ ਅਤੇ ਮੁਆਵਜਾ ਰਾਸ਼ੀ ਬਿਨਾਂ ਦੇਰੀ ਤੋਂ ਜਾਰੀ ਕੀਤੀ ਜਾਵੇ।ਉਨ੍ਹਾਂ ਪੁਲਿਸ ਵਿਭਾਗ ਪਾਸ ਤਫਤੀਸ਼ ਅਧੀਨ ਚੱਲ ਰਹੇ ਕੇਸਾਂ ਵਿਚ ਦੇਰੀ ਦਾ ਗੰਭੀਰ ਨੋਟਿਸ ਲਿਆ ਤੇ ਇਨ੍ਹਾਂ ਕੇਸਾਂ ਨੂੰ 60 ਦਿਨਾਂ ਦੇ ਅੰਦਰ-ਅੰਦਰ ਨਿਪਟਾਉਣ ਦੇ ਆਦੇਸ਼ ਦਿੱਤੇ।ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਵਿਭਾਗ ਅਤਿਆਚਾਰ ਰੋਕਥਾਮ ਐਕਟ ਤਹਿਤ ਸਾਰੇ ਕੇਸਾਂ ਦੀ ਪੈਰ੍ਹਵੀਂ ਲਈ ਇਕ ਐਸ.ਪੀ ਰੈਂਕ ਦਾ ਅਧਿਕਾਰੀ ਬਤੌਰ ਨੋਡਲ ਅਫ਼ਸਰ ਨਿਯੁੱਕਤ ਕਰੇਗਾ ਜੋੋ ਮਹੀਨਾਵਾਰ ਰੀਵਿਊ ਮੀਟਿੰਗ ਅਤੇ ਤਿਮਾਹੀ ਮੀਟਿੰਗਾਂ ਵਿਚ ਇਨ੍ਹਾਂ ਕੇਸਾਂ ਦੀ ਪੈਰ੍ਹਵੀਂ ਕਰੇਗਾ।ਉਨ੍ਹਾਂ ਜ਼ਿਲ੍ਹਾ ਭਲਾਈ ਅਫ਼ਸਰ-ਕਮ ਮੈਂਬਰ ਸਕੱਤਰ ਨੂੰ ਹਦਾਇਤ ਕੀਤੀ ਕਿ ਸਾਰੇ ਕੇਸਾਂ ਦੀ ਡੀਟੇਲ ਤਿਆਰ ਕਰਕੇ ਜ਼ਿਲ੍ਹਾ ਅਟਾਰਨੀ (ਐਡਮਿਨ) ਨਾਲ ਤੁਰੰਤ ਐਕਟ ਅਨੁਸਾਰ ਕਾਰਵਾਈ ਕੀਤੀ ਜਾਵੇ।ਮੀਟਿੰਗ ਦੀ ਕਾਰਵਾਈ ਸਰਦੂਲ ਸਿੰਘ ਸਿੱਧੂ ਜ਼ਿਲ੍ਹਾ ਭਲਾਈ ਅਫਸਰ-ਕਮ ਮੈਂਬਰ ਸਕੱਤਰ ਨੇ ਚਲਾਈ ਮੀਟਿੰਗ ਵਿਚ ਸਮੂਹ ਮੈਂਬਰ ਸਾਹਿਬਾਨ ਨੇ ਵੀ ਸਾਰੇ ਕੇਸਾਂ ਨੂੰ ਨਿਪਟਾਉਣ ਦੀ ਤਾਈਦ ਕੀਤੀ।
ਮੀਟਿੰਗ ਵਿਚ ਜਗਦੇਵ ਸਿੰਘ ਕਮਾਲੂ ਐਮ.ਐਲ.ਏ ਹਲਕਾ ਮੌੜ, ਜਸਵੀਰ ਸਿੰਘ ਮਹਿਰਾਜ ਮੈਂਬਰ, ਜੋਗਿੰਦਰ ਸਿੰਘ ਰਿਟਾ: ਸੁਪਰਡੈਂਟ ਬੀ.ਐਂਡ ਆਰ ਵਿਭਾਗ ਮੈਂਬਰ, ਰਜਿੰਦਰ ਸਿੰਘ ਰਿਟਾ: ਆਈ.ਆਰ.ਐਸ ਮੈਂਬਰ, ਐਸ.ਐਸ ਗਿਲ ਜ਼ਿਲ੍ਹਾ ਅਟਾਰਨੀ ਬਠਿੰਡਾ, ਅਵਤਾਰ ਸਿੰਘ ਬਣਾਵਾਲੀ ਨੁਮਾਇੰਦਾ ਕੇਂਦਰੀ ਮੰਤਰੀ ਮੈਡਮ ਹਰਸਿਮਰਤ ਕੌਰ ਬਾਦਲ, ਦਾਰਾ ਗਰਗ ਨੁਮਾਇੰਦਾ ਐੇਮ.ਐਲ.ਏ. ਭੁੱਚੋ, ਸੁਖਜੀਤ ਸਿੰਘ ਨੁਮਾਇੰਦਾ ਐਮ.ਐਲ.ਏ ਬਠਿੰਡਾ ਦਿਹਾਤੀ, ਜਸਕਰਨ ਸਿੰਘ ਮੈਂਬਰ, ਮੋਹਿੰਦਰ ਭੋਲਾ ਮੈਂਬਰ, ਪ੍ਰਿੰਸੀਪਲ ਕਰਮਜੀਤ ਸਿੰਘ, ਵਿਕਰਮਜੀਤ ਗਰਗ ਅਤੇ ਇੰਸਪੈਕਟਰ ਅਵਤਾਰ ਸਿੰਘ ਨੇ ਪੁਲਿਸ ਵਿਭਾਗ ਦੇ ਨੁਮਾਇੰਦੇ ਦੇ ਤੌਰ ’ਤੇੇ ਭਾਗ ਲਿਆ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply