Thursday, April 25, 2024

ਸੱਤ ਦਿਨਾਂ ਤੱਕ ਚੱਲੇਗਾ ਨੌਜਵਾਨਾਂ ਦੇ ਐਡਵੈਂਚਰ ਕੈਂਪ

ਪਠਾਨਕੋਟ, 24 ਫਰਵਰੀ (ਪੰਜਾਬ ਪੋਸਟ ਬਿਊਰੋ) – ਨਹਿਰੂ ਯੂਵਾ ਕੇਂਦਰ ਸੰਗਠਨ ਯੂਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਵੱਲੋਂ PPN2402201807ਮੋਹਿਨੀ ਰਿਸੋਰਟ ਦੁਨੇਰਾ ਵਿਖੇ ਪੰਜਾਬ ਦੇ ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਤਰਨਤਾਰਨ, ਫਿਰੋਜਪੁਰ, ਮੋਗਾ, ਜਲੰਧਰ, ਪਠਾਨਕੋਟ ਆਦਿ ਦੇ ਨੌਜਵਾਨਾਂ ਦਾ ਐਡਵੈਂਚਰ ਕੈਂਪ ਆਯੋਜਿਤ ਕੀਤਾ ਗਿਆ।ਇਸ ਕੈਂਪ ਵਿੱਚ 75 ਨੌਜਵਾਨਾਂ ਨੇ ਹਿੱਸਾ ਲਿਆ ਅਤੇ ਇਹ ਕੈਂਪ ਸੱਤ ਦਿਨਾਂ ਤੱਕ ਚੱਲੇਗਾ।ਇਸ ਕੈਂਪ ਦਾ ਉਦਘਾਟਨ ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਠਾਨਕੋਟ ਨੇ ਕੀਤਾ।
ਕੈਂਪ ਵਿੱਚ ਹਾਜ਼ਰ ਨੌਜਵਾਨਾਂ ਨੂੰ ਗੁਰਪ੍ਰਤਾਪ ਸਿੰਘ ਨਾਗਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਹਨ ਅਤੇ ਅਜਿਹੇ ਕੈਂਪ ਆਯੋਜਿਤ ਕਰਨ ਨਾਲ ਨੌਜਵਾਨਾਂ ਵਿੱਚ ਉਤਸ਼ਾਹ ਵਧਦਾ ਹੈ ਅਤੇ ਉਹ ਸਮਾਜ ਸੇਵਾ ਦੇ ਨਾਲ ਨਾਲ ਰਾਸ਼ਟਰੀ ਨਿਰਮਾਣ ਵਿੱਚ ਵੱਧ ਚੜ੍ਹ ਕੇ ਸਹਿਯੋਗ ਕਰਦੇ ਹਨ।ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇੰਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ।
ਇਸ ਮੌਕੇ ਬਿਕਰਮ ਸਿੰਘ ਗਿੱਲ ਜ਼ਿਲ੍ਹਾ ਯੂਥ ਕੋ-ਆਰਡੀਨੇਟਰ ਨੇ ਮੁੱਖ ਮਹਿਮਾਨ ਅਤੇ ਆਏ ਮਹਿਮਾਨਾਂ ਤੇ ਹਾਜ਼ਰ ਨੌਜਵਾਨਾਂ ਨੂੰ ਜੀ ਆਇਆ ਕਿਹਾ ਅਤੇ ਕੈਂਪ ਦੇ ਰੂਲਾਂ ’ਤੇ ਚਾਨਣਾ ਪਾਇਆ।ਉਨ੍ਹਾਂ ਦੱਸਿਆ ਕਿ ਇਸ ਕੈਂਪ ਦੀ ਸ਼ੁਰੂਆਤ 22 ਫਰਵਰੀ ਨੂੰ ਕੀਤੀ ਗਈ ਅਤੇ ਇਹ ਕੈਂਪ ਸੱਤ ਦਿਨਾਂ ਤੱਕ ਚੱਲ ਕੇ 28 ਫਰਵਰੀ ਨੂੰ ਸਮਾਪਤ ਹੋਵੇਗਾ। ਇਸ ਕੈਂਪ ਵਿੱਚ ਸੈਮਸਨ ਮਸੀਹ ਜ਼ਿਲ੍ਹਾ ਯੂਥ ਕੋ-ਆਰਡੀਨੇਟਰ ਜਲੰਧਰ ਨੇ ਹਾਜ਼ਰ ਹੋ ਕੇ ਕੈਂਪ ਦੀ ਮਹੱਤਤਾ ਬਾਰੇ ਨੌਜਵਾਨਾਂ ਨੂੰ ਚਾਨਣਾ ਪਾਇਆ।ਇਸ ਮੌਕੇ ਕਿ੍ਰਸ਼ਨ ਚੰਦਰ, ਸੁਖਜਿੰਦਰ, ਹਰਨਾਮ ਸਿੰਘ ਆਦਿ ਹਾਜ਼ਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply