Thursday, April 18, 2024

‘ਮਾਤ-ਭਾਸ਼ਾ ਦੀ ਹੀਣ ਸਥਿਤੀ ਅਤੇ ਪੰਜਾਬ ਦਾ ਕੌਮੀ ਨਿਘਾਰ : ਇਕ ਸੰਵਾਦ’ ਸੈਮੀਨਰ 26 ਨੂੰ

ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ- ਦਪਿ ਦਵਿੰਦਰ ਸਿੰਘ) – ਸਥਾਨਕ  ਵਿਰਸਾ ਵਿਹਾਰ ਵਿਖੇ ਫ਼ੋਕਲੋਰ ਰਿਸਰਚ ਅਕਾਦਮੀ PPN2402201808ਅੰਮ੍ਰਿਤਸਰ ਦੀ ਵਿਸ਼ੇਸ਼ ਮੀਟਿੰਗ ਜਸਵੰਤ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਫ਼ੋਕਲੋਰ ਰਿਸਰਚ ਅਕਾਦਮੀ, ਪ੍ਰਗਤੀਸ਼ੀਲ ਲੇਖਕ ਸੰਘ ਅਤੇ ਵਿਰਸਾ ਵਿਹਾਰ ਸੁਸਾਇਟੀ ਦੇ ਸਾਂਝੇ ਯਤਨਾ ਸਦਕਾ 26/02/2018 ਸਵੇਰੇ 10.30 ਵਜੇ ਵਿਰਸਾ ਵਿਹਾਰ ਵਿਖੇ ਕਰਵਾਏ ਜਾ ਰਹੇ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਸੈਮੀਨਾਰ ‘ਮਾਤ-ਭਾਸ਼ਾ ਦੀ ਹੀਣ ਸਥਿਤੀ ਅਤੇ ਪੰਜਾਬ ਦਾ ਕੌਮੀ ਨਿਘਾਰ : ਇਕ ਸੰਵਾਦ’ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਸ ਸੈਮੀਨਾਰ ਵਿੱਚ ਵਿਸ਼ਵ ਪ੍ਰਸਿੱਧੀ ਪ੍ਰਾਪਤ ਵਿਦਵਾਨ ਡਾ. ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ, ਡਾ. ਸੁਰਜੀਤ ਸਿੰਘ, ਡਾ. ਸੁਰਜੀਤ ਜੱਜ ਅਤੇ ਸੀਨੀਅਰ ਪੱਤਰਕਾਰ ਸਤਨਾਮ ਮਾਣਕ ਸੰਵਾਦ ਰਚਾਉਣਗੇ।
ਹਰ ਸਾਲ ਦੀ ਤਰ੍ਹਾਂ ਇਸ ਸਮਾਗਮ `ਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕਾਰਜਸ਼ੀਲ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਸ੍ਰੀਮਤੀ ਰਵਿੰਦਰ ਕੌਰ ਰੰਧਾਵਾ ਸ.ਸੀ.ਸੈ ਸਕੂਲ ਕਰਮਪੁਰਾ, ਸ੍ਰੀਮਤੀ ਬਲਜੀਤ ਕੌਰ ਸਰਕਾਰੀ ਐਲੀਮੈਂਟਰੀ ਸਕੂਲ ਕੋਟਲੀ ਸੱਕਿਆਂਵਾਲੀ, ਡਾ. ਹਰਜਾਪ ਸਿੰਘ ਬੱਲ ਸਰਕਾਰੀ ਐਲੀਮੈਂਟਰੀ ਸਕੂਲ ਨਿਪਾਲ, ਤਹਿਸੀਲ ਅਜਨਾਲਾ, ਰਜੇਸ਼ ਪਰਾਸ਼ਰ ਸਰਕਾਰੀ ਸੀ.ਸੈ ਸਕੂਲ ਗੁਮਾਨਪੁਰਾ, ਕਸ਼ਮੀਰ ਸਿੰਘ ਨਿਊ ਏਂਜਲਸ ਪਬਲਿਕ ਸਕੂਲ ਰੋੜਾਂਵਾਲਾ ਅੰਮ੍ਰਿਤਸਰ ਸ਼ਾਮਲ ਹਨ। ਇਸ ਸੈਮੀਨਾਰ ਦਾ ਮੰਤਵ ਪੰਜਾਬੀ ਭਾਸ਼ਾ ਨੂੰ ਆਰੰਭ ਤੋਂ, ਹਿੰਦੀ ਨੂੰ ਤੀਜੀ ਜਮਾਤ ਤੇ ਅੰਗ੍ਰੇਜ਼ੀ ਨੂੰ ਛੇਵੀਂ ਜਮਾਤ ਤੋਂ ਲਾਗੂ ਕਰਾਉਣ, ਸਰਕਾਰੀ, ਅਰਧ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਵਿੱਚ ਪੰਜਾਬੀ ਵਿੱਚ ਕੰਮ ਕਾਜ ਕਰਨ, ਸਕੂਲਾਂ ਵਿੱਚ ਸਿੱਖਿਆ ਤੇ ਪ੍ਰੀਖਿਆ ਦਾ ਮਾਧਿਅਮ +2 ਤੱਕ ਪੰਜਾਬੀ ਵਿੱਚ ਗਰੈਜੁਏਸ਼ਨ ਤੱਕ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜਾਉਣ, ਪੰਜਾਬੀ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣ, ਭਾਸ਼ਾ ਵਿਭਾਗ ਨੂੰ ਸਰਗਰਮ ਅਤੇ ਯੂਨੀਵਰਸਟਿੀ ਟੈਕਸਟ ਬੁੱਕ ਬੋਰਡ ਨੂੰ ਮੁੜ ਸੁਰਜੀਤ ਕਰਨ ਆਦਿ ਮੰਗਾਂ `ਤੇ ਜ਼ੋਰ ਦੇਣਾ ਹੈ।ਮੀਟਿੰਗ ਵਿੱਚ ਰਮੇਸ਼ ਯਾਦਵ, ਹਰਜੀਤ ਸਿੰਘ ਸਰਕਾਰੀਆ, ਕਰਮਜੀਤ ਕੌਰ ਜੱਸਲ, ਕਮਲ ਗਿੱਲ, ਸਤੀਸ਼ ਝੀਂਗਨ, ਜਤਿੰਦਰ ਸਫ਼ਰੀ, ਜਸਵੰਤ ਸਿੰਘ ਰੰਧਾਵਾ, ਦਿਲਬਾਗ ਸਿੰਘ ਸਰਕਾਰੀਆ, ਗੁਰਪ੍ਰੀਤ ਸਿੰਘ ਕੱਦਗਿੱੱਲ, ਗੁਰਜਿੰਦਰ ਸਿੰਘ ਬਘਿਆੜੀ ਆਦਿ ਹਾਜ਼ਰ ਸਨ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply