Monday, January 21, 2019
ਤਾਜ਼ੀਆਂ ਖ਼ਬਰਾਂ

ਬਾਪੂ ਵਾਲੀ ਗੋਦੀ

ਅੱਜ ਮਨ ਉਦਾਸ ਸੀ
ਨਾ ਹੀ ਕੋਈ ਚਾਅ ਸੀ
ਬਾਪ ਬਿਨਾਂ ਮੈਨੂੰ ਕਿਤੇ
ਨਾ ਲੱਭੇ ਕੋਈ ਰਾਹ ਸੀ।

ਦਗਦਾ ਉਹ ਰੂਪ ਚੇਹਰਾ
ਕੋਈ ਤਾਂ ਦਿਖਾ ਦਿਓ
ਬਾਪੂ ਵਾਲੀ ਗੋਦੀ ਮੈਨੂੰ
ਫੇਰ ਤੋਂ ਬਿਠਾ ਦਿਓ।

ਚੜ੍ਹ ਕੇ ਗਦੇੜੀਂ ਮੈਂ
ਉਡਾਰੀ ਅੰਬਰਾਂ ‘ਚ ਭਰਨੀ
ਤੋਤਲੀ ਜੋ ਗੱਲ ਮੇਰੀ
ਪੂਰੀ ਬਾਪ ਮੇਰੀ ਕਰਨੀ।

ਰੁੱਸਾਂ ਹੁਣ ਕਿਸ ਨਾਲ
‘ਰੰਮੀ’ ਕੋਈ ਤਾਂ ਸਮਝਾ ਦਿਓ
ਬਾਪੂ ਵਾਲੀ ਗੋਦੀ ਮੈਨੂੰ
ਫੇਰ ਤੋਂ ਬਿਠਾ ਦਿਓ।
Raminder Faridkoti

 

 

 

 
ਰਮਿੰਦਰ ਫਰੀਦਕੋਟੀ
3, ਫਰੈਂਡਜ਼ ਐਵਨਿਊ
ਨਿਊ ਹਰਿੰਦਰਾ ਨਗਰ, ਫ਼ਰੀਦਕੋਟ।
ਮੋ – 98159-53929

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>