Thursday, March 28, 2024

ਨਹਿਰੂ ਯੁਵਾ ਕੇਂਦਰ ਵਲੋਂ ਆਯੋਜਿਤ ਸਾਹਸਿਕ ਕੈਂਪ ਦੀ ਹੋਈ ਸਮਾਪਤੀ

ਪਠਾਨਕੋਟ, 2 ਮਾਰਚ (ਪੰਜਾਬ ਪੋਸਟ ਬਿਊਰੋ) – ਨਹਿਰੂ ਯੂਵਾ ਕੇਂਦਰ ਸੰਗਠਨ ਯੂਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਵਲੋ PPN02203201801ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਦੁਨੇਰਾ ਵਿਖੇ ਆਯੋਜਿਤ ਰਾਜ ਪੱਧਰੀ ਸੱਤ ਰੋਜ਼ਾ ਸਾਹਸਿਕ ਕੈਂਪ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਟ੍ਰੇਨਿੰਗ ਦੇ ਬਾਅਦ ਸਨਮਾਨ ਸਮਾਰੋਹ ਦਾ ਆਯੋਜਨ ਕੈਂਪ ਕਮਾਂਡਰ ਤੇ ਜ਼ਿਲ੍ਹਾ ਯੂਥ ਕੋ-ਆਡੀਨੇਟਰ ਬਿਕਰਮ ਸਿੰਘ ਗਿੱਲ ਅਤੇ ਸੈਮਸਨ ਮਸੀਹ ਦੀ ਪ੍ਰਧਾਨਗੀ ਹੇਠ ਕੀਤਾ ਗਿਆ।ਇਸ ਸਮਾਰੋਹ ਵਿੱਚ ਨਹਿਰੂ ਯੁਵਾ ਸੰਗਠਨ ਦੇ ਸਟੇਟ ਡਾਇਰੈਕਟਰ ਪੰਜਾਬ ਐਸ.ਐਨ ਸ਼ਰਮਾ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਸ਼ਮਾ ਰੋਸ਼ਨ ਕਰਨ ਉਪਰੰਤ ਸਮਾਰੋਹ ਦੀ ਸ਼ੁਰੂਆਤ ਕੀਤੀ।ਇਸ ਮੌਕੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਸਮਾਰੋਹ ਦੌਰਾਨ ਸੱਤ ਰੋਜ਼ਾ ਸਾਹਸਿਕ ਕੈਂਪ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਨੇ ਸਟੇਟ ਡਾਇਰੈਕਟਰ ਐਸ.ਐਨ ਸ਼ਰਮਾ ਨਾਲ ਕੈਂਪ ਵਿੱਚ ਕੀਤੀਆਂ ਗਈਆਂ ਗਤੀਵਿਧੀਆਂ ਦੇ ਸਬੰਧ ਵਿੱਚ ਆਪਣੇ ਅਨੁਭਵ ਸਾਂਝੇ ਕੀਤੇ।ਕੈਂਪ ਕਮਾਂਡਰ ਬਿਕਰਮ ਸਿੰਘ ਗਿੱਲ ਨੇ ਐਸ.ਐਨ ਸ਼ਰਮਾ ਦਾ ਇਸ ਕੈਂਪ ਵਿੱਚ ਪਹੁੰਚਣ ‘ਤੇ ਉਨ੍ਹਾਂ ਦਾ ਸਵਾਗਤ ਕਰਦੇ ਹੋਇਆ ਦੱਸਿਆ ਕਿ ਇਸ ਸੱਤ ਰੋਜ਼ਾ ਕੈਂਪ ਵਿੱਚ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਰੀਦਕੋਟ, ਫਿਰੋਜ਼ਪੁਰ, ਮੋਗਾ, ਹੁਸ਼ਿਆਰਪੁਰ, ਜਲੰਧਰ, ਫਾਜਿਲਕਾ, ਕਪੂਰਥਲਾ ਦੇ ਵੱਖ ਵੱਖ ਯੂਥ ਕਲੱਬਾਂ ਦੇ 75 ਨੌਜਵਾਨਾਂ ਨੇ ਹਿੱਸਾ ਲਿਆ।ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਨੌਜਵਾਨਾਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਸਾਹਸਿਕ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਵਿੱਚ ਨੌਜਵਾਨਾਂ ਨੂੰ ਅਪਾਤਕਾਲ ਸਥਿਤੀਆਂ ਨਾਲ ਨਿਪਟਨਾ, ਵੈਲੀ ਕਰਾਸਿੰਗ, ਰਿਵਰ ਕ੍ਰਾਸਿੰਗ, ਰਾਕ ਕਲਾਈਮਿੰਗ, ਟ੍ਰੈਕਿੰਗ, ਆਦਿ ਦੀ ਟ੍ਰੇਨਿੰਗ ਦਿੱਤੀ ਗਈ।
ਸਟੇਟ ਡਾਇਰੈਕਟਰ ਐਸ.ਐਨ ਸ਼ਰਮਾ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਵੱਲੋਂ ਇਸ ਤਰ੍ਹਾਂ ਦੇ ਸਾਹਸਿਕ ਕੈਂਪ ਲਗਾਉਣ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਕਿਸੇ ਵੀ ਆਪਦਾ ਦੇ ਸਮੇਂ ਵਿੱਚ ਦੇਸ਼ ਸੇਵਾ ਲਈ ਤਿਆਰ ਕਰਨਾ ਹੈ।ਸਮਾਰੋਹ ਦੇ ਦੌਰਾਨ ਰਾਜ ਪੱਧਰੀ ਕੈਂਪ ਵਿੱਚ ਵਧੀਆ ਟ੍ਰੇਨਿੰਗ ਹਾਸਲ ਕਰਨ ਵਾਲੇ ਨੌਜਵਾਨਾਂ ਵਿੱਚ ਜ਼ਿਲਾ ਪਠਾਨਕੋਟ ਦੇ ਰਾਕੀ ਮਹਿਰਾ ਅਤੇ ਜਲੰਧਰ ਦੀ ਪੂਜਾ ਨੂੰ ਵੈਸਟ ਕੈਂਪਰ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਹੋਰ ਗਤੀਵਿਧੀਆ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਨ ਵਾਲੇ ਨੌਜਵਾਨਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਆਖੀਰ ਵਿੱਚ ਜ਼ਿਲ੍ਹਾ ਯੂਥ ਕੋ-ਆਡੀਨੇਟਰ ਸੈਮਸਨ ਮਸੀਹ ਵਲੋਂ ਰਾਜ ਨਿਰਦੇਸ਼ਕ ਅਤੇ ਹੋਰ ਕੈਂਪ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਗੁਰਦੇਵ ਸਿੰਘ, ਸੰਕੁਤਲਾ, ਸਮੁਨ, ਆਸ਼ਾ ਭਗਤ ਆਦਿ ਹਾਜ਼ਰ ਸਨ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply