Friday, April 19, 2024

ਖਾਲਸਾ ਕਾਲਜ ਵਿਖੇ ਇੰਡੋ ਕੈਨੇਡੀਅਨ ਸਿੱਖਿਆ ਵਿਸ਼ੇ ‘ਤੇ ਸੈਮੀਨਾਰ

ਸੰਦੌੜ, 2 ਮਾਰਚ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵਿਖੇ ਇੰਡੋ ਕੈਨੇਡਾ ਸਿੱਖਿਆ PPN02203201808ਵਿਸ਼ੇ `ਤੇ ਇਕ ਸੈਮੀਨਾਰ ਕਰਵਾਇਆ ਗਿਆ।ਜਿਸ ਵਿਚ ਸੇਵਾਮੁਕਤ ਆਈ.ਏ.ਐਸ ਜੀ.ਕੇ ਸਿੰਘ ਧਾਲੀਵਾਲ, ਸ੍ਰੀਮਤੀ ਨੀਲਕਮਲ ਕੌਰ ਧਾਲੀਵਾਲ, ਕੈਮਾਸਨ ਕਾਲਜ ਵਿਕਟੋਰੀਆ ਦੇ ਮੱਧ ਪੂਰਵ ਅਤੇ ਦੱਖਣ ਏਸ਼ੀਆ ਖਿੱਤੇ ਦੇ ਮੈਨੇਜਰ ਸੁਸ਼ੀਲ ਸ਼ੈਲੀ, ਵਿਦਿਆ ਸਾਸਤਰੀ ਡਾ. ਸ਼ਵਿੰਦਰ ਸਿੰਘ ਕੰਗ ਅਤੇ ਮੈਡਮ ਕਮਲਜੀਤ ਕੌਰ ਨੇ ਸਮੂਲੀਅਤ ਕੀਤੀ।ਸੈਮੀਨਾਰ ਦੌਰਾਨ ਜੀ.ਕੇ ਸਿੰਘ ਧਾਲੀਵਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਦਿਆਰਥੀ ਦਾ ਪੜਾਈ ਪੜਨਾ ਕੇਵਲ ਮਨੋਰਥ ਨਹੀਂ ਹੋਣਾ ਚਾਹੀਦਾ ਸਗੋਂ ਪੜਾਈ ਦੇ ਨਾਲ ਨਾਲ ਬੱਚੇ ਅੰਦਰ ਹੁਨਰ ਵੀ ਹੋਣਾ ਚਾਹੀਦਾ ਹੈ ਤਾਂ ਕਿ ਮੁਕਾਬਲੇ ਦੇ ਯੁੱਗ ਵਿਚ ਵਿਦਿਆਰਥੀ ਚੰਗਾ ਸਥਾਪਿਤ ਹੋ ਸਕੇ।ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਉਹੀ ਬੱਚਾ ਜਿੰਦਗੀ ਵਿਚ ਕਾਮਯਾਬ ਹੋ ਸਕਦਾ ਹੈ ਜਿਸ ਕੋਲ ਵਿਦਿਆ ਦੇ ਨਾਲ ਨਾਲ ਹੁਨਰ ਅਤੇ ਲਿਆਕਤ ਹੋਵੇਗੀ।ਸੁਸ਼ੀਲ ਸੈਲੀ ਨੇ ਕਿਹਾ ਕਿ ਵਿਦਿਆਰਥੀ ਨੂੰ ਵਿਦੇਸ਼ ਜਾ ਕੇ ਪੜਾਈ ਕਰਨ ਦੇ ਨੁਕਤੇ ਦੱਸੇ।ਉਨ੍ਹਾਂ ਵਿਦਿਆਰਥੀਆਂ ਨੂੰ ਕੇਵਲ ਕਾਨੂੰਨੀ ਢੰਗ ਨਾਲ ਕੈਨੇਡਾ ਜਾ ਕੇ ਪੜਾਈ ਕਰਨ ਦੀ ਸਲਾਹ ਦਿੱਤੀ।ਉਨ੍ਹਾਂ ਕਿਹਾ ਕਿ ਅੱਜ ਨੌਜਵਾਨ ਪੀੜੀ ਨੂੰ ਗਲਤ ਲੋਕ ਗੁੰਮਰਾਹ ਕਰਕੇ ਆਰਥਿਕ ਪੱਖੋਂ ਲੁੱਟ ਰਹੇ ਹਨ।ਡਾ. ਸਵਿੰਦਰ ਸਿੰਘ ਕੰਗ ਨੇ ਅੱਜ ਬੱਚਿਆਂ ਕੋਲ ਵਿਦੇਸ਼ ਜਾ ਕੇ ਪੜਾਈ ਕਰਨ ਦੇ ਅਨੇਕਾਂ ਮੌਕੇ ਹਨ।ਉਨ੍ਹਾਂ ਕਿਹਾ ਕਿ ਵਿਦੇਸਾਂ ਵਿਚ ਪੜਾਈ ਕਰਨ ਲਈ ਵਿਦਿਆਰਥੀ ਨੂੰ ਅੰਗਰੇਜ਼ੀ ਭਾਸਾ ਦਾ ਗਿਆਨ ਹੋਣਾ ਅਤਿ ਜਰੂਰੀ ਹੈ।ਇਸ ਮੌਕੇ ਪ੍ਰੋ. ਰਾਜਿੰਦਰ ਕੁਮਾਰ, ਕਰਮਜੀਤ ਸਿੰਘ ਜਨਾਬ ਫਰਵਾਲੀ, ਪ੍ਰੋ. ਕਰਮਜੀਤ ਕੌਰ, ਪ੍ਰੋ. ਕੁਲਜੀਤ ਸਿੰਘ, ਡਾ.ਬਚਿੱਤਰ ਸਿੰਘ, ਪ੍ਰੋ. ਕਪਿਲ ਦੇਵ ਗੋਇਲ, ਪ੍ਰੋ. ਮੋਹਨ ਸਿੰਘ, ਪ੍ਰੋ. ਸ਼ੇਰ ਸਿੰਘ, ਐਚ.ਐਸ ਧਾਲੀਵਾਲ, ਪ੍ਰੋ. ਜਗਦੀਪ ਸਿੰਘ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply