Friday, April 19, 2024

ਲੋੜਵੰਦ ਮਰੀਜ਼ਾਂ ਦੀ ਐਨ.ਸੀ.ਸੀ ਜੂਨੀਅਰ ਕੈਡਿਟਾਂ ਨੇ ਕੀਤੀ ਦੇਖਭਾਲ

ਸਮਰਾਲਾ, 7 ਮਾਰਚ (ਪੰਜਾਬ ਪੋਸਟ- ਕੰਗ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਦੇ ਜੂਨੀਅਰ ਡਵੀਜ਼ਨ ਐਨ.ਸੀ.ਸੀ ਕੈਡਿਟਾਂ ਵੱਲੋਂ PPN0703201804ਐਕਸ-ਸਰਵਿਸਮੈਨ ਭਲਾਈ ਵਿਭਾਗ ਨਵੀਂ ਦਿੱਲੀ ਅਤੇ 19ਵੀਂ ਪੰਜਾਬ ਬਟਾਲੀਅਨ ਐਨ.ਸੀ.ਸੀ ਲੁਧਿਆਣਾ ਦੇ ਕਮਾਂਡਿੰਗ ਅਫ਼ਸਰ ਕਰਨਲ ਵਾਈ.ਐਸ. ਰੇਡੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਈ.ਸੀ.ਐਚ.ਐਸ ਪੌਲੀਕਲੀਨਿਕ ਸਮਰਾਲਾ ਵਿਖੇ ‘ਪ੍ਰੋਜੈਕਟ ਸਪਰਸ਼’ ਨੂੰ ਅਮਲ ਵਿੱਚ ਲਿਆਂਦਾ ਗਿਆ।ਓ.ਆਈ.ਸੀ ਕਰਨਲ ਐਸ.ਕੇ.ਰਾਏ (ਰਿਟਾਇਰਡ) ਨੇ ਦੱਸਿਆ ਕਿ ਇਨ੍ਹਾਂ ਕੈਡਿਟਾਂ ਵਲੋਂ ਪ੍ਰਿੰਸੀਪਲ ਦਵਿੰਦਰ ਸਿੰਘ ਅਤੇ ਲੈਫ਼ਟੀਨੈਂਟ ਜਤਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਸ਼ਾਨਦਾਰ ਅਤੇ ਤਰਤੀਬਬੱਧ ਢੰਗ ਨਾਲ ਸ਼ੇਅਰਇੰਗ ਅਤੇ ਕੇਅਰਇੰਗ ਦੀ ਸੇਵਾ ਭਾਵਨਾ ਨਾਲ ਇਲਾਕੇ ਦੇ ਲਗਭਗ 55-60 ਲੋੜਵੰਦ ਮਰੀਜ਼ਾਂ ਦੀ ਸਾਂਭ ਸੰਭਾਲ ਅਤੇ ਦੇਖਭਾਲ ਕੀਤੀ ਗਈ। ਕੈਡਿਟਾਂ ਵੱਲੋਂ ਬਜ਼ੁਰਗ ਅਤੇ ਲੋੜਵੰਦ ਮਰੀਜਾਂ ਨੂੰ ਵੀਲ ਚੇਅਰ ਤੇ ਬਿਠਾ ਕੇ ਅਤੇ ਕਈਆਂ ਨੂੰ ਸਹਾਰੇ ਨਾਲ ਫੜ੍ਹ ਕੇ ਸੰਬੰਧਿਤ ਡਾਕਟਰਾਂ ਕੋਲੋਂ ਚੈਕਅੱਪ ਕਰਵਾਉਣਾ, ਮਰੀਜ਼ਾਂ ਦੀ ਰਜਿਸਟ੍ਰੇਸ਼ਨ ਕਰਨਾ, ਮਰੀਜ਼ਾਂ ਨੂੰ ਦਵਾਈਆਂ ਵੰਡਣਾ ਤੇ ਸਮਝਾਉਂਣਾ, ਲੈਬੋਰੇਟਰੀ ਟੈਸਟ, ਡੈਂਟਲ ਅਤੇ ਜਨਰਲ ਬਿਮਾਰੀਆਂ ਦਾ ਚੈਕਅੱਪ ਕਰਵਾਉਣ ਸਬੰਧੀ ਅਹਿਮ ਯੋਗਦਾਨ ਪਾਇਆ ਗਿਆ। ਇਸ ਤੋਂ ਇਲਾਵਾ ਕੈਡਿਟਾਂ ਵੱਲੋਂ ਆਪਣੀ ਵਾਰੀ ਦੀ ਉਡੀਕ ਕਰ ਰਹੇ ਮਰੀਜ਼ਾਂ ਨਾਲ ਕੌਂਸਲਿੰਗ ਤੇ ਉਨ੍ਹਾਂ ਨੂੰ ਸਹੀ ਗਾਈਡ ਕਰਦੇ, ਆਪਸ ਵਿੱਚ ਵਿਚਾਰ ਸਾਂਝੇ ਕਰਦੇ ਹੋਏ ਬਜ਼ੁਰਗਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਕਰਨਲ ਰਾਏ ਵੱਲੋਂ ਇਸ ਭਲਾਈ ਦੇ ਕੰਮ ਲਈ ਪਾਏ ਅਹਿਮ ਯੋਗਦਾਨ ਲਈ ਲੈਫ਼ਟੀਨੈਂਟ ਜਤਿੰਦਰ ਕੁਮਾਰ ਅਤੇ ਕੈਡਿਟਾਂ ਦੀ ਸ਼ਲਾਘਾ ਕਰਦੇ ਹੋਏ ਪ੍ਰਸ਼ੰਸ਼ਾ ਵੀ ਕੀਤੀ ਗਈ।
ਇਸ ਮੌਕੇ ਡਾ. ਏ.ਕੇ ਹਾਂਡਾ, ਡਾ. ਕਵਿਤਾ ਸ਼ਰਮਾ, ਡਾ. ਮਹਿਕ ਅਗਰਵਾਲ (ਡੈਂਟਲ ਅਫ਼ਸਰ), ਸਾਬਕਾ ਨਰਸਿੰਗ ਅਸਿਸਟੈਂਟ ਰੂਪ ਚੰਦ, ਫਾਰਮਾਸਿਸਟ ਤਰਸੇਮ ਸਿੰਘ, ਸੂਬੇਦਾਰ ਮੇਜਰ (ਰਿਟਾ:) ਆਰ.ਕੇ ਸ਼ਰਮਾ ਸੁਪਰਵਾਈਜ਼ਰ ਅਤੇ ਲੈਬ ਟੈਕਨੀਸ਼ਨ ਕੁਲਦੀਪ ਸਿੰਘ ਆਦਿ ਹਾਜ਼ਰ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply