Thursday, April 25, 2024

ਨਸ਼ੀਆਂ ਦਾ ਖਾਤਮਾ ਹੀ ਸਾਡੇ ਦੇਸ਼ ਦੀ ਖੂਸ਼ਹਾਲੀ ਹੈ – ਯੋਗਰਾਜ ਸ਼ਰਮਾ

ਸ਼ਿਵ ਸੈਨਾ ਬਾਲ ਠਾਕਰੇ ਵਲੋਂ ਮੈਂਬਰ ਸ਼ਿਪ ਅਭਿਆਨ ਸ਼ੁਰੂ – ਰਜਿੰਦਰ ਸਹਿਦੇਵ

PPN05081413

ਅੰਮ੍ਰਿਤਸਰ, 4 ਅਗਸਤ (ਸਾਜਨ) – ਸ਼ਿਵ ਸ਼ੇਨਾ ਬਾਲ ਠਾਕਰੇ ਯੂਥ ਵਿੰਗ ਦੇ ਪ੍ਰਧਾਨ ਰਜਿੰਦਰ ਸਹਿਦੇਵ ਦੀ ਅਗਵਾਈ ਵਿੱਚ ਸਥਾਨਕ ਹੋਟਲ ਵਿੱਚ ਪ੍ਰੈਸ ਕਾਂਨਫ੍ਰੰਸ ਕੀਤੀ ਗਈ।ਜਿਸ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ, ਪੰਜਾਬ ਮੀਤ ਪ੍ਰਧਾਨ ਸੁਖਦੇਵ ਸੰਧੂ, ਜੋਗਿੰਦਰ ਜੱਗੀ, ਦਲਵੀਰ ਸਿੰਘ ਕਾਂਮਗਰ ਸੈਨਾ ਦੇ ਪੰਜਾਬ ਪ੍ਰਧਾਨ, ਅਸਵਨੀ ਕੂਕੂ ਤਰਨ ਤਾਰਨ ਤੋਂ ਉਚੇਚੇ ਤੋਰ ਤੇ ਪਹੁੰਚੇ।ਰਜਿੰਦਰ ਸਹਿਦੇਵ ਨੇ ਆਏ ਮਹਿਮਾਨ ਯੋਗਰਾਜ ਸ਼ਰਮਾ ਅੰਮ੍ਰਿਤਸਰ ਪਹੁੰਚਣ ਤੇ ਨਿਗਾ ਸਵਾਗਤ ਕੀਤਾ।ਇਸ ਦੌਰਾਨ ਸ਼ਿਵ ਸ਼ੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਨੇ ਗੱਲਬਾਤ ਕਰਦਿਆ ਕਿਹਾ ਕਿ ਅੱਜ ਬੜਾ ਵੀ ਵਧੀਆਂ ਦਿਨ ਹੈ ਜੋ ਅਸੀ ਅੱਜ ਸ਼ਿਵ ਸ਼ੈਨਾ ਬਾਲ ਠਾਕਰੇ ਦੀ ਮੈਂਬਰ ਸ਼ਿਪ ਦਾ ਅਭਿਆਨ ਸ਼ੁਰੂ ਕਰਨ ਜਾ ਰਹੇ ਹਾਂ।ਉਨ੍ਹਾਂ ਕਿਹਾ ਕਿ ਅਸੀ ਅੱਜ ਗੁਰੂਆਂ ਦੀ ਇਤਿਹਾਸਿਕ ਧਰਤੀ ਅੰਮ੍ਰਿਤਸਰ ਤੋਂ ਸ਼ੁਰਆਤ ਕਰ ਰਹੇ ਹਾਂ।ਉਨ੍ਹਾਂ ਕਿਹਾ ਕਿ ਮੈਂਬਰ ਸ਼ਿਪ ਦੇ ਲਈ ਸਿਰਫ 12 ਰੂਪਏ ਦਾ ਫਾਰਮ ਲੱਗੇ ਗਾ।ਉਨ੍ਹਾਂ ਕਿਹਾ ਕਿ ਪਿਛਲੇ ਕੂੱਝ ਦਿਨਾਂ ਤੋਂ ਕੱਟਰ ਪੰਥੀ ਸ਼ਿਵ ਸੈਨਾ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ।ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਦਾ ਹਮੇਸ਼ਾ ਹੀ ਇਕੋ ਹੀ ਮਕਸਦ ਰਿਹਾ ਹੈ ਸਾਰੇ ਧਰਮਾ ਦੇ ਲੋਕਾਂ ਨੂੰ ਨਾਲ ਲੈਕੇ ਚੱਲਨਾ।ਉਨ੍ਹਾਂ ਕਿਹਾ ਕਿ ਜਿਹੜੇ ਕੱਟਰ ਪੰਥੀ ਪੰਜਾਬ ਦਾ ਨੂਕਸਾਨ ਕਰਨਾ ਚਾਹੂੰਦੇ ਹਨ, ਸ਼ਿਵ ਸੈਨਾ ਉਨ੍ਹਾਂ ਦੇ ਖਿਲਾਫ ਡੱਟ ਕੇ ਸੰਘਰਸ਼ ਕਰੇਗੀ।ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਇਹੋ ਜਿਹਾਂ ਸੰਗਠਨ ਹੈ ਜਿਸ ਵਿੱਚ ਹਰ ਧਰਮਾਂ ਦੇ ਲੋਕ ਸ਼ਾਮਿਲ ਹਨ ਅਤੇ ਕਿਸੇ ਦੇ ਧਰਮ ਦੇ ਖਿਲਾਫ ਕੋਈ ਅਵਾਜ ਨਹੀਂ ਉਠਾਈ ਜਾਂਦੀ।ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕੱਟਰ ਪੰਥੀ ਬਹੁਤ ਲੰਬੇਂ ਸਮੇਂ ਤੋਂ ਸ਼ਿਵ ਸੈਨਾ ਨੂੰ ਬਦਨਾਮ ਕਰਨ ਵਿੱਚ ਲੱਗੇ ਹੋਏ ਹਨ।ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਦੇ ਅਹੁਦੇਦਾਰਾ ਨੇ ਪਹਿਲਾਂ ਹੀ ਬਹੁਤ ਸਾਰੀਆਂ ਕੂਰਬਾਣੀਆਂ ਦਿੱਤੀਆਂ ਹਨ।ਉਨ੍ਹਾਂ ਕਿਹਾ ਕਿ ਨਸ਼ੀਆਂ ਦੇ ਖਿਲਾਫ ਸ਼ਿਵ ਸੈਨਾ ਨੇ ਹੀ ਅਵਾਜ ਚੂੱਕੀ ਸੀ, ਜਿਸ ਦੇ ਕਾਰਨ ਹੀ ਪੰਜਾਬ ਪੁਲਿਸ ਨੇ ਹਰਕਤ ਵਿੱਚ ਆ ਕੇ ਨਸ਼ੀਆਂ ਨੂੰ ਠੱਲ ਪਾਉਣ ਦੀ ਤਿਆਰੀ ਕੀਤੀ ਹੈ।ਉਨ੍ਹਾਂ ਕਿਹਾ ਕਿ ਸਾਡੀ ਹਮੇਸ਼ਾ ਤੋਂ ਹੀ ਮੰਗ ਰਹੀ ਹੈ ਕਿ ਜਿਹੜੇ ਲੋਕ ਨਸ਼ੀਆਂ ਦੇ ਪੂਰੀ ਤਰਾਂ ਆਦੀ ਹੋ ਚੂੱਕੇ ਹਨ, ਉਨ੍ਹਾਂ ਨੂੰ ਨਸ਼ੀਆਂ ਤੋਂ ਦੂਰ ਕਰਨ ਲਈ ਵਧੀਆਂ ਤਰੀਕੇ ਦੇ ਨਾਲ ਇਲਾਜ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਨਸ਼ੀਆਂ ਦਾ ਖਾਤਮਾ ਹੀ ਸਾਡੇ ਦੇਸ਼ ਦੀ ਖੂਸ਼ਹਾਲੀ ਹੈ।ਇਸ ਮੌਕੇ ਸੰਜੀਵ ਭਾਸਕਰ, ਵਿਸ਼ਾਲ ਸੋਪਤੀ, ਅਤੂਲ ਭੱਲ੍ਹਾ, ਰੋਹਤ ਸੈਠੀ, ਭਾਰਤ ਭੂਸ਼ਨ, ਚਰਨਜੀਤ ਸ਼ਰਮਾ ਦਿਹਾਤੀ ਪ੍ਰਧਾਨ ਆਦਿ ਹਾਜਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply