Monday, December 10, 2018
ਤਾਜ਼ੀਆਂ ਖ਼ਬਰਾਂ

ਹਾਈਕੋਰਟ ਦੇ ਜੱਜ ਵੱਲੋਂ ਕੇਂਦਰੀ ਸੁਧਾਰ ਘਰ ਦਾ ਦੌਰਾ

ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਅਨਿਲ ਕਸ਼ੇਤਰਪਾਲ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ ਅਤੇ ਅਮਿਤ ਮਲਹਨ PPN1103201803ਸੀ.ਜੇ.ਐਮ ਅੰਮ੍ਰਿਤਸਰ ਵਲੋਂ ਅੱਜ ਕੇਂਦਰੀ ਜੇਲ ਅੰਮ੍ਰਿਤਸਰ ਦੀ  ਜਾਂਚ ਕੀਤੀ ਗਈ।ਜੇਲ ਪਧਾਰਨ ’ਤੇ ਉਹਨਾਂ ਨੂੰ ਕੇਂਦਰੀ ਜੇਲ ਅੰਮ੍ਰਿਤਸਰ ਵਲੋਂ ਸਲਾਮੀ ਦਿਤੀ ਗਈ। ਜੇਲ ਸੁਪਰਡੈਂਟ ਅਰਸ਼ਦੀਪ ਸਿੰਘ ਗਿਲ, ਡਿਪਟੀ ਸੁਪਰਡੈਂਟ ਰਾਜੀਵ ਅਰੋੜਾ, ਡਿਪਟੀ ਸੁਪਰਡੈਂਟ ਫੈਕਟਰੀ ਸਤਨਾਮ ਸਿੰਘ, ਡਿਪਟੀ ਸੁਪਰਡੈਂਟ ਸਕਿਉਰਿਟੀ ਬਲਵਿੰਦਰ ਸਿੰਘ, ਡਿਪਟੀ ਸੁਪਰਡੈਂਟ ਸਕਿਉਰਿਟੀ ਹੇਮੰਤ ਸ਼ਰਮਾ, ਜਿਲਾ ਪਰਖ ਅਫਸਰ ਵਿਜੈ ਕੁਮਾਰ, ਸਹਾਇਕ ਸੁਪਰਡੈਂਟ ਰਾਜਨਦੀਪ ਸਿੰਘ ਅਤੇ ਜੇਲ ਸਟਾਫ ਵਲੋਂ ਜੱਜ ਸਾਹਿਬਾਨ ਦਾ ਸਵਾਗਤ ਕੀਤਾ ਅਤੇ `ਜੀ ਆਇਆਂ` ਕਿਹਾ ਗਿਆ।
        ਦੋਵਾਂ ਜੱਜਾਂ ਵਲੋਂ ਜੇਲ ਦੀ ਜਾਂਚ ਦੋਰਾਨ ਔਰਤਾਂ ਦੇ ਵਾਰਡ ਦਾ ਦੋਰਾ ਕੀਤਾ ਅਤੇ ਵਾਰਡ ਵਿਚ ਬਣੇ ਲੰਗਰ, ਬੱਚਿਆਂ ਲਈ ਬਣੇ ਕ੍ਰੈਚ, ਕਟਿੰਗ ਅਤੇ ਟੇਲਰਿੰਗ ਸੈਕਸ਼ਨ, ਖਿਡਾਉਣੇ ਬਨਾਉਣ ਵਾਲੇ ਕੇਂਦਰ, ਕੈਂਡਲ ਮੇਕਿੰਗ ਦਾ ਨਿਰੀਖਣ ਕੀਤਾ।ਇਸ ਤੋ ਇਲਾਵਾ ਅਨਿਲ ਕਸ਼ੇਤਰਪਾਲ ਜਸਟਿਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ ਵੱਲੋ ਜੇਲ ਵਿਚ ਬਣੇ ਹਸਪਤਾਲ, ਮੁਫਤ ਕਾਨੂੰਨੀ ਸਹਾਇਤਾ ਦਫਤਰ ਦਾ ਦੋਰਾ ਕੀਤਾ ਗਿਆ।ਜੱਜ ਸਾਹਿਬਾਨ ਨੇ ਬੰਦੀਆਂ ਨੂੰ ਜੇਲ ਵਿਚ ਮਿਲ ਰਹੀਆਂ ਮੁਫਤ ਕਾਨੂੰਨੀ ਸਹਾਇਤਾ ਬਾਰੇ ਵੀ ਵਿਸਥਾਰ ਵਿਚ ਜਾਣਕਾਰੀ ਲਈ।ਉਨਾਂ ਬੰਦੀਆਂ ਦੀ ਮੁਸ਼ਿਕਲਾਂ ਵੀ ਸੁਣੀਆਂ ਅਤੇ ਉਨਾਂ ਦੇ ਤੁਰੰਤ ਨਿਪਟਾਰੇ ਦੀਆਂ ਹਦਾਇਤਾਂ ਵੀ ਜੇਲ੍ਹ ਅਧਿਕਾਰੀਆਂ ਨੂੰ ਕੀਤੀਆਂ।ਅਨਿਲ ਕਸ਼ੇਤਰਪਾਲ ਜਸਟਿਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ ਵਲੋਂ ਜੇਲ ਵਿਚ ਚੱਲ ਰਹੇ ਉਪਰਾਲੇ ਅਤੇ ਸਾਫ-ਸਫਾਈ ਦੀ ਸ਼ਲਾਘਾ ਕੀਤੀ ਗਈ।ਉਹਨਾਂ ਨੇ ਆਪਣੀ ਵਿਸ਼ੇਸ਼ ਟਿਪਣੀ ਵਿਚ ਦਰਜ ਕੀਤਾ ਕਿ ਚੰਗੀ ਸਾਫ-ਸੁਥਰੀ ਜੇਲ, ਜੇਲ ਸਟਾਫ ਸ਼ਿਸ਼ਟਾਚਾਰੀ ਸੀ ਅਤੇ ਜੇਲ ਸਬੰਧੀ ਕੋਈ ਵੀ ਸ਼ਕਾਇਤ ਨਹੀ ਸੀ”।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>