Friday, March 29, 2024

ਕ੍ਰਾਇਸਟ ਚਰਚ ਕੈਥੇਡਰਾਲ ਰਾਮਬਾਗ ਵਿਖੇ ਮੁਫਤ ਚੈਕਅਪ ਕੈਂਪ ਲਗਾਇਆ ਗਿਆ

PPN1203201812ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ) – ਸਮਾਜ ਸੇਵੀ ਕਾਰਜਾਂ ਵਿਚ ਵਾਧਾ ਕਰਦੇ ਹੋਏ ਲੋੜਵੰਦ ਲੋਕਾਂ ਲਈ ਕ੍ਰਾਇਸਟ ਚਰਚ ਕੈਥੇਡ੍ਰਾਲ ਰਾਮ ਬਾਗ ਦੇ ਪ੍ਰਬੰਧਕਾਂ ਵਲੋਂ ਡਾਕਟਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ ਬਿਸ਼ਪ ਪ੍ਰਦੀਪ ਕੁਮਾਰ ਸੰਮਤ ਰਾਏ ਅਤੇ ਪਾਸਟਰ ਰੈਵ ਵਿਜੇ ਕੁਮਾਰ ਦੀ ਦੇਖ ਰੇਖ ਵਿਖੇ ਇਕ ਮੁਫਤ ਦਿਲ, ਸ਼ੂਗਰ ਅਤੇ ਗੁਰਦਿਆਂ ਦੀਆਂ ਬਿਮਾਰੀਆਂ ਦਾ ਚੈਕਅਪ ਕੈਂਪ ਲਗਾਇਆ ਗਿਆ ਜਿਸ ਵਿਚ ਅੰਮ੍ਰਿਤਸਰ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਮੰਨਨ ਆਨੰਦ ਅਤੇ ਦਿਲ ਅਤੇ ਸ਼ੂਗਰ ਦੇ ਮਾਹਿਰ ਡਾ. ਮਿਸਿਜ ਮੈਕਸਿਮਾ ਆਨੰਦ ਨੇ ਲਗਭਗ 400 ਮਰੀਜਾਂ ਦਾ ਮੁਫਤ ਚੈਕਅਪ ਕਰਕੇ ਉਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ।ਇਸ ਮੌਕੇ ਲੋੜਵੰਦ ਲੋਕਾਂ ਦੇ ਸ਼ੂਗਰ, ਈ.ਸੀ.ਜੀ ਅਤੇ ਹੋਰ ਲੋੜੀਂਦੇ ਟੈਸਟ ਮੁਫਤ ਕੀਤੇ ਗਏ।ਡਾ. ਮੰਨਨ ਆਨੰਦ ਨੇ ਜਿਥੇ ਆਏ ਲੋਕਾਂ ਦਾ ਚੈਕਅਪ ਕੀਤਾ ਉਥੇ ਹੀ ਦਿਲ ਦੇ ਰੋਗਾਂ ਸੰਬੰਧੀ ਜਾਗਰੂਕ ਵੀ ਕੀਤਾ।ਉਨਾਂ ਕਿਹਾ ਕਿ ਡਾਕਟਰ ਐਸੋਸੀਏਸ਼ਨ ਵਲੋਂ ਜ਼ਿਲਾ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਵੱਖ-ਵੱਖ ਖੇਤਰਾਂ ਵਿਚ ਲੋੜਵੰਦ ਲੋਕਾਂ ਲਈ ਮੁਫਤ ਮੈਡੀਕਲ ਕੈਂਪ ਲਗਾ ਕੇ ਸਮਾਜ ਸੇਵਾ ਵਿਚ ਆਪਣਾ ਯੋਗਦਾਨ ਪਾਇਆ ਜਾਵੇਗਾ। ਉਨਾਂ ਕਿਹਾ ਕਿ ਦਿਲ ਦੇ ਰੋਗਾਂ ਸੰਬੰਧੀ ਜਾਗਰੂਕਤਾ ਬਹੁਤ ਜ਼ਰੂਰੀ ਹੈ ਇਸ ਜਾਗਰੂਕਤਾ ਦੀ ਘਾਟ ਕਾਰਨ ਹੀ ਕਈ ਅਣਆਈਆਂ ਮੌਤਾਂ ਹੰੁਦੀਆਂ ਹਨ।
 ਪਾਸਟਰ ਰੈਵ ਵਿਜੇ ਕੁਮਾਰ ਅਤੇ ਕ੍ਰਾਇਸਟ ਚਰਚ ਕੈਥੇਡਰਾਲ ਦੇ ਪ੍ਰਬੰਧਕਾਂ ਵਲੋਂ ਆਏ ਡਾਕਟਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਰੈਵ ਵਿਜੇ ਕੁਮਾਰ, ਸਟੈਲਾ ਕਲੇਮੈਂਟ, ਡਾ. ਪਲਵੀ ਸ਼ਰਮਾ, ਸ਼ਕਤੀ ਮਲ, ਸ਼ਸ਼ੀ ਬਾਲਾ, ਅਜੇ ਨੋਇਲ, ਜਗੀਰੀ ਲਾਲ, ਰੋਜ਼ ਮੈਰੀ, ਵੀਨਾ ਵਿਲਸਨ ਸੈਕਰੇਟਰੀ, ਮਾਸਟਰ ਰਾਕੇਸ਼, ਕਵਿਤਾ ਸਿੰਘ, ਵੀਨਾ ਹੰਸ, ਅਨਵਰ ਮਸੀਹ, ਪ੍ਰਦੀਪ ਸਾਗਰ, ਵਿਕਾਸ ਕੁਮਾਰ, ਅਮਿਤ ਕੁਮਾਰ ਰਾਮਪਾਲ, ਗੁਰਸ਼ਰਨ ਸਿੰਘ, ਰਾਕੇਸ਼ ਕੁਮਾਰ, ਰਾਹੁਲ ਮਸੀਹ, ਮਾਰਕਸ, ਸੰਗੀਤਾ ਅਟਵਾਲ, ਸ਼ਮਾ ਯਾਦਵ, ਮੋਹਿਤ ਕੁਮਾਰ, ਹਰਪ੍ਰੀਤ ਸਿੰਘ, ਵਿਕਰਮ ਸਿੰਘ, ਪ੍ਰਭਜੋਤ ਸਿੰਘ ਆਦਿ ਤੋਂ ਇਲਾਵਾ ਕਾਫੀ ਗਿਣਤੀ ਵਿਚ ਇਸਾਈ ਭਾਈਚਾਰੇ ਦੇ ਲੋਕ ਹਾਜ਼ਰ ਸਨ। 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply