Thursday, March 28, 2024

ਏ.ਪੀ.ਐਲ-2018 ਟ੍ਰਾਫ਼ੀ ਦੇ ਪਹਿਲੇ ਦਿਨ ਏ.ਸੀ.ਏ ਨੇ ਹਰਭਜਨ ਅਕੈਡਮੀ ਨੂੰ ਦਿੱਤੀ ਹਾਰ

ਏ.ਸੀ.ਏ ਵਲੋਂ ਕੌਮਾਂਤਰੀ ਤੇ ਆਈ.ਪੀ.ਐਲ ਖਿਡਾਰੀਆਂ ਨੇ ਕੀਤੀ ਸ਼ਮੂਲੀਅਤ

PPN1203201813ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਅਮਨਦੀਪ ਕ੍ਰਿਕੇਟ ਸਟੇਡੀਅਮ ਨੇੜੇ ਤਾਰਾਂ ਵਾਲਾ ਪੁੱਲ ਵਿਖੇ ਅਮਨਦੀਪ ਪ੍ਰੀਮੀਅਰ ਲੀਗ (ਏ.ਪੀ.ਐਲ)-2018 ਕ੍ਰਿਕੇਟ ਲੀਗ ਦੇ ਖੇਡੇ ਗਏ ਦੂਜੇ ਮੈਚ ‘ਚ ਏ.ਸੀ.ਏ ਅਤੇ ਹਰਭਜਨ ਅਕੈਡਮੀ ਦੀਆਂ ਟੀਮਾਂ ਦਰਮਿਆਨ ਰੋਚਕ ਮੁਕਾਬਲਾ ਹੋਇਆ।ਏ.ਸੀ.ਏ ਦੇ ਕਪਤਾਨ ਮਨੀਸ਼ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਹਰਭਜਨ ਅਕੈਡਮੀ ਨੂੰ ਗੇਂਦਬਾਜ਼ੀ ਦੀ ਜਿੰਮੇਦਾਰੀ ਸੌੰਪੀ  
ਏੇ.ਸੀ.ਏ ਦੀ ਟੀਮ ਨੇ ਜ਼ਬਰਦਸਤ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਨਿਰਧਾਰਿਤ 20 ਓਵਰਾਂ ‘ਚ 151 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ‘ਚ ਮੈਨ ਆਫ਼ ਦੀ ਮੈਚ ਗੀਤਾਂਸ਼ ਖੇੜਾ ਦੀਆਂ 22 ਗੇਂਦਾਂ ‘ਚ ਧਮਾਕੇਦਾਰ 46 ਦੌੜਾਂ ਸ਼ਾਮਿਲ ਸਨ।ਜਵਾਬ ‘ਚ ਬੱਲੇਬਾਜ਼ੀ ਕਰਨ ਉੱਤਰੀ ਹਰਭਜਨ ਅਕੈਡਮੀ ਦੀ ਟੀਮ 16.3 ਓਵਰਾਂ ‘ਚ ਸਿਰਫ਼ 103 ਦੌੜਾਂ ‘ਤੇ ਆਲ ਆਉਟ ਹੋ ਗਈ ਮੈਚ ਦੌਰਾਨ ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਨ ਲਈ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸਾਬਕਾ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ, ਪੀ.ਪੀ.ਸੀ.ਬੀ ਦੇ ਸਾਬਕਾ ਐਕਸੀਅਨ ਜਸਵੰਤ ਸਿੰਘ ਰੰਧਾਵਾ, ਓ.ਸੀ.ਐਮ ਮਿਲ ਦੇ ਸੀ.ਈ.ਓ ਅਸ਼ੋਕ ਹਾਂਡਾ, ਕੌਮਾਂਤਰੀ ਖਿਡਾਰੀ ਹਰਵਿੰਦਰ ਸਿੰਘ ਹੈਰੂ, ਫਾਰਮਾਸਿਸਟ ਐਸੋਸੀਏਸ਼ਨ ਦੇ ਅੰਮ੍ਰਿਤਸਰ ਪ੍ਰਧਾਨ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਏ.ਡੀ.ਸੀ ਤਰਨਤਾਰਨ ਸੰਦੀਪ ਰਿਸ਼ੀ, ਐਸ.ਡੀ.ਐਮ ਬਟਾਲਾ ਰੋਹਿਤ ਗੁਪਤਾ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ‘ਚ ਦਰਸ਼ਕਾਂ ਨੇ ਪਹੁੰਚ ਕੇ ਮੈਚ ਦਾ ਭਰਪੂਰ ਆਨੰਦ ਮਾਣਿਆ।ਬਾਊਂਡਰੀ ਤੋਂ ਬਾਹਰ ਇੱਕ ਹੱੱਥ ਨਾਲ ਗੇੰਦ ਕੈਚ ਕਰਨ ਵਾਲੇ ਦਰਸ਼ਕ ਨੂੰ 2,000/- ਨਗਦ ਇਨਾਮ ਦਾ ਐਲਾਨ ਕੀਤਾ ਗਿਆ।ਦਰਸ਼ਕ ਸੈਂਡੀ ਨੇ ਇੱਕ ਹੱਥ ਨਾਲ ਕੈਚ ਫੜ ਕੇ ਇਹ ਇਨਾਮ ਹਾਸਿਲ ਕੀਤਾ।ਫਾਈਨਲ ਸਕੋਰ ਏ.ਸੀ.ਏ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 151 ਦੌੜਾਂ, ਹਰਭਜਨ ਅਕੈਡਮੀ 16.3 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 103 ਦੌੜਾਂ।ਮੈਨ ਆਫ਼ ਦਾ ਮੈਚ ਗੀਤਾਂਸ਼ ਖੇੜਾ ਅਤੇ ਹੈਟ੍ਰਿਕ ਅਰਸ਼ਦੀਪ ਸਿੰਘ ਦੀ ਰਹੀ।  

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply