Thursday, April 18, 2024

ਕਾਲਜ ਦੀਆਂ ਵਿਦਿਆਰਥਣਾਂ ਦੇ ਮਨੋਰੰਜਨ ਲਈ ਵਿਖਾਈ ਪਰਿਵਾਰਕ ਪੰਜਾਬੀ ਫਿਲਮ

PPN1203201816ਧੂਰੀ, 12 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਮਹਾਸ਼ਾ ਚੇਤ ਰਾਮ ਆਰੀਆ ਮੈਮੋਰੀਅਲ ਟੈਕਨੀਕਲ ਇੰਸਟੀਚਿਊਟ ਅਤੇ ਆਰੀਆ ਕਾਲਜ ਵਿਖੇ ਵਿਦਿਆਰਥਣਾਂ ਦੇ ਮਨੋਰੰਜਨ ਨੂੰ ਲੈ ਕੇ ਵੱਖ-ਵੱਖ ਐਕਟੀਵਿਟੀ ਕਰਵਾਈਆਂ ਗਈਆਂ।ਇਸ ਮੌਕੇ ਵਿਦਿਆਰਥਣਾਂ ਨੂੰ ਐਮ.ਜੀ.ਐਮ ਮਾਲ ਧੂਰੀ ਵਿਖੇ ਇੱਕ ਪਰਿਵਾਰਕ ਪੰਜਾਬੀ ਫਿਲਮ ਵੀ ਦਿਖਾਈ ਗਈ।ਬੀ.ਐਲ ਕਾਲੀਆ ਨੇ ਦੱਸਿਆ ਕਿ ਪੜਾਈ ਦੇ ਨਾਲ-ਨਾਲ ਖੇਡਾਂ ਅਤੇ ਮਨੋਰੰਜਨ ਦਾ ਵੀ ਵਿਦਿਆਰਥੀਆਂ ਦੇ ਜੀਵਨ ਵਿੱਚ ਅਹਿਮ ਰੋਲ ਹੁੰਦਾ ਹੈ।ਇਸ ਲਈ ਸਾਨੂੰ ਬੱਚਿਆਂ ਦੇ ਮਨੋਰੰਜਨ ਦਾ ਖਿਆਲ ਰੱਖਣਾ ਚਾਹੀਦਾ ਹੈ।ਇਸੇ ਮਕਸਦ ਨੂੰ ਲੈ ਕੇ ਵਿਦਿਆਰਥਣਾਂ ਨੂੰ ਪੰਜਾਬੀ ਫਿਲਮ ਦਿਖਾਈ ਗਈ ਹੈ।ਇਸ ਮੌਕੇ ਆਰਤੀ ਤਲਵਾੜ,ਨਿਸ਼ਾ ਮਿੱਤਲ, ਰੀਚਾ ਗੋਇਲ, ਪਵਨ ਕੁਮਾਰ ਅਤੇ ਪ੍ਰਲਾਦ ਕੁਮਾਰ ਆਦਿ ਵੀ ਹਾਜ਼ਰ ਸਨ। 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply