Thursday, December 13, 2018
ਤਾਜ਼ੀਆਂ ਖ਼ਬਰਾਂ

ਬੈਂਕ ਆਫ਼ ਇੰਡੀਆ ਵਲੋਂ ‘ਬਿਜ਼ਨਸ ਐਕਸਪੋ -2018’ ਦਾ ਆਯੋਜਨ ਕੀਤਾ ਗਿਆ

ਘਰ-ਘਰ ਦਸਤਕ ਮੁਹਿੰਮ ਦਾ ਕੀਤਾ ਆਗਾਜ਼ – ਮੋਹਾਪਾਤਰਾ

PPN1203201818ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਦੇਸ਼ ਵਿਦੇਸ਼ `ਚ 5200 ਤੋਂ ਵੱਧ ਸ਼ਖਾਵਾਂ ਦੇ ਨੈਟਵਰਕ ਦੇ ਨਾਲ ਕੌਮੀਕਿ੍ਰਤ ਬੈਂਕਾਂ ਵਿਚੋਂ ਮੋਹਰੀ ਬੈਂਕ ਆਫ਼ ਇੰਡੀਆ ਵਲੋਂ ਸਥਾਨਕ ਮਜੀਠਾ-ਵੇਰਕਾ ਬਾਈਪਾਸ ਵਿਖੇ ‘ਬਿਜ਼ਨਸ ਐਕਸਪੋ -2018’ ਦਾ ਆਯੋਜਨ ਕੀਤਾ ਗਿਆ ।
ਬੈਂਕ ਦੇ ਵੱਖ-ਵੱਖ ਚੈਨਲ ਪਾਟਨਰ, ਗ੍ਰਾਹਕ ਅਤੇ ਕਾਰੋਬਾਰੀਆਂ ਰਾਹੀਂ ਆਪਣੇ ਉਤਪਾਦਾਂ ਜਿਵੇ ਕਿ ਖੇਤੀਬਾੜੀ ਉਤਪਾਦ, ਜੈਵਿਕ ਉਤਪਾਦ, ਇਲੈਕਟ੍ਰਾਂਨਿਕ ਉਤਪਾਦ, ਵਾਹਨ ਬੀਮਾ ਅਤੇ ਮਿਉਚੁਅਲ ਫ਼ੰਡ ਆਦਿ ਨਾਲ ਸੰਬੰਧਿਤ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਜੋਕਿ ਇਸ ਸਮਾਰੋਹ ਦਾ ਖਿੱਚ ਦਾ ਕੇਂਦਰ ਬਣੀਆਂ।
ਬੈਂਕ ਦੇ ਪ੍ਰਬੰਧ ਨਿਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਦੀਨਬੰਧੂ ਮੋਹਾਪਾਤਰਾ ਨੇ ਇਸ ਵਿਸ਼ਾਲ ਆਯੋਜਨ ਦੀ ਸ਼ੋਭਾ ਵਧਾਈ।ਆਪਣੇ ਸੰਬੋਧਨ ਵਿੱਚ ਓੁਨਾਂ ਨੇ ਬੈਂਕ ਵਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਬਾਰੇ ਦਸਿਆ ਜਿਸ ਵਿਚ ਹੋਮ, ਵਹੀਕਲ, ਪੜ੍ਹਾਈ, ਛੋਟੇ ਅਤੇ ਦਰਮਿਆਨੇ ਉਦਯੋਗਾਂ, ਖੇਤੀਬਾੜੀ ਅਤੇ ਸੋਨੇ ਦੇ ਗਹਿਣਿਆਂ ਕਰਜ਼ਾ ਆਦਿ ਪ੍ਰਮੁੱਖ ਸ਼ਨ।ਇਸ ਮੰਤਵ ਲਈ ਅੰਮ੍ਰਿਤਸਰ ਅਤੇ ਜਲੰਧਰ ਕੇਂਦਰ ਵਿਖੇ ਕੈਰਟ-ਮੀਟਰ ਵੀ ਲਗਾਏ ਗਏ ਹਨ ।  ਇਸ ਤੋਂ ਇਲਾਵਾ ਓਹਨਾਂ ਨੇ ਸਟੈਂਡ ਅੱਪ ਇੰਡੀਆ ਸਕੀਮ ਦੇ ਅਧੀਨ ਸਵੈ-ਸਹਾਇਤਾ ਸਮੂਹਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ-ਸਹਾਇਤਾ ਵਿੱਚ ਬੈਂਕ ਦੀ ਭੂਮਿਕਾ ਦੱਸੀ।
ਮੋਹਾਪਾਤਰਾ ਨੇ ਦਸਿਆ ਕਿ ਬੈਂਕ ਆਫ਼ ਇੰਡੀਆ ਵਲੋਂ ਗ੍ਰਾਹਕਾਂ ਨੂੰ ਆਪਣੇ ਨਾਲ ਜੋੜਨ ਲਈ ਘਰ-ਘਰ ਦਸਤਕ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ।ਜਿਸ ਦੇ ਤਹਿਤ ਬੈਂਕ ਦੇ ਅਧਿਕਾਰੀ ਲੋਕਾਂ ਦੇ ਘਰ-ਘਰ ਜਾਣਗੇ ਅਤੇ ਆਪਣੇ ਪੁਰਾਣੇ ਗਾਹਕਾਂ ਨੂੰ ਹੋਰ ਸਹੂਲਤਾਂ ਦੇਣ ਲਈ ਅਤੇ ਨਵੇਂ ਗ੍ਰਾਹਕਾਂ ਨੂੰ ਜੋੜਨ ਲਈ ਕੰਮ ਕਰਨਗੇ।ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਨਵਾਂ ਰੁਜ਼ਗਾਰ ਸ਼ੁਰੂ ਕਰਨ ਲਈ ਮੁਦਰਾ ਤੇ ਨਿੱਜੀ ਲੋੜਾਂ ਦੀ ਪੂਰਤੀ ਲਈ ਕਰਜ਼ੇ ਦਿੱਤੇ ਹਨ ਅਤੇ ਸਧਾਰਨ ਬੱਚਤ ਤੇ ਚਾਲੂ ਖਾਤਿਆਂ ਦੇ ਨਾਲ-ਨਾਲ ਨਗਦੀ ਰਹਿਤ ਭੁਗਤਾਨ ਦੇ ਲਈ ਪੀ.ਓ.ਐਸ ਮਸ਼ੀਨਾਂ ਵੀ ਉਪਲੱਬਧ ਕਰਵਾਈਆਂ ਗਈਆਂ ਹਨ ਇਸ ਬਿਜ਼ਨਸ ਐਕਸਪੋ ਵਿੱਚ ਰਾਸ਼ਟਰੀ ਬੈਂਕਿੰਗ ਸਮੂਹ (ਉੱਤਰੀ-1) ਦੇ ਮਹਾਪ੍ਰਬੰਧਕ      ਐਸ.ਕੇ ਸਵੈਨ ਵੀ ਸ਼ਾਮਿਲ ਹੋਏ।ਅੰਮ੍ਰਿਤਸਰ ਜ਼ੋਨ ਦੇ ਜ਼ੋਨਲ ਮੈਨੇਜਰ ਅਨਿਲ ਜੈਨ ਨੇ ਸਾਰਿਆਂ ਦਾ ਧੰਨਵਾਦ ਕੀਤਾ । 

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>