Thursday, March 28, 2024

ਬਰਸੀ ਮੌਕੇ ਖ਼ੂਨਦਾਨ ਕੈਂਪ ਲਗਾਇਆ

PPN050803
ਬਠਿੰਡਾ, 5  ਅਗਸਤ (ਜਸਵਿੰਦਰ ਸਿੰਘ ਜੱਸੀ)- ਪਿੰਡ ਜੋਧਪੁਰ ਰੋਮਾਣਾ ਦੇ ਸਵ: ਵਿਜੇਪਾਲ ਸਿੰਘ ਦੀ ਤੀਜੀ ਬਰਸੀ ‘ਤੇ ਪਰਿਵਾਰ ਵੱਲੋਂ ਯੂਨਾਈਟਿਡ ਐਂਬੂਲੈਂਸ ਬ੍ਰੀਗੇਡ ਡਵੀਜਨ ਵਿੰਗ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਇੱਕ ਸਵੈ-ਇੱਛੁਕ ਖੂਨਦਾਨ ਕੈਂਪ ਲਗਾ ਕੇ 20 ਯੂਨਿਟਾਂ ਖੂਨਦਾਨ ਕੀਤਾ ਗਿਆ। ਕੈਂਪ ਵਿੱਚ ਮਾਤਾ ਸੁਖਜੀਤ ਕੌਰ, ਭੈਣ ਅਮਨਪ੍ਰੀਤ ਕੌਰ ਅਤੇ ਜੀਜਾ ਅਮਰਦੀਪ ਸਿੰਘ ਨੇ ਖੂਨਦਾਨੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਮਨੁੱਖੀ ਜ਼ਿੰਦਗੀਆਂ ਬਚਾਉਣ ਦੇ ਇਸ ਨੇਕ ਕਾਰਜ ਲਈ ਖੂਨਦਾਨੀਆਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਇਸ ਮੌਕੇ ਕਿਹਾ ਕਿ ਬਰਸੀ ਮੌਕੇ ਖ਼ੂਨਦਾਨ ਕਰਕੇ ਸਾਨੂੰ ਮਾਨਸਿਕ ਸੰਤੁਸ਼ਟੀ ਪ੍ਰਾਪਤ ਹੋਈ ਹੈ। ਨਰੂਆਣਾ ਪਿੰਡ ਤੋਂ ਖੂਨਦਾਨੀ ਜਸਕਰਨ ਸਿੰਘ, ਰਮੇਸ਼ ਕੁਮਾਰ ਅਤੇ ਗੁਰਪ੍ਰੀਤ ਸਿੰਘ ਨੇ ਵੀ ਖ਼ੂਨਦਾਨ ਕਰਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਵਲੰਟੀਅਰ ਮਲਕੀਤ ਸਿੰਘ ਅਤੇ ਜਸਵਿੰਦਰ ਸਿੰਘ ਨੇ ਵੀ ਖ਼ੂਨਦਾਨ ਕੈਂਪ ਨੂੰ ਸਫ਼ਲ ਬਨਾਉਣ ਵਿੱਚ ਯੋਗਦਾਨ ਪਾਇਆ।
ਪਿੰਡ ਜੋਧਪੁਰ ਰੋਮਾਣਾ ਵਿਖੇ ਲਗਾਏ ਗਏ ਇਸ ਖ਼ੂਨਦਾਨ ਕੈਂਪ ਵਿੱਚ ਸਿਵਲ ਹਸਪਤਾਲ ਬਠਿੰਡਾ ਦੀ ਬਲੱਡ ਬੈਂਕ ਟੀਮ ਨੇ 20 ਯੂਨਿਟਾਂ ਖ਼ੂਨ ਇਕੱਤਰ ਕੀਤਾ। ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੇ ਮੈਂਬਰ ਹਰਬੰਸ ਰੋਮਾਣਾ, ਰਣਜੀਤ ਜੀਤੀ ਅਤੇ ਸੁਖਜਿੰਦਰ ਰੋਮਾਣਾ ਨੇ ਖ਼ੂਨਦਾਨੀਆਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਸਪਤਾਲਾਂ ਵਿੱਚ ਫੱਟੜਾਂ ਅਤੇ ਰੋਗੀਆਂ ਦੀ ਜ਼ਿੰਦਗੀ ਬਚਾਉਣ ਵਿੱਚ ਖੂਨ ਦੀ ਹਰ ਪਲ ਲੋੜ ਰਹਿੰਦੀ ਹੈ। ਹਰੇਕ ਤੰਦਰੁਸਤ ਵਿਅਕਤੀ ਨੂੰ ਬਿਨਾਂ ਕਿਸੇ ਡਰ ਦੇ ਖੂਨਦਾਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਯੂਨਾਈਟਿਡ ਐਂਬੂਲੈਂਸ ਬ੍ਰੀਗੇਡ ਡਵੀਜਨ ਜਿੱਥੇ ਲੋਕਾਂ ਨੂੰ ਮੁੱਢਲੀ ਸਹਾਇਤਾ ਦਾ ਗਿਆਨ ਲੈਣ ਲਈ ਪ੍ਰੇਰਿਤ ਕਰ ਰਹੀ ਹੈ, ਉੱਥੇ ਖ਼ੂਨਦਾਨ ਲਈ ਵੀ ਪ੍ਰੇਰਣਾ ਕਰ ਰਹੀ ਹੈ ਤਾਂ ਜੋ ਅਨਮੋਲ ਜ਼ਿੰਦਗੀਆਂ ਬਚਾਈਆਂ ਜਾ ਸਕਣ। ਪਰਿਵਾਰ ਵੱਲੋਂ ਸੰਸਥਾ ਨੂੰ 3100 ਰੁਪਏ ਦੀ ਮਾਇਕ ਮੱਦਦ ਵੀ ਦਿੱਤੀ ਗਈ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਬਠਿੰਡਾ ਵੱਲੋਂ ਖ਼ੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply