Tuesday, September 25, 2018
ਤਾਜ਼ੀਆਂ ਖ਼ਬਰਾਂ

ਚੇਤ ਤੋਂ ਸ਼ੁਰੂ ਹੋਏ ਨਵੇਂ ਸਾਲ ਦੀ ਪੰਥਕ ਤਾਲਮੇਲ ਸੰਗਠਨ ਨੇ ਦਿੱਤੀ ਮੁਬਾਰਕਬਾਦ

ਨਾਨਕਸ਼ਾਹੀ ਕੈਲੰਡਰ (ਮੂਲ) ਅਨੁਸਾਰ ਦਿਹਾੜੇ ਮਨਾਏ ਜਾਣ – ਗਿਆਨੀ ਕੇਵਲ ਸਿੰਘ
ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ ਬਿਊਰੋ) – ਗੁਰੂ ਗ੍ਰੰਥ-ਗੁਰੂ ਪੰਥ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਪੰਥ ਦਰਦੀ ਸੰਸਥਾਵਾਂ ਤੇ ਸਿੱਖਾਂ ਦੇ ਸਾਂਝੇ Giani Kewal Sਮੰਚ ਪੰਥਕ ਤਾਲਮੇਲ ਸੰਗਠਨ ਨੇ ਨਾਨਕਸ਼ਾਹੀ ਕੈਲੰਡਰ ਸੰਮਤ 550 ਅਨੁਸਾਰ ਪਹਿਲੀ ਚੇਤ ਤੋਂ ਆਰੰਭ ਹੋਏ ਨਵੇਂ ਸਾਲ ਦੀ ਕੌਮ ਨੂੰ ਮੁਬਾਰਕ ਦਿੱਤੀ ਹੈ।ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਇਸ ਮੁਬਾਰਕ ਦੀ ਸਾਰਥਿਕਤਾ ਲਈ ਵੀ ਬਹੁਤ ਕੁੱਝ ਕਰਨਾ ਬਾਕੀ ਹੈ।ਉਨਾਂ ਕਿਹਾ ਕਿ ਖਾਲਸਾ ਸਰਬੱਤ ਦਾ ਭਲ਼ਾ ਲੋਚਦਾ ਹੈ, ਪਰ ਵਿਸ਼ਵ ਅੰਦਰ ਕਈ ਤਰ੍ਹਾਂ ਦੇ ਖਤਰਿਆਂ ਤੇ ਜੰਗਾਂ ਦੇ ਮੰਡਰਾ ਰਹੇ ਬੱਦਲ ਖਾਲਸੇ ਸਾਹਮਣੇ ਚਿੰਤਾ ਦਾ ਵਿਸ਼ਾ ਹੈ।
ਉਹਨਾਂ ਸੀਰੀਆ ਅੰਦਰ ਹੋ ਰਹੇ ਮਾਨਵਤਾ ਦੇ ਘਾਣ’ਤੇ ਦੁੱਖ ਪ੍ਰਗਟ ਕੀਤਾ ਹੈ।ਇਸ ਦੇ ਨਾਲ ਹੀ ਭਾਰਤ ਅੰਦਰ ਘੱਟ-ਗਿਣਤੀਆਂ ਨਾਲ ਹੋ ਰਹੇ ਵਿਤਕਰੇ ਨੂੰ ਕੁਦਰਤ ਵਿਰੋਧੀ ਗਰਦਾਨਿਆ ਹੈ।ਗਿ. ਕੇਵਲ ਸਿੰਘ ਨੇ ਕਿਹਾ ਕਿ ਅੱਜ ਕੌਮ ਦੇ ਸਾਹਮਣੇ ਪਰਚਾ ਹੈ ਕਿ ਕੌਮ ਦੀ ਅਗਵਾਈ ਕਰਨ ਵਾਲੀ ਕੋਈ ਜਮਾਤ ਨਹੀਂ ਹੈ।ਸਿੱਟੇ ਵਜੋਂ ਧੜੇਬੰਦੀਆਂ ਵਧ ਰਹੀਆਂ ਹਨ ਅਤੇ ਕੌਮ ਦੇ ਬਦਲੇ ਜੂਝਣ ਵਾਲੇ ਜੇਲ੍ਹਾਂ ਵਿਚ ਰੁਲ ਰਹੇ ਹਨ।ਉਹਨਾਂ ਦੀ ਠੋਸ ਤਰੀਕੇ ਸਾਰ ਨਹੀਂ ਲਈ ਜਾ ਰਹੀ ਹੈ।ਸੰਗਠਨ ਨੇ ਸਿੱਖ ਕੌਮ ਨੂੰ ਰਹਿਤ ਬਹਿਤ ਵਿਚ ਪ੍ਰਪੱਕ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਕੌਮ ਦੇ ਨਿਆਰੇਪਨ ਅਤੇ ਇਕਸੁਰਤਾ ਲਈ ਕੌਮ ਦੀਆਂ ਭਾਵਨਾਵਾਂ ਅਧੀਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੰਨ 2003 ਵਿਚ ਜਾਰੀ ਹੋਏ ਨਾਨਕਸ਼ਾਹੀ ਕੈਲੰਡਰ (ਮੂਲ) ਅਨੁਸਾਰ ਦਿਹਾੜੇ ਮਨਾਏ ਜਾਣ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>