Thursday, December 13, 2018
ਤਾਜ਼ੀਆਂ ਖ਼ਬਰਾਂ

ਸਰਕਾਰੀ ਖੇਤਰ ਦੇ ਥਰਮਲ ਬੰਦ ਕਰਨ ਖਿਲਾਫ ਸ਼ਹੀਦਾਂ ਨੂੰ ਸਮਰਪਿਤ ਸੈਮੀਨਾਰ 23 ਮਾਰਚ ਨੂੰ

ਸਮਰਾਲਾ, 13 ਮਾਰਚ (ਪੰਜਾਬ ਪੋਸਟ- ਕੰਗ) – ਸਰਕਾਰੀ ਖੇਤਰ ਦੇ ਥਰਮਲ ਬੰਦ ਕਰਨ ਖਿਲਾਫ ਲੋਕ ਸੰਘਰਸ਼ ਕਮੇਟੀ ਸਮਰਾਲਾ ਵੱਲੋਂ ਬਿਜਲੀ ਖੇਤਰ ’ਚ PN1303201804ਅਖੌਤੀ ਸੁਧਾਰਾਂ (ਨਿੱਜੀਕਰਨ) ਦੇ ਹਕੂਮਤੀ ਹਮਲੇ ਦੀਆਂ ਪਰਤਾਂ ਫਰੋਲਣ ਸਬੰਧੀ ਸ਼ਾਹੀ ਸਪੋਰਟ ਕਾਲਜ ਝਕੜੌਦੀ (ਸਮਰਾਲਾ) ਵਿਖੇ ਸੈਮੀਨਾਰ ਅਯੋਜਿਤ ਕੀਤਾ ਗਿਆ।ਸੈਮੀਨਾਰ ’ਚ ਸੌ ਦੇ ਕਰੀਬ ਅਗਾਂਹਵਧੂ, ਲੋਕ ਪੱਖੀ ਆਗੂਆਂ, ਮੈਂਬਰਾਂ, ਵਰਕਰਾਂ ਤੇ ਹੋਰ ਲੋਕਾਂ ਨੇ ਵੱਧ ਚੜ੍ਹਕੇ ਸਮੂਲੀਅਤ ਕੀਤੀ ਸੈਮੀਨਾਰ ਦੀ ਪ੍ਰਧਾਨਗੀ ਐਡਵੋਕੇਟ ਐਨ.ਕੇ ਜੀਤ (ਮੁੱਖ ਬੁਲਾਰਾ) ਮੁਲਾਗਰ ਸਿੰਘ, ਸਿਕੰਦਰ ਸਿੰਘ, ਕੁਲਵੰਤ ਸਿੰਘ ਤਰਕ ਨੇ ਕੀਤੀ, ਸ਼ੁਰੂ ਵਿਚ ਕੁਲਵੰਤ ਸਿੰਘ ਤਰਕ ਵੱਲੋਂ ਸੈਮੀਨਾਰ ’ਚ ਸ਼ਾਮਲ ਲੋਕਾਂ ਨੂੰ `ਜੀ ਆਇਆ` ਕਹਿੰਦੇ ਹੋਏ ਵਿਸ਼ੇ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਸਭ ਤੋਂ ਪਹਿਲਾਂ ਸੈਮੀਨਾਰ ’ਚ ਸ਼ਾਮਲ ਸਾਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਐਡਵੋਕੇਟ ਐਨ.ਕੇ ਜੀਤ ਨੇ ਕਿਹਾ ਕਿ ਲੋਕ ਵਿਰੋਧੀ ਹਾਕਮਾਂ ਨੇ ਦੇਸ਼ੀ-ਵਿਦੇਸ਼ੀ ਮੁਨਾਫਾਖੋਰ ਕੰਪਨੀਆਂ ਦੇ ਹਿੱਤ ਪੂਰਨ ਲਈ ਬਿਜਲੀ ਬਿੱਲ 2003 ਲਾਗੂ ਕਰਕੇ ਬਿਜਲੀ ਖੇਤਰ ਦਾ ਨਿੱਜੀਕਰਨ ਕਰਨ ਲਈ ਜਨਤਕ ਖੇਤਰ ਦੇ ਥਰਮਲ ਪਲਾਂਟ ਬੰਦ ਕਰਨ ਦਾ ਲੋਕਾਂ ਤੇ ਮਾਰੂ ਹਮਲਾ ਕੀਤਾ ਹੈ। ਇਸ ਫੈਸਲੇ ਨਾਲ ਹਜ਼ਾਰਾਂ ਠੇਕਾ ਮੁਲਾਜ਼ਮਾਂ ਦੇ ਰੋਜ਼ਗਾਰ ਖੋਹੇ ਜਾਣੇ ਹਨ ਤੇ ਸਰਕਾਰੀ ਮੁਲਾਜ਼ਮਾਂ ਦੀਆਂ ਪ੍ਰੇਸ਼ਾਨੀਆਂ ਵਧਣਗੀਆਂ।
ਉਹਨਾਂ ਕਿਹਾ ਕਿ ਸਰਕਾਰੀ ਥਰਮਲ ਬੰਦ ਹੋਣ ਨਾਲ ਸਰਕਾਰ ਨੂੰ ਪ੍ਰਾਈਵੇਟ ਥਰਮਲਾਂ ਤੋਂ ਮਹਿੰਗੀ ਬਿਜਲੀ ਖਰੀਦਣੀ ਪਵੇਗੀ ਜਿਸ ਦਾ ਵਾਧੂ ਆਰਥਿਕ ਬੋਝ ਆਮ ਲੋਕਾਂ ’ਤੇ ਲੱਦਿਆਂ ਜਾਣਾ ਹੈ ਤੇ ਕਿਸਾਨਾਂ, ਮਜ਼ਦੂਰਾਂ ਨੂੰ ਦਿੱਤੀਆਂ ਰਾਹਤਾਂ ਦਾ ਭੋਗ ਪਾਇਆ ਜਾਵੇਗਾ।ਉਹਨਾਂ ਇਹ ਵੀ ਕਿਹਾ ਕਿ ਥਰਮਲ ਬੰਦ ਹੋਣ ਨਾਲ ਪ੍ਰਾਈਵੇਟ ਥਰਮਲਾਂ ਨਾਲ ਹੋਏ ਬਿਜਲੀ ਖਰੀਦ ਸਮਝੌਤਿਆਂ ਅਨੁਸਾਰ ਬਿਨ੍ਹਾਂ ਬਿਜਲੀ ਖਰੀਦੇ ਸਰਕਾਰ ਨੂੰ ਫਿਕਸ ਚਾਰਜ ਦੇਣੇ ਪੈਂਣਗੇ।ਉਨ੍ਹਾਂ ਕਿਹਾ ਕਿ ਸਰਕਾਰਾਂ ਝੂਠ ਬੋਲਦੀਆਂ ਹਨ ਕਿ ਬਿਜਲੀ ਖੇਤਰ ਘਾਟੇ ’ਚ ਜਾ ਰਿਹਾ ਹੈ, ਜਦਕਿ ਥਰਮਲਾਂ ਦੇ ਨਵੀਨੀਕਰਨ ਹੋਣ `ਤੇ 715 ਕਰੋੜ ਕੇਂਦਰੀ ਬਿਜਲੀ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਲਾਏ ਗਏ ਹਨ।ਨਵੀਨੀਕਰਨ ਹੋਣ `ਤੇ ਇਹਨਾਂ ਥਰਮਲਾਂ ਦੀ ਸਮਰੱਥਾ 2022 ਅਤੇ 2029 ਤੱਕ ਵਧ ਗਈ ਹੈ।ਉਹਨਾਂ ਕਿਹਾ ਕਿ ਥਰਮਲ ਬੰਦ ਹੋਣ ਤੇ ਪੀੜਤ ਮੁਲਾਜਮਾਂ ਨੇ ਬਠਿੰਡਾ ਵਿਖੇ ਪੱਕਾ ਮੋਰਚਾ ਲਗਾਇਆ ਹੋਇਆ ਹੈ।ਬਿਜਲੀ ਮੁਲਾਜਮ ਤੇ ਪੰਜਾਬ ਦੀਆਂ ਹੋਰ ਲੋਕ ਪੱਖੀ ਜੱਥੇਬੰਦੀਆਂ ਉਹਨਾਂ ਦੇ ਹੱਕ ’ਚ ਜੋਰਦਾਰ ਆਵਾਜ਼ ਬੁਲੰਦ ਕਰ ਰਹੀਆਂ ਹਨ।
ਕੁਲਵੰਤ ਸਿੰਘ ਤਰਕ ਨੇ ਸਟੇਜ ਦਾ ਸੰਚਾਲਨ ਕਰਦੇ ਹੋਏ ਆਏ ਸਾਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਦੇਸ਼ ਦੇ ਲੁਟੇਰੇ ਹਾਕਮ ਸਾਮਰਾਜੀ ਧਨਾਢ ਦੇਸ਼ੀ-ਵਿਦੇਸ਼ੀ ਕਾਰਪੋਰੇਟ ਦੇ ਹਿੱਤ ਪੂਰਨ ਲਈ ਲੋਕਾਂ ਨੂੰ ਦਿੱਤੀਆਂ ਨਿਗੁਣੀਆਂ ਰਾਹਤਾਂ ਖੋਹ ਕੇ ਸਾਮਰਾਜ ਪੱਖੀ ਨੀਤੀਆਂ ਲਾਗੂ ਕਰਨ ਲਈ ਇਕ ਦੂਜੇ ਤੇ ਅਗੇ ਹਨ, ਹਾਕਮ ਦੇਸ਼ ਦਾ ਧੰਨ ਦੌਲਤ ਕੁਦਰਤੀ ਸੋਮੇ ਲੁੱਟਣ ਤੇ ਲੁਟਾਉਣ ਲਈ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਹੱਲ ਕਰਨ ਦੀ ਵਿਜਾਏ ਆਏ ਰੋਜ਼ ਵੱਧਾ ਰਹੇ ਹਨ ਥਰਮਲ ਬੰਦ ਹੋਣ ਦੇ ਕਿਸਾਨ ਤੇ ਗਰੀਬ ਲੋਕਾਂ ਨੂੰ ਦਿੱਤੀ ਮੁਫ਼ਤ ਬਿਜਲੀ ਦੀ ਸਹੂਲਤ ਖੋਹੀ ਜਾਣੀ ਹੈ। ਇਸਦਾ ਖੇਤੀ ਖੇਤਰ, ਘਰੇਲੂ, ਬਿਜਲੀ, ਵਪਾਰ ਤੇ ਸਨਅਤਾਂ ਤੇ ਮਾਰੂ ਅਸਰ ਪਵੇਗਾ। ਬੇਰੁਜ਼ਗਾਰੀ ’ਚ ਨਿਰੰਤਰ ਵਾਧਾ ਹੋਵੇਗਾ।
ਸੈਮੀਨਾਰ ’ਚ ਕੁੱਝ ਸਾਥੀਆਂ ਵੱਲੋਂ ਸਵਾਲ ਉਠਾਏ ਗਏ ਜਿਸ ਦਾ ਤਸੱਲੀ ਬਖ਼ਸ਼ ਜਬਾਬ ਮੁੱਖ ਬੁਲਾਰੇ ਵੱਲੋਂ ਦਿੱਤਾ ਗਿਆ। ਕਾਲਜ ਪ੍ਰਿੰਸੀਪਲ ਗੁਰਵੀਰ ਸ਼ਾਹੀ ਵੱਲੋਂ ਸੈਮੀਨਾਰ ਨੂੰ ਸਫ਼ਲ ਕਰਨ ਲਈ ਪ੍ਰਬੰਧਕੀ ਕੰਮਾਂ ’ਚ ਪੂਰਨ ਸਹਿਯੋਗ ਦਿੱਤਾ ਗਿਆ।ਅਖੀਰ `ਚ ਸਿਕੰਦਰ ਸਿੰਘ ਵੱਲੋਂ ਸਾਥੀਆਂ ਦਾ ਧੰਨਵਾਦ ਕੀਤਾ ਗਿਆ।ਸੈਮੀਨਾਰ ’ਚ ਰਵਿੰਦਰ ਰਾਣਾ, ਜਸਪਾਲ ਮਾਜਰੀ, ਵਰਿੰਦਰ ਸਿੰਘ ਮੋਮੀ, ਕੁਲਦੀਪ ਬੁਢੇਵਾਲ, ਦਵਿੰਦਰ ਸਿੰਘ, ਜਗਦੀਸ਼ ਕੁਮਾਰ, ਭਾਗ ਸਿੰਘ, ਕੁਲਦੀਪ ਗਰੇਵਾਲ, ਬਲਿਹਰ ਸਿੰਘ, ਜਸਵੀਰ ਸਿੰਘ, ਦਲੀਪ ਸਿੰਘ, ਭੁਪਿੰਦਰਪਾਲ ਸਿੰਘ, ਜਸਵਿੰਦਰ ਸਿੰਘ, ਬਲਵੀਰ ਸਿੰਘ, ਸਾਧੂ ਸਿੰਘ ਪੰਜੇਟਾ, ਐਨ.ਕੇ ਸ਼ਰਮਾਂ, ਅਮਰੀਕ ਸਿੰਘ, ਸੁਰਜੀਤ ਵਿਸ਼ਾਦ, ਸਰੂਪ ਸਿੰਘ, ਜਗਦੇਵ ਸਿੰਘ, ਮਲਕੀਤ ਸਿੰਘ, ਰਾਮ ਸਿੰਘ ਕਾਲੜਾ, ਜਸਵੰਤ ਸਿੰਘ, ਰਜਿੰਦਰ ਸਿੰਘ, ਬਖਸ਼ੀ ਰਾਮ, ਰਜੇਸ਼ ਕੁਮਾਰ ਅਤੇ ਭੂਸ਼ਨ ਵਿਸ਼ੇਸ਼ ਤੌਰ ਤੇ ਹਾਜਰ ਹੋਏ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>