Thursday, April 18, 2024

ਕਿਸੇ ਵੀ ਪੰਚਾਇਤ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਕੋਈ ਪਤਾ ਨਹੀਂ – ਜਟਾਣਾ

ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੀ ਹੋਈ ਮਾਸਿਕ ਮੀਟਿੰਗ
ਸਮਰਾਲਾ, 13 ਮਾਰਚ (ਪੰਜਾਬ ਪੋਸਟ- ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੀ ਮਹੀਨਾਵਾਰ ਮੀਟਿੰਗ ਕਮਾਂਡੈਂਟ ਰਛਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਜੰਗ ਸਿੰਘ ਭੰਗਲਾਂ ਨੇ ਫਰੰਟ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਫਰੰਟ ਨੇ ਪਿਛਲੇ ਮਹੀਨੇ ਚਾਰ ਕੇਸ ਨਿਪਟਾਏ ਹਨ।ਇਸ ਮੌਕੇ ਮਹਿੰਦਰ ਸਿੰਘ ਜਟਾਣਾ ਨੇ ਕਿਹਾ ਕਿ ਕਿਸੇ ਵੀ ਪੰਚਾਇਤ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਕੋਈ ਪਤਾ ਨਹੀਂ।ਇਸ ਕਰਕੇ ਪੰਚਾਇਤੀ ਸਿਸਟਮ ਠੱਪ ਹੋ ਕੇ ਰਹਿ ਗਿਆ ਹੈ।ਅਵਤਾਰ ਸਿੰਘ ਉਟਾਲਾਂ ਨੇ ਦੱਸਿਆ ਕਿ ਆਟਾ-ਦਾਲ ਸਕੀਮ ਵਿੱਚ ਬਹੁਤ ਵੱਡੇ ਘਪਲੇ ਹੋ ਰਹੇ ਹਨ। ਮਾਈਨਿੰਗ ਵਿੱਚ ਐਮ.ਐਲ.ਏ ਅਤੇ ਮੰਤਰੀਆਂ ਦੇ ਬੰਦੇ ਹਨ।ਸੁਖਵਿੰਦਰ ਸਿੰਘ ਮਾਛੀਵਾੜਾ ਨੇ ਪ੍ਰਾਈਵੇਟ ਸਕੂਲਾਂ ਵਿੱਚ ਭ੍ਰਿਸ਼ਟਾਚਾਰ ਦੇ ਪਰਦੇ ਖੋਲੇ ਅਤੇ ਕਿਹਾ ਕਿ ਕਿਤਾਬਾਂ ਅਤੇ ਵਰਦੀਆਂ ਦੇ ਨਾਂ ਉਤੇ ਲੋਕਾਂ ਦੀ ਲੁੱਟ ਹੋ ਰਹੀ ਹੈ।ਇਸ ਮੌਕੇ ਦੀਪ ਦਿਲਬਰ ਨੇ ਸਮਾਜ ਵਿੱਚ ਫੈਲੇ ਅੰਧ-ਵਿਸ਼ਵਾਸ਼ਾਂ ਬਾਰੇ ਚਾਨਣਾ ਪਾਇਆ।ਪ੍ਰੇਮ ਸਾਗਰ ਨੇ ਕਿਹਾ ਕਿ ਸਾਨੂੰ ਕੋਈ ਵੀ ਮੁਫਤ ਦੀ ਚੀਜ ਸਵੀਕਾਰ ਨਹੀਂ ਕਰਨੀ ਚਾਹੀਦੀ।ਕਮਾਂਡੈਂਟ ਰਸ਼ਪਾਲ ਸਿੰਘ ਨੇ ਕਿਹਾ ਕਿ ਸਮਰਾਲੇ ਵਿੱਚ ਟਰੈਫਿਕ ਦਾ ਬਹੁਤ ਬੁਰਾ ਹਾਲ ਹੈ, ਜਦੋਂ ਕਿ ਲੁਧਿਆਣਾ ਤੇ ਚੰਡੀਗੜ ਜਾਣ ਵਾਲੀਆਂ ਗੱਡੀਆਂ ਆਈ.ਟੀ.ਆਈ ਕੋਲੋ ਸੂਏ ਵਾਲੇ ਰਾਹ ਪੈ ਕੇ ਇਸ ਸਾਲ ਬਾਈਪਾਸ ਜਾ ਸਕਦੀਆਂ ਹਨ।ਇਸ ਮੀਟਿੰਗ ਵਿੱਚ ਜਗਤਾਰ ਸਿੰਘ ਦਿਆਲਪੁਰਾ, ਕੇਵਲ ਕ੍ਰਿਸ਼ਨ ਸ਼ਰਮਾ, ਨਛੱਤਰ ਸਿੰਘ, ਜਗੀਰਾ ਰਾਮ, ਦਰਸ਼ਨ ਸਿੰਘ ਕੰਗ, ਰਾਜਿੰਦਰ ਸਿੰਘ ਸਮਰਾਲਾ, ਬੰਤ ਸਿੰਘ ਕਾਮਰੇਡ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply