Friday, March 29, 2024

ਸੇਵਾ ਟਰੱਸਟ ਯੂ.ਕੇ ਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਬਰਮਿੰਘਮ-ਅੰਮ੍ਰਿਤਸਰ ਸਿੱਧੀ ਉਡਾਣ ਦੇ ਵੱਧ ਕਿਰਾਏ ਵਿਰੁੱਧ ਛੇੜੀ ਸਾਂਝੀ ਮੁਹਿੰਮ

ਲੰਡਣ-ਅੰਮ੍ਰਿਤਸਰ ਸਿੱਧੀ ਉਡਾਣ ਸ਼ੁਰੂ ਕਰਨ ਵਾਸਤੇ ਵੀ ਕੀਤੀ ਮੰਗ, ਬਰਤਾਨਵੀ ਮੈਂਬਰ ਪਾਰਲੀਮੈਂਟਾਂ ਵੱਲੋਂ ਭਰਵਾਂ ਸਹਿਯੋਗ
ਅੰਮ੍ਰਿਤਸਰ (ਲੰਡਨ), 13 ਮਾਰਚ (ਪੰਜਾਬ ਪੋਸਟ ਬਿਊਰੋ) – ਏਅਰ ਇੰਡੀਆ ਵਲੋਂ ਹਫਤੇ ਵਿਚ ਦੋ-ਦਿਨ ਬਰਮਿੰਘਮ ਤੋਂ ਗੁਰੁ ਕੀ ਨਗਰੀ ਅੰਮ੍ਰਿਤਸਰ ਲਈ ਸ਼ੁਰੂ Sameep-Charan Kanwalਕੀਤੀ ਗਈ ਸਿੱਧੀ ਉਡਾਣ ਦੇ ਲੱਕ ਤੋੜਵੇਂ ਕਿਰਾਏ ਵਿਰੁੱਧ ਸੇਵਾ ਟਰੱਸਟ ਯੂ.ਕੇ ਵੱਲੋਂ ਬਰਤਾਨਵੀ ਮੈਂਬਰ ਪਾਰਲੀਮੈਂਟ ਨੂੰਏਅਰ ਇੰਡੀਆ ਵਲੋਂ ਪੰਜਾਬ ਜਾਣ ਵਾਲੇ ਲੋਕਾਂ ਨਾਲ ਹੋ ਰਹੇ ਵਿਤਕਰੇ ਨੂੰ ਉਨ੍ਹਾਂ ਦੇ ਨੋਟਿਸ ਵਿੱਚ ਲਿਆਂਦਾ ਹੈ। ਸ਼ੋਸਲ ਮੀਡੀਆ ਤੇ ਸੇਵਾ ਟਰੱਸਟ ਵਲੋਂ ਸ਼ੁਰੂ ਕੀਤੀ ਮੁਹਿੰਮ ਦੇ ਜੁਆਬ ਵਿੱਚ ਬਰਮਿੰਘਮ ਦੀ ਐਮ.ਪੀ ਪ੍ਰੀਤ ਕੌਰ ਗਿੱਲ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਉਪਰੋਕਤ ਤੱਥਾਂ ਸੰਬੰਧੀ ਲਿਖਤੀ ਰੂਪ ਵਿੱਚ ਏਅਰ ਇੰਡੀਆ ਤੋਂ ਸਪੱਸ਼ਟੀਕਰਨ ਮੰਗਿਆ ਹੈ ਅਤੇ ਏਅਰ ਇੰਡੀਆ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਇਸ ਉਡਾਣ ਲਈ ਪੰਜਾਬ ਜਾਣ ਦਾਕਿਰਾਇਆ ਬਰਮਿੰਘਮ-ਦਿੱਲੀ ਫਲਾਈਟਾਂ ਦੇ ਅਨੁਕੂਲ ਹੋਵੇਗਾ।
ਪੈ੍ਰਸ ਨੂੰ ਜਾਰੀ ਸਾਂਝੇ ਬਿਆਨ ਵਿੱਚ ਸੇਵਾ ਟਰੱਸਟ ਯੂ.ਕੇ ਦੇ ਚੇਅਰਮੈਨ ਕੌਂਸਲਰ ਚਰਨ ਕੰਵਲ ਸਿੰਘ ਸੇਖੋਂ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ 20 ਫਰਵਰੀ ਨੂੰ ਬਰਮਿੰਘਮ ਅਤੇ ਅੰਮ੍ਰਿਤਸਰ ਤੋਂ ਢੋਲ-ਢਮੱਕੇ ਨਾਲ ਸ਼ੁਰੂ ਕੀਤੀ ਗਈ ਇਸ ਸਿੱਧੀ ਉਡਾਣ ਨੂੰ ਪੰਜਾਬੀਆਂ ਵਲੋਂ ਵੱਧ ਕਿਰਾਇਆ ਹੋਣ ਦੇ ਬਾਵਜੂਦ ਭਰਵਾਂ ਹੁੰਗਾਰਾ ਮਿਲਿਆ ਹੈ ਤੇ ਇਸ ਨੂੰ 7 ਦਿਨ ਕਰਨ ਦੀ ਮੰਗ ਹੋ ਰਹੀ ਹੈ।ਹੈਰਾਨੀ ਦੀ ਗੱਲ ਹੈ ਕਿ ਬਰਮਿੰਘਮ ਤੋਂ ਅੰਮ੍ਰਿਤਸਰ ਦਾ ਫ਼ਾਸਲਾ ਦਿੱਲੀ ਨਾਲੋਂ ਘੱਟ ਹੈ ਜਿਸ ਅਨੁਸਾਰ ਅੰਮ੍ਰਿਤਸਰ ਦਾ ਕਿਰਾਇਆ ਘੱਟ ਤੇ ਦਿੱਲੀ ਦਾ ਵੱਧ ਚਾਹੀਦਾ ਹੈ,  ਪਰ ਏਅਰ ਇੰਡੀਆ ਨੇ ਦਿੱਲੀ ਦਾ ਕਿਰਾਇਆ ਘੱਟ ਤੇ ਅੰਮ੍ਰਿਤਸਰ ਦਾ ਕਿਰਾਇਆ ਜਿਆਦਾ ਰਖਿਆ ਹੈ।ਇਹ ਸਰਾਸਰ ਏਅਰ ਇੰਡੀਆ ਦੀ ਧੱਕੇਸ਼ਾਹੀ ਹੈ।
ਵੱਧ ਕਿਰਾਇਆ ਹੋਣ ਦੇ ਬਾਵਜੂਦ ਅਤੇ ਹਫਤੇ ਵਿਚ ਦੋ-ਦਿਨ ਚਲਦੀ ਇਸ ਸਿੱਧੀ ਉਡਾਣ ਵਿਚ ਹੁਣ 80 ਤੋਂ 90 ਪ੍ਰਤੀਸ਼ਤ ਯਾਤਰੀ ਹੁਣ ਬਰਮਿੰਘਮ ਤੋਂ ਅੰਮ੍ਰਿਤਸਰ ਉਤਰਦੇ ਜਾਂ ਚੜਦੇ ਹਨ।ਏਅਰ ਇੰਡੀਆ ਨੇ ਸਾਲ 2017 ਵਿਚ ਅੰਮ੍ਰਿਤਸਰ ਵਿਕਾਸ ਮੰਚ ਵਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਦਾਇਰ ਜਨਹਿੱਤ ਪਟੀਸ਼ਨ ਦੇ ਜਵਾਬ ਵਿਚ ਇਹ ਦਲੀਲ ਦਿੱਤੀ ਸੀ ਕਿ ਉਹ ਜਹਾਜ ਬਰਮਿੰਘਮ ਤੋਂ ਬਰਾਸਤਾ ਦਿੱਲੀ ਰਾਹੀਂ ਅੰਮਿਤਸਰ ਵਾਸਤੇ ਇਸ ਲਈ ਚਲਾਉਂਦੇ ਹਨ ਕਿਉਂਕਿ ਬਹੁ-ਗਿਣਤੀ ਸਵਾਰੀ ਦਿੱਲੀ ਉਤਰਦੀ ਜਾਂ ਬੈਠਦੀ ਹੈ।ਹੁਣ ਸਿੱਧੀ ਉਡਾਣ ਸ਼ੁਰੂ ਹੋਣ ਨਾਲ ਇਹ ਸਾਬਤ ਹੋ ਗਿਆ ਹੈ ਕਿ ਇਸ ਵਿਚ ਬਹੁ-ਗਿਣਤੀ ਪੰਜਾਬੀਆਂ ਦੀ ਹੈ ਤੇ ਉਹ ਦਿੱਲੀ ਨਾਲੋਂ ਅੰਮ੍ਰਿਤਸਰ ਨੂੰ ਤਰਜੀਹ ਦਿੰਦੇ ਹਨ।ਇੱਥੋਂ ਤੱਕ ਕਿ ਬਿਜਨਸ ਕਲਾਸ ਵਾਸਤੇ ਵੀ ਬਰਮਿੰਘਮ ਤੋਂ ਵੱਧ ਸਵਾਰੀਆਂ ਅੰਮ੍ਰਿਤਸਰ ਵਾਸਤੇ ਚੜਦੀਆਂ ਜਾਂ ਉਤਰਦੀਆਂ ਹਨ।  
ਸੇਵਾ ਟਰੱਸਟ ਯੂ.ਕੇ ਦੇ ਚੇਅਰਮੈਨ ਕੌਂਸਲਰ ਚਰਨ ਕੰਵਲ ਸਿੰਘ ਸੇਖੋਂ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਉਪਰੋਕਤ ਮੰਗਾਂ ਨੂੰ ਲੈ ਕੇ ਅਤੇ ਲੰਡਨ-ਅੰਮ੍ਰਿਤਸਰ ਲਈ ਸਿੱਧੀ ਉਡਾਣ ਨੂੰ ਸ਼ੁਰੂ ਕਰਨ ਵਾਸਤੇ ਵੀ ਦੋਨੋਂ ਸੰਸਥਾਵਾਂ ਪੁਰਜ਼ੋਰ ਕੰਮ ਕਰ ਰਹੀਆਂ ਹਨ ਅਤੇ ਸਮੂਹ ਸਰਕਾਰੀ ਅਦਾਰਿਆਂ, ਅਤੇ ਏਅਰਲਾਈਨਾਂ ਨੂੰ ਤੱਥਾਂ ਸਮੇਤ ਲਿਖਤੀ ਰੂਪ ਵਿੱਚ ਸੰਪਰਕ ਪੈਦਾ ਕੀਤਾ ਜਾ ਰਿਹਾ ਹੈ।ਉਨ੍ਹਾਂ ਉਚੇਚੇ ਤੌਰ ’ਤੇ ਐਮ.ਪੀ ਤਨਮਨਜੀਤ ਸਿੰਘ ਢੇਸੀ, ਪ੍ਰੀਤ ਕੌਰ ਗਿੱਲ, ਪੰਜਾਬ ਅਤੇ ਭਾਰਤੀ ਸਰਕਾਰ ਦੇ ਉਨ੍ਹਾਂ ਸਾਰਿਆਂ ਨੁਮਾਇੰਦਿਆਂ ਦਾ ਧੰਨਵਾਦ ਕੀਤਾ ਜੋ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦੋਨਾਂ ਸੰਸਥਾਵਾਂ ਨੂੰ ਸਹਿਯੋਗ ਦੇ ਰਹੇ ਹਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply