Friday, March 29, 2024

ਗਵਾਹ ਕੋਹਲੀ ਨੇ ਸੱਜਣ ਕੁਮਾਰ ਦੀ `84 ਸਿੱਖ ਕਤਲੇਆਮ ਦੇ ਕਾਤਲ ਵਜੋਂ ਕੀਤੀ ਨਿਸ਼ਾਨਦੇਹੀ

ਨਵੀਂ ਦਿੱਲੀ, 15 ਮਾਰਚ (ਪੰਜਾਬ ਪੋਸਟ ਬਿਊਰੋ) – 1984 ਸਿੱਖ ਕਤਲੇਆਮ ਦੌਰਾਨ ਉਤਮ ਨਗਰ ਵਿਖੇ 2 ਸਿੱਖਾਂ ਦੇ ਹੋਏ ਕਤਲ ਦੇ ਮਾਮਲੇ ’ਚ ਗਵਾਹ ਹਰਵਿੰਦਰ sajjan-kumarਸਿੰਘ ਕੋਹਲੀ ਨੇ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਕਾਤਲ ਦੇ ਤੌਰ ’ਤੇ ਨਿਸ਼ਾਨਦੇਹੀ ਕੀਤੀ ਹੈ।ਕੇਂਦਰ ਸਰਕਾਰ ਦੀ ਐਸ.ਆਈ.ਟੀ ਵੱਲੋਂ ਅੱਜ ਕੋਹਲੀ ਅਤੇ ਸੱਜਣ ਨੂੰ ਆਹਮੋ-ਸਾਹਮਣੇ ਬਿਠਾ ਕੇ ਤਫ਼ਤੀਸ਼ ਕੀਤੀ ਗਈ।ਦਰਅਸਲ ਕੋਹਲੀ ਦੇ ਪਿਤਾ ਸੋਹਨ ਸਿੰਘ ਤੇ ਜ਼ੀਜ਼ਾ ਅਵਤਾਰ ਸਿੰਘ ਦੇ ਕਤਲ ਅਤੇ ਗੁਆਂਢੀ ਗੁਰਚਰਨ ਸਿੰਘ ਨੂੰ ਸਾੜਣ ਦੇ ਮਾਮਲੇ ’ਚ ਦੁਆਰਕਾ ਕੋਰਟ ’ਚ ਸੁਣਵਾਈ ਚੱਲ ਰਹੀ ਹੈ।ਸੱਜਣ ਕੁਮਾਰ ਨੇ ਇਸ ਮਾਮਲੇ ’ਚ ਪਹਿਲੇ ਦੁਆਰਕਾ ਕੋਰਟ ਅਤੇ ਫਿਰ ਦਿੱਲੀ ਹਾਈ ਕੋਰਟ ’ਚੋਂ ਵੀ ਅਗਾਊਂ ਜਮਾਨਤ ਲਈ ਹੋਈ ਹੈ।ਐਸ.ਆਈ.ਟੀ ਅਧਿਕਾਰੀਆਂ ਨੇ ਅੱਜ ਗਵਾਹ ਤੇ ਦੋਸ਼ੀ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ।
    ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੀ ਨੇ ਦੱਸਿਆ ਕਿ ਅੱਜ ਸੱਜਣ ਕੁਮਾਰ ਨੇ ਕੋਹਲੀ ਦੇ ਨਾਲ ਪੁੱਛਗਿੱਛ ਦੌਰਾਨ ਬਦਤਮੀਜ਼ੀ ਕਰਕੇ ਡਰਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਕੋਹਲੀ ਨੇ ਬੇਬਾਕੀ ਨਾਲ ਸਾਰੀ ਘਟਨਾ ਬਾਰੇ ਜਾਂਚ ਏਜੰਸੀ ਨੂੰ ਆਪਣਾ ਪੱਖ ਰਿਕਾਰਡ ਕਰਾਉਣ ਦੇ ਨਾਲ ਹੀ ਸੱਜਣ ਕੁਮਾਰ ਦੀ ਕਾਤਲ ਦੇ ਤੌਰ ’ਤੇ ਪਛਾਣ ਕੀਤੀ ਹੈ। ਜਦਕਿ ਸੱਜਣ ਕੁਮਾਰ ਨੇ ਆਪਣੇ ’ਤੇ ਲੱਗੇ ਸਾਰੇ ਦੋਸ਼ਾ ਨੂੰ ਸਿਰੇ ਤੋਂ ਖਾਰਿਜ਼ ਕਰਦੇ ਹੋਏ ਗਵਾਹ ਨੂੰ ਹੀ ਝੂਠਾ ਦੱਸ ਦਿੱਤਾ।
    ਕੋਹਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਲਗਭਗ ਡੇੜ ਘੰਟੇ ਤੱਕ ਚੱਲੀ ਪੁੱਛਗਿੱਛ ਦੌਰਾਨ ਸੱਜਣ ਕੁਮਾਰ ਨੇ ਲਗਾਤਾਰ ਉਨ੍ਹਾਂ ਨਾਲ ਬਦਤਮੀਜ਼ੀ ਕੀਤੀ। ਸੱਜਣ ਦੀ ਕੋਸ਼ਿਸ਼ ਸੀ ਕਿ ਸ਼ਾਇਦ ਬਦਤਮੀਜ਼ੀ ਬਾਅਦ ਉਹ ਜਾਂਚ ਪ੍ਰਕਿਰਆ ਨੂੰ ਛੱਡ ਕੇ ਚਲਾ ਜਾਵੇਗਾ।ਪਰ ਉਸ ਨੇ ਡੱਟ ਕੇ ਜਾਂਚ ਏਜੰਸੀ ਦੇ ਸਾਹਮਣੇ ਸਾਰੇ ਤੱਥ ਰੱਖੇ ਤਾਂਕਿ ਆਰੋਪੀ ਦੇ ਖਿਲਾਫ਼ ਪੁਖ਼ਤਾ ਚਾਰਜਸ਼ੀਟ ਅਦਾਲਤ ’ਚ ਪੇਸ਼ ਹੋ ਸਕੇ।
     ਜੌਲੀ ਨੇ ਦੱਸਿਆ ਕਿ ਕੋਹਲੀ ਨੂੰ ਪਹਿਲੇ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਦਿੱਤੀ ਗਈ ਸੀ।ਪਰ ਕੈਪਟਨ ਸਰਕਾਰ ਬਣਨ ਦੇ ਚੌਥੇ ਦਿਨ ਹੀ ਕੋਹਲੀ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ। ਜੌਲੀ ਨੇ ਸਵਾਲ ਪੁੱਛਿਆ ਕਿ ਇੱਕ ਪਾਸੇ ਤਾਂ ਕੈਪਟਨ ਅਮਰਿੰਦਰ ਸਿੰਘ ਖੁਦ ਮੰਨਦੇ ਹਨ ਕਿ ਸੱਜਣ ਕੁਮਾਰ ਦੀ ਸਿੱਖ ਕਤਲੇਆਮ ’ਚ ਸਮੂਲੀਅਤ ਸੀ ਅਤੇ ਦੂਜੇ ਪਾਸੇ ਖੁਦ ਹੀ ਸੱਜਣ ਕੁਮਾਰ ਦੇ ਖਿਲਾਫ਼ ਗਵਾਹ ਨੂੰ ਮਿਲੀ ਸੁਰੱਖਿਆ ਹਟਾਉਂਦੇ ਹਨ। ੀ ਇਹ ਕਥਨੀ ਅਤੇ ਕਰਨੀ ਦਾ ਅੰਤਰ ਨਹੀਂ? ਜਦਕਿ ਦੋਹਾਂ ਨੂੰ ਇਸ ਵੇਲੇ ਸੁਰੱਖਿਆ ਦੀ ਸਖਤ ਲੋੜ ਹੈ।
    ਜੌਲੀ ਨੇ ਖੁਲਾਸਾ ਕੀਤਾ ਕਿ ਐਸ.ਆਈ.ਟੀ ਨੇ ਜਦੋਂ ਕੋਹਲੀ ਨੂੰ ਸੱਦਾ ਭੇਜਿਆ ਤਾਂ ਦਿੱਲੀ ਵਿਖੇ ਇੱਕਲੇ ਆਉਣ ਨੂੰ ਉਹ ਘਬਰਾ ਰਹੇ ਸਨ।ਇਸ ਕਰਕੇ ਹੀ ਕਮੇਟੀ ਵੱਲੋਂ ਕੋਹਲੀ ਨੂੰ ਦਿੱਲੀ ਵਿਖੇ ਕਾਨੂੰਨੀ ਟੀਮ ਉਪਲੱਬਧ ਕਰਵਾਉਣ ਦੇ ਨਾਲ ਹੀ ਗੱਡੀ ਅਤੇ ਸੁਰੱਖਿਆ ਦੇਣ ਦਾ ਵੀ ਇੰਤਜਾਮ ਕੀਤਾ ਗਿਆ ਸੀ। ਜੌਲੀ ਨੇ ਕਿਹਾ ਕਿ ਜੇਕਰ ਸੱਜਣ ਕੁਮਾਰ ਜਾਂਚ ਏਜੰਸੀਆਂ ਦੇ ਸਾਹਮਣੇ ਗਵਾਹਾਂ ਨੂੰ ਦਬਕਾ ਸਕਦਾ ਹੈ ਤਾਂ ਬਿਨਾਂ ਸੁਰੱਖਿਆ ਦੇ ਘੁੰਮ ਰਹੇ ਗਵਾਹ ਨਾਲ ਕੋਈ ਵੀ ਅਣਸੁਖਾਵੀ ਘਟਨਾਂ ਵੀ ਕਰਵਾ ਸਕਦਾ ਹੈ।ਜੌਲੀ ਨੇ ਐਸ.ਆਈ.ਟੀ ਨੂੰ ਸੱਜਣ ਕੁਮਾਰ ਦਾ ਨਾਰਕੋ ਟੈਸ਼ਟ ਕਰਾਉਣ ਦੀ ਮੰਗ ਵੀ ਕੀਤੀ।  

Check Also

ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਸਮਾਗਮ 23 ਤੋਂ 26 ਮਾਰਚ ਤੱਕ

ਅੰਮ੍ਰਿਤਸਰ/ਨਾਦੇੜ, 19 ਮਾਰਚ (ਸੁਖਬੀਰ ਸਿੰਘ) – ਤਖਤ ਸੱਚਖੰਡ ਅਬਿਚਲਨਗਰ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਜ ਪਿਆਰੇ …

Leave a Reply