Friday, April 19, 2024

ਪਾਕਿਸਤਾਨੀ ਪਰਿਵਾਰ ਦੀ ਮਦਦ ਲਈ ਅੱਗੇ ਆਇਆ ਜਿਲ੍ਹਾ ਪ੍ਰਸ਼ਾਸਨ

PPN1703201809ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਪਿਛਲੇ ਸਾਲ ਭਾਰਤ ਦੌਰੇ ’ਤੇ ਆਏ ਪਾਕਿਸਤਾਨ ਨਿਵਾਸੀ ਦੇਵਸੀ ਬਾਬੂ, ਜਿਸ ਦਾ ਪਰਿਵਾਰ ਉਸ ਨੂੰ ਲੱਭਣ ਦੀ ਕੋਸ਼ਿਸ਼ ਨਾਲ ਅਜਕਲ ਅੰਮ੍ਰਿਤਸਰ ਆਇਆ ਹੈ, ਦੀ ਮਦਦ ਲਈ ਜਿਲ੍ਹਾ ਪ੍ਰਸਾਸ਼ਨ ਅੱਗੇ ਆਇਆ ਹੈ। ਅੱਜ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਹਦਾਇਤ ’ਤੇ ਸੈਕਟਰੀ ਰੈਡ ਕਰਾਸ ਸ੍ਰੀਮਤੀ ਵਿਨੈ ਸ਼ਰਮਾ ਅਤੇ ਰਣਧੀਰ ਸਿੰਘ ਠਾਕੁਰ ਦੀ ਅਗਵਾਈ ਹੇਠ ਉਨਾਂ ਦੇ ਪਰਿਵਾਰ ਨੂੰ ਮਿਲਣ ਸਰਾਂ ਬਾਬਾ ਦੀਪ ਸਿੰਘ ਵਿਖੇ ਪੁੱਜੇ।ਸ੍ਰੀਮਤੀ ਸ਼ਰਮਾ ਨੇ ਦੱਸਿਆ ਕਿ ਉਕਤ ਵਿਅਕਤੀ ਦੇਵਸੀ ਬਾਬੂ, ਜੋ ਕਿ 3 ਜਨਵਰੀ 2017 ਨੂੰ ਇਥੋਂ ਲਾਪਤਾ ਹੋਇਆ ਸੀ, ਦੇ ਪਰਿਵਾਰਕ ਮੈਂਬਰ ਪਤਨੀ ਲਲਿਤਾ ਬਾਬੂ, ਭਰਾ ਬਿਠਲ ਬਾਬੂ ਅਤੇ ਲੜਕੇ ਕਾਂਤੀ ਲਾਲ ਪਾਕਿਸਤਾਨ ਤੋਂ ਜਥੇ ਨਾਲ ਇਸੇ ਆਸ ਨਾਲ ਆਏ ਹਨ, ਕਿ ਸ਼ਾਇਦ ਉਹ ਦੇਵਸੀ ਬਾਬੂ ਬਾਰੇ ਕੁੱਝ ਪਤਾ ਲਗਾ ਸਕਣ। ਰੈਡ ਕਰਾਸ ਨੇ ਉਕਤ ਪਰਿਵਾਰ ਨੂੰ ਰਿਹਾਇਸ਼ ਅਤੇ ਹੋਰ ਸਹੂਲਤ ਦੀ ਪੇਸ਼ਕਸ ਵੀ ਕੀਤੀ, ਪਰ ਉਨਾਂ ਆਪਣੇ ਜਥੇ ਨਾਲ ਹੀ ਰਹਿਣ ਨੂੰ ਤਰਜੀਹ ਦਿੱਤੀ ਹੈ।ਰੈਡ ਕਰਾਸ ਵਲੋਂ ਪਰਿਵਾਰ ਦੀ ਵਿੱਤੀ ਮਦਦ ਕੀਤੀ ਗਈ ਹੈ।ਸ੍ਰੀਮਤੀ ਸ਼ਰਮਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸੰਘਾ ਵਲੋਂ ਰੈਡ ਕਰਾਸ ਨੂੰ ਉਕਤ ਪਰਿਵਾਰ ਦੀ ਹਰ ਤਰਾਂ ਨਾਲ ਮਦਦ ਕਰਨ ਦੀ ਹਦਾਇਤ ਕੀਤੀ ਗਈ ਹੈ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply