Friday, April 19, 2024

ਏ.ਪੀ.ਐਲ-2018 ਟਰਾਫ਼ੀ – ਛੇਵੇਂ ਦਿਨ ਮਿਨਰਵਾ ਤੇ ਐਫ.ਸੀ.ਆਈ ਦੀ ਰਹੀ ਝੰਡੀ

ਡਾ. ਇੰਦਰਬੀਰ ਸਿੰਘ ਨਿੱਝਰ ਤੇ ਪ੍ਰਿੰਕਿਪਾਲ ਤੇਜਬੀਰ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ

PPN1803201801ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਏ.ਪੀ.ਐਲ (ਅਮਨਦੀਪ ਪ੍ਰੀਮੀਅਰ ਲੀਗ)-2018 ਕ੍ਰਿਕੇਟ ਲੀਗ ਦੇ ਛੇਵੇਂ ਦਿਨ ਪੂਲ ਬੀ ਦੇ ਦੋ ਆਖ਼ਰੀ ਮੈਚ ਖੇਡੇ ਗਏ।ਪਹਿਲੇ ਮੈਚ ‘ਚ ਮੁਕਾਬਲਾ ਕਿਸ਼ਨਗੰਜ ਜਿਮਖਾਨਾ, ਦਿੱਲੀ ਅਤੇ ਮਿਨਰਵਾ ਕਲੱਬ, ਚੰਡੀਗੜ੍ਹ ਦਰਮਿਆਨ ਹੋਇਆ।ਜਿਸ ‘ਚ ਕਿਸ਼ਨਗੰਜ ਜਿਮਖਾਨਾ ਨੇ ਟਾਸ ਜਿੱਤ ਕੇ ਪਹਿਲਾਂ ਗੇੰਦਬਾਜ਼ੀ ਕਰਨ ਦਾ ਫੈਸਲਾ ਕੀਤਾ।ਬੱਲੇਬਾਜ਼ੀ ਕਰਨ ਉਤਰੀ ਮਿਨਰਵਾ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ‘ਚ 168 ਦੌੜਾਂ ਬਣਾਈਆਂ, ਜਿਸ ਵਿੱਚ ਗੁਰਕੀਰਤ ਮਾਨ ਨੇ 32 ਗੇਂਦਾਂ ‘ਤੇ ਇੱਕ ਛੱਕੇ ਅਤੇ ਸੱਤ ਚੌਕਿਆਂ ਦੀ ਮਦਦ ਨਾਲ 59 ਦੌੜਾਂ ਬਣਾਈਆਂ।ਇਸ ਦੇ ਜਵਾਬ ‘ਚ ਕਿਸ਼ਨਗੰਜ ਜਿਮਖਾਨਾ ਦੀ ਟੀਮ ਬਹੁਤ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ ਸਾਰੀ ਟੀਮ 20 ਓਵਰਾਂ ‘ਚ 8 ਵਿਕਟਾਂ ‘ਤੇ ਸਿਰਫ਼ 131 ਦੌੜਾਂ ਹੀ ਬਣਾ ਸਕੀ।ਇਸ ਤਰਾਂ ਮਿਨਰਵਾ ਨੇ ਇਹ ਮੈਚ 37 ਦੌੜਾਂ ਨਾਲ ਜਿੱਤ ਲਿਆ।ਮੈਨ ਆਫ਼ ਦੀ ਮੈਚ ਗੁਰਕੀਰਤ ਮਾਨ ਨੂੰ ਐਲਾਨਿਆ ਗਿਆ ਜਿਸ ਨੇ 59 ਦੌੜਾਂ ਵੀ ਬਣਾਈਆਂ ਅਤੇ 4 ਓਵਰਾਂ ‘ਚ 24 ਦੌੜਾਂ ਦੇ ਕੇ 2 ਮਹੱਤਵਪੂਰਨ ਵਿਕਟਾਂ ਵੀ ਲਈਆਂ ।
ਦੂਜਾ ਮੈਚ ਐਫ.ਸੀ.ਆਈ ਅਤੇ ਓ.ਐਨ.ਜੀ.ਸੀ ਦਰਮਿਆਨ ਖੇਡਿਆ ਗਿਆ ਜਿਸ ‘ਚ ਐਫ.ਸੀ.ਆਈ ਨੇ ਟਾਸ ਜਿੱਤ ਕੇ ਪਹਿਲਾਂ ਗੇੰਦਬਾਜ਼ੀ ਦਾ ਫੈਸਲਾ ਕੀਤਾ।ਓ.ਐਨ.ਜੀ.ਸੀ ਦੀ ਸਾਰੀ ਟੀਮ 15.6 ਓਵਰਾਂ ‘ਚ ਸਿਰਫ਼ 62 ਦੌੜਾਂ ਹੀ ਬਣਾ ਸਕੀ ਜੋ ਕਿ ਇਸ ਟੂਰਨਾਮੈਂਟ ਦਾ ਸਭ ਤੋਂ ਘੱਟ ਸਕੋਰ ਵੀ ਰਿਹਾ।ਇਸ ਦੇ ਜਵਾਬ ‘ਚ ਐਫ.ਸੀ.ਆਈ ਦੀ ਟੀਮ ਨੇ ਸਿਰਫ਼ 5.1 ਓਵਰਾਂ ‘ਚ ਹੀ 1 ਵਿਕਟ ਗਵਾ ਕੇ 64 ਦੌੜਾਂ ਬਣਾ ਲਈਆਂ ਅਤੇ 9 ਵਿਕਟਾਂ ਨਾਲ ਇਹ ਮੈਚ ਜਿੱਤ ਕੇ ਸੇਮੀ-ਫਾਈਨਲ ‘ਚ ਐਂਟਰੀ ਕਰ ਲਈ।
ਐਫ.ਸੀ.ਆਈ ਦੇ ਸ਼ਿਵਮ ਸ਼ਰਮਾ ਨੇ 4 ਓਵਰਾਂ ‘ਚ ਸਿਰਫ਼ 12 ਰਨ ਦੇ ਕੇ ਬਹੁਤ ਹੀ ਮਹੱਤਵਪੂਰਨ 3 ਵਿਕਟਾਂ ਲਈਆਂ।ਸ਼ਿਵਮ ਸ਼ਰਮਾ ਨੂੰ ਨੂੰ ਮੈਨ ਆਫ਼ ਦੀ ਮੈਚ ਐਲਾਨਿਆ ਗਿਆ   
ਅੱਜ ਦੇ ਮੈਚਾਂ ‘ਚ ਮੁੱਖ ਮਹਿਮਾਨ ਵਜੋਂ ਡਾ. ਤੇਜਬੀਰ ਸਿੰਘ, ਪ੍ਰਿੰਸੀਪਲ, ਸਰਕਾਰੀ ਮੈਡੀਕਲ ਕਾਲਜ਼, ਅੰਮ੍ਰਿਤਸਰ ਅਤੇ ਡਾ. ਇੰਦਰਬੀਰ ਸਿੰਘ ਨਿਝਰ, ਨਿੱਝਰ ਸਕੈਨਜ਼ ਪਹੁੰਚੇ  ਹਜ਼ਾਰਾਂ ਦੀ ਗਿਣਤੀ ‘ਚ ਦਰਸ਼ਕਾਂ ਨੇ ਮੈਚ ਦਾ ਮਜ਼ਾ ਲਿਆ।ਹੁਣ ਸ਼ਨੀਵਾਰ ਨੂੰ ਦੋ ਸੈਮੀ-ਫਾਈਨਲ ਮੈਚ ਖੇਡੇ ਜਾਣੇ ਹਨ ।ਪਹਿਲਾ ਮੈਚ ਆਰਆਰ ਸਪੋਰਟਸ ਬਨਾਮ ਐਫਸੀਆਈ ਅਤੇ ਦੂਜਾ ਮੈਚ ਮੇਜਬਾਨ ਏਸੀਏ ਬਨਾਮ ਮਿਨਰਵਾ ਅਕੈਡਮੀ, ਚੰਡੀਗੜ੍ਹ ਦਰਮਿਆਨ ਖੇਡਿਆ ਜਾਵੇਗਾ ਸੈਮੀ-ਫਾਈਨਲ ਅਤੇ ਫਾਈਨਲ ਮੈਚਾਂ ਦਾ ਸਿੱਧਾ ਪ੍ਰਸਾਰਣ ਹੋਵੇਗਾ।       

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply