Friday, March 29, 2024

ਭਾਰਤੀ ਹੈਂਡਬਾਲ ਟੀਮਾਂ ਨੇ ਪਾਕਿ `ਚ ਗੱਡੇ ਜਿੱਤ ਦੇ ਝੰਡੇ

ਖੇਡ ਪ੍ਰੇਮੀਆਂ ਤੇ ਖਿਡਾਰੀਆਂ ਨੇ ਕੀਤਾ ਨਿੱਘਾ ਸਵਾਗਤ

PPN1803201809ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ- ਤੇਜਸਵੀ ਸ਼ਰਮਾ) – ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਸ਼ਹਿਰ ਫੈਸਲਾਬਾਦ ਵਿਖੇ 10 ਤੋਂ 15 ਮਾਰਚ ਤੱਕ ਆਯੋਜਿਤ ਅੰਡਰ-18 ਤੇ 20 ਸਾਲ ਉਮਰ ਵਰਗ ਦੇ ਪੁਰਸ਼ਾਂ ਦੀ ਆਈ.ਐਚ.ਐਫ ਚੈਲੰਜ਼ ਟਰਾਫੀ ਦੇ ਦੌਰਾਨ ਵਿਸ਼ਵ ਦੇ ਕਈ ਨਾਮਵਰ ਦੇਸ਼ਾਂ ਦੀਆਂ ਟੀਮਾਂ ਨੂੰ ਧੂਲ ਚਟਾਉਣ ਤੋਂ ਬਾਅਦ ਦੇਸ਼ ਪਰਤ ਆਈਆਂ ਹਨ।ਭਾਰਤ-ਪਾਕਿ ਦੀ ਸਾਂਝੀ ਜਾਂਚ ਚੌਂਕੀ ਅਟਾਰੀ ਵਾਘਾ ਸੜਕ ਮਾਰਗ ਦੇ ਰਸਤੇ ਦੇਸ਼ ਪਰਤੀਆਂ ਚੈਂਪੀਅਨ ਬਣੀਆਂ ਦੋਵੇਂ ਭਾਰਤੀ ਟੀਮਾਂ ਦਾ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਕੋਚ ਬਲਦੀਪ ਸਿੰਘ ਸੋਹੀ ਤੇ ਉਘੇ ਖੇਡ ਪ੍ਰਮੋਟਰ ਐਚ.ਐਚ ਭੁੱਲਰ ਤੇ ਉਨ੍ਹਾਂ ਦੇ ਦਰਜਨਾਂ ਸਾਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਉਪਰੰਤ ਜੀ.ਐਨ.ਡੀ.ਯੂ ਦੇ ਸਾਈਂ ਹੈਂਡਬਾਲ ਸੈਂਟਰ ਵਿੱਖੇ ਦੋਵੇਂ ਚੈਂਪੀਅਨ ਟੀਮਾਂ ਨੂੰ ਸੈਂਕੜੇ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਦੇ ਵਲੋਂ ਰਸਮੀ `ਜੀ ਆਇਆ` ਨੂੰ ਆਖਿਆ ਗਿਆ।9 ਮਾਰਚ ਨੂੰ ਹੈਂਡਬਾਲ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਆਨੰਦੇਸ਼ਵਰ ਪਾਂਡੇ ਤੇ ਐਨ.ਆਈ.ਐਸ ਕੋਚ ਮਹਿੰਦਰ ਲਾਲ ਦੀ ਅਗਵਾਈ ਦੇ ਵਿੱਚ ਪਾਕਿ ਰਵਾਨਾ ਹੋਈਆਂ ਟੀਮਾਂ ਨੇ ਪਾਕਿਸਤਾਨ, ਬੰਗਲਾਦੇਸ਼, ਮਾਲਦੀਵ, ਸ਼੍ਰੀਲੰਕਾ, ਅਫਗਾਨਿਸਤਾਨ ਤੇ ਭੂਟਾਨ ਆਦਿ ਦੇਸ਼ਾਂ ਦੀਆਂ ਟੀਮਾਂ ਦੇ ਨਾਲ ਲੋਹਾ ਲੈਂਦੇ ਹੋਏ ਫਾਈਨਲ ਮੁਕਾਬਲੇ ਵਿੱਚ ਜਗ੍ਹਾ ਬਣਾਉਂਦੇ ਹੋਏ ਜਿੱਤ ਦੇ ਝੰਡੇ ਬੁਲੰਦ ਕਰਕੇ ਭਾਰਤ ਦਾ ਨਾਮ ਰੌਸ਼ਨ ਕੀਤਾ।
 ਇਸ ਮੌਕੇ ਸਾਈਂ ਕੋਚ ਬਲਦੀਪ ਸਿੰਘ ਸੋਹੀ ਤੇ ਉੱਘੇ ਖੇਡ ਪ੍ਰਮੋਟਰ ਐਚ.ਐਸ ਭੁੱਲਰ ਨੇ ਸਾਂਝੇ ਤੌਰ `ਤੇ ਭਾਰਤੀ ਟੀਮਾਂ ਖਿਡਾਰੀਆਂ ਤੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਰਤ ਵਾਸਤੇ ਇਹ ਬੜੇ ਫੱਖ਼ਰ ਵਾਲੀ ਗੱਲ ਹੈ।ਉਨ੍ਹਾਂ ਟੀਮਾਂ ਲਈ ਚੁਣੇ ਗਏ ਖਿਡਾਰੀਆਂ ਲਈ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਇੱਕ ਸੰਜੀਦਗੀ ਤੇ ਸਾਰਥਕ ਸੋਚ ਦਾ ਨਤੀਜਾ ਸੀ।ਜਿਸ ਦੇ ਬਲਬੂਤੇ ਭਾਰਤ ਦੋਵਾਂ ਵਰਗਾਂ ਵਿੱਚ ਚੈਂਪੀਅਨ ਬਣਿਆ।ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਖੇਡ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਦੇ ਨਾਲ-ਨਾਲ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ, ਉਨ੍ਹਾਂ ਦੇ ਪਹਿਰਾਵੇ, ਜਲ-ਪਾਨ ਤੇ ਵਿਚਰਨ ਦੇ ਤਰੀਕਿਆਂ ਤੋਂ ਇਲਾਵਾ ਉਨ੍ਹਾਂ ਦੀਆਂ ਰਹੁ-ਰੀਤਾਂ, ਰਵਾਇਤਾ ਤੇ ਪਰੰਪਰਾਵਾਂ ਨੂੰ ਜਾਣਨ ਦਾ ਮੌਕਾ ਮਿਲਿਆ ਹੈ।ਉਨ੍ਹਾਂ ਕਿਹਾ ਕਿ ਅਜਿਹੀਆਂ ਖੇਡ ਪ੍ਰਤੀਯੋਗਤਾਵਾਂ ਦੋਵਾਂ ਦੇਸ਼ਾਂ ਦੇ ਦਰਮਿਆਨ ਚਲ ਰਹੇ ਕਸ਼ੀਦਗੀ ਭਰੇ ਮਾਹੌਲ ਨੂੰ ਸੁਖਾਵਾਂ ਤੇ ਸਰਲ ਬਣਾਉਣ ਵਿੱਚ ਅਹਿਮ ਭੁੂਮਿਕਾ ਅਦਾ ਕਰ ਸਕਦੇ ਹਨ। ਲਹਿੰਦੇ ਪੰਜਾਬ ਤੋਂ ਖੇਡ ਪ੍ਰਤੀਯੋਗਤਾ ਦੇ ਦੌਰਾਨ ਬੇਮਿਸਾਲ ਪ੍ਰਾਹੌਣਾਚਾਰੀ ਤੋਂ ਬੇਹੱਦ ਖੁਸ਼ ਖਿਡਾਰੀਆਂ ਨੇ ਵੀ ਆਪਣੇ ਖੱਟੇ-ਮਿੱਠੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਪਾਕਿ ਦਾ ਅਵਾਮ ਤੇ ਖਿਡਾਰੀ ਵੀ ਦੋਵਾਂ ਦੇਸ਼ਾਂ ਦੇ ਦਰਮਿਆਨ ਸਾਂਤੀ ਤੇ ਮਿਠਾਸ ਭਰਪੂਰ ਸੰਬੰਧਾਂ ਦੀ ਚਾਹਤ ਰੱਖਦੇ ਹਨ। ਇਸ ਮੌਕੇ ਸੈਕਟਰੀ ਜਨਰਲ ਐਚ.ਐਫ.ਆਈ ਆਨੰਦਦੇਸ਼ਵਰ ਪਾਂਡੇ, ਪ੍ਰਿੰ. ਨੌਨਿਹਾਲ ਸਿੰਘ, ਪੰਮਾ ਸੈਕਟਰੀ ਨੰਗਲ, ਪਰਮਜੀਤ ਸਿੰਘ ਰੰਧਾਵਾ, ਜਸਕਰਨ ਬ੍ਰਿੰਦਾਵਨ, ਕੋਚ ਏ ਦਵਿੰਦਰ, ਕੋਚ ਆਸਿਦ ਖਾਨ, ਕੋਚ ਇੰਚਾਰਜ ਸ਼ਿਵਾਜੀ ਸੰਧੂ, ਅੰਤਰਰਾਸ਼ਟਰੀ ਖਿਡਾਰੀ ਸਚਿਨ ਚੌਧਰੀ, ਅੰਤਰਰਾਸ਼ਟਰੀ ਖਿਡਾਰੀ ਜਗੀਰ ਅਹਿਮਦ, ਜੀ.ਐਸ. ਸੰਧੂ ਆਦਿ ਹਾਜ਼ਰ ਸਨ। 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply