Thursday, April 18, 2024

ਏ.ਪੀ.ਐਲ-2018 ਟਰਾਫ਼ੀ- ਐਫ.ਸੀ.ਆਈ 5 ਵਿਕਟਾਂ ਨਾਲ ਬਣੀ ਚੈਂਪੀਅਨ

ਅੰਮ੍ਰਿਤਸਰ, 19 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਏ.ਪੀ.ਐਲ (ਅਮਨਦੀਪ ਪ੍ਰੀਮੀਅਰ ਲੀਗ)-2018 ਕ੍ਰਿਕੇਟ ਲੀਗ ਦੇ ਫਾਈਨਲ ‘ਚ PPN1903201801ਮੇਜ਼ਬਾਨ ਏ.ਸੀ.ਏ ਅਤੇ ਐਫ.ਸੀ.ਆਈ ਦਰਮਿਆਨ ਮੁਕਾਬਲਾ ਹੋਇਆ।ਐਫ.ਸੀ.ਆਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।ਅੱਜ ਹਾਲਤ ਮੇਜਬਾਨ ਏ.ਸੀ.ਏ ਦੇ ਪੱਖ ‘ਚ ਨਹੀਂ ਰਹੇ ਅਤੇ ਏ.ਸੀ.ਏ ਦੀ ਟੀਮ ਬਹੁਤ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ।ਸਾਰੀ ਟੀਮ 18.2 ਓਵਰਾਂ ‘ਚ  ਸਿਰਫ਼ 89 ਦੌੜਾਂ ਬਣਾ ਕੇ ਆਲ-ਆਊਟ ਹੋ ਗਈ।ਇਸ ਦੇ ਜਵਾਬ ‘ਚ ਐਫ.ਸੀ.ਆਈ ਦੀ ਟੀਮ ਨੇ 14.4 ਓਵਰਾਂ ‘ਚ 4 ਵਿਕਟਾਂ ‘ਤੇ ਹੀ ਜਿੱਤ ਲਈ ਲੋੜੀਂਦੀਆਂ 90 ਦੌੜਾਂ ਬਣਾ ਕੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ।ਐਫ.ਸੀ.ਆਈ ਦੇ ਸ਼ਿਵਮ ਸ਼ਰਮਾ ਨੇ 3.2 ਓਵਰਾਂ ‘ਚ ਸਿਰਫ਼ 6 ਦੌੜਾਂ ਦੇ ਕੇ ਏ.ਸੀ.ਏ ਦੀਆਂ 4 ਮਹੱਤਵਪੂਰਨ ਵਿਕਟਾਂ ਲਈਆਂ ਜਿਸ ਨੇ ਮੈਚ ਦਾ ਰੁੱਖ ਹੀ ਮੋੜ ਦਿੱਤਾ।ਇਸ ਸ਼ਾਨਦਾਰ ਪ੍ਰਦਰਸ਼ਨ ‘ਤੇ ਸ਼ਿਵਮ ਸ਼ਰਮਾ ਨੂੰ ਮੈਨ ਆਫ਼ ਦੀ ਐਲਾਨਿਆ ਗਿਆ।154 ਦੌੜਾਂ ਅਤੇ 7 ਵਿਕਟਾਂ ਲੈਣ ਵਾਲੇ ਏ.ਸੀ.ਏ ਦੇ ਅੰਕਿਤ ਡਬਾਸ ਨੂੰ ਮੈਨ ਆਫ਼ ਦੀ ਸੀਰੀਜ਼ ਐਲਾਨਿਆ ਗਿਆ।132 ਧਮਾਕੇਦਾਰ ਦੌੜਾਂ ਬਣਾਉਣ ਵਾਲੇ ਅਨੁਜ ਰਾਵਤ ਨੂੰ ਸਰਵੋਤਮ ਬੈਟਸਮੈਨ ਅਤੇ 12 ਵਿਕਟਾਂ ਲੈਣ ਵਾਲੇ ਸ਼ਿਵਮ ਸ਼ਰਮਾ ਨੂੰ ਸਰਬੋਤਮ ਗੇਂਦਬਾਜ਼ ਐਲਾਨਿਆ ਗਿਆ।ਏ.ਸੀ.ਏ ਪ੍ਰਬੰਧਕਾਂ ਵਲੋਂ ਜੇਤੂ ਟੀਮ ਨੂੰ 3 ਲੱਖ ਰੁਪੇ ਅਤੇ ਉਪ-ਜੇਤੂ ਟੀਮ ਨੂੰ ਡੇਢ ਲੱਖ ਰੁਪੇ ਦਾ ਇਨਾਮ ਦੇ ਕੇ ਨਿਵਾਜ਼ਿਆ ਗਿਆ  
ਅੱਜ ਦੇ ਮੈਚਾਂ ‘ਚ ਮੁੱਖ ਮਹਿਮਾਨ ਵਜੋਂ ਸਾਬਕਾ ਕੌਮਾਂਤਰੀ ਕ੍ਰਿਕੇਟਰ ਬਲਵਿੰਦਰ ਸਿੰਘ ਸੰਧੂ ਪਰਿਵਾਰ ਸਮੇਤ ਅਤੇ ਓ.ਪੀ ਸੋਨੀ ਵਿਧਾਇਕੇ, ਐਸ.ਐਸ ਸ਼੍ਰੀਵਾਸਤਵ ਪੁਲਿਸ ਕਮਿਸ਼ਨਰ, ਪਰਮਪਾਲ ਸਿੰਘ ਐਸ.ਐਸ.ਪੀ ਦਿਹਾਤੀ, ਹਰਿੰਦਰਪਾਲ ਸਿੰਘ ਡਵੀਜ਼ਨਲ ਕਮਿਸ਼ਨਰ ਆਬਕਾਰੀ ਅਤੇ ਕਰਾਧਾਨ, ਦਿਨੇਸ਼ ਸਿੰਘ ਵਧੀਕ ਕਮਿਸ਼ਨਰ ਕਸਟਮ ਅਤੇ ਜੀ.ਐਸ.ਟੀ ਅਹਿਮਦਾਬਾਦ, ਸੰਦੀਪ ਰਿਸ਼ੀ ਏ.ਡੀ.ਸੀ ਤਰਨ-ਤਾਰਨ, ਰੋਹਿਤ ਗੁਪਤਾ ਐਸ.ਡੀ.ਐਮ ਬਟਾਲਾ, ਬੀ.ਕੇ ਮਹਿਤਾ ਪ੍ਰਧਾਨ ਪੰਜਾਬ ਕ੍ਰਿਕੇਟ ਐਸੋਸੀਏਸ਼ਨ, ਇੰਡੀਆ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਕੋਚ ਐਮ.ਪੀ ਸਿੰਘ, ਓ.ਐਨ.ਜੀ.ਸੀ ਦੇ ਸਪੋਰਟਸ ਹੈਡ ਜੇ. ਐਸ ਵੜੈਚ ਆਦਿ ਉਚੇਚੇ ਤੌਰ ‘ਤੇ ਪਹੁੰਚੇ।  
ਪ੍ਰਸਿਧ ਪੰਜਾਬੀ ਗਾਇਕ ਮਨਪ੍ਰੀਤ ਸੰਧੂ ਅਤੇ ਖਾਨ ਸਾਹਿਬ ਵੀ ਉਚੇਚੇ ਤੌਰ ‘ਤੇ ਪਹੁੰਚੇ ਅਤੇ ਦਰਸ਼ਕਾਂ ਦੀ ਭਾਰੀ ਮੰਗ ‘ਤੇ ਮਨਪ੍ਰੀਤ ਸੰਧੂ ਨੇ ਆਪਣੇ ਗਾਣਿਆਂ ਦੀਆਂ ਕੁੱਝ ਪੰਕਤੀਆਂ ਗਾ ਕੇ ਹਾਜ਼ਿਰ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ।ਏਸੀਏ ਦਾ ਮੈਦਾਨ ਦਰਸ਼ਕਾਂ ਨਾਲ ਖਚਾ-ਖਚ ਭਰਿਆ ਹੋਇਆ ਸੀ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply