Thursday, April 18, 2024

ਬਠਿੰਡਾ ’ਚ ਖੁੱਲ੍ਹਿਆ 7ਵਾਂ ਆਈ.ਵੀ ਹਸਪਤਾਲ

ਬਠਿੰਡਾ, 18 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਆਈ.ਵੀ ਗਰੁੱਪ ਆਫ ਹਾਸਪਿਟਲਜ਼ ਨੇ ਮਾਲਵਾ ਖੇਤਰ ਦੇ PPN1903201802ਲੋਕਾਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਮਹੰਤ ਕਾਹਨ ਸਿੱਘ ਸੇਵਾ ਪੰਥੀ ਅਤੇ ਹੋਰ ਇਲਾਕੇ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ’ਚ ਬਠਿੰਡਾ ਵਿਖੇ ਮਲਟੀ ਸਪੈਸ਼ੈਲਿਟੀ ਹਸਪਤਾਲ ਦਾ ਸ਼ੁਭਅਰੰਭ ਕੀਤਾ ਹੈ।
                    ਹਸਪਤਾਲ ਦੇ ਉਦਘਾਟਨ ਉਪਰੰਤਮੀਡੀਆ ਨਾਲ ਗੱਲਬਾਤ ਕਰਦੇ ਹੋਏ ਆੲਵੀ ਗਰੁੱਪ ਦੇ ਚੇਅਰਮੈਨ ਗੁਰਤੇਜ ਸਿੰਘ ਨੇ ਦੱਸਿਆ ਕਿ ਇਹ 160 ਬਿਸਤਰਿਆਂ ਵਾਲਾ ਹਸਪਤਾਲ ਬਠਿੰਡਾ, ਅਬੋਹਰ, ਮੁਕਤਸਰ, ਮੰਡੀ ਡੱਬਵਾਲੀ, ਜੀਰਾ, ਮਖੂ, ਤਲਵੰਡੀ ਸਾਬੋ, ਕੋਕਪੂਰਾ, ਫਰੀਦਕੋਟ, ਫਿਰੋਜਪੁਰ ਅਤੇ ਸ਼੍ਰੀ ਗੰਗਾਨਗਰ ਦੇ ਨਿਵਾਸੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।ਇਹ ਹਸਪਤਾਲ ਅਤਿਅਧੁਨਿਕ ਮੈਡੀਕਲ ਉਪਕਰਣਾਂ, ਐਮਰਜੰਸੀ ਸੇਵਾਵਾਂ ਅਤੇ ਹੋਰ ਗਹਿਰੀ ਜਾਂਚ ਪੜਤਾਲ ਦੀਆਂ ਮੁਢਲੀਆਂ ਸਹੂਲਤਾਂ ਨਾਲ ਲੈਸ ਹੈ।ਹਸਪਤਾਲ ’ਚ ਕਾਰਡਿਕ ਸਾਇੰਸ, ਨਿਊਰੋਸਰਜਰੀ, ਆਰਥੋਪੈਡਿਕਸ, ਬੇਰਿਆਟ੍ਰਿਕ ਸਰਜਰੀ, ਯੂਰੋਲਾਜੀ, ਆਪਥੋਮੋਲਾਜੀ ਅਤੇ ਸਾਈਕੇਟ੍ਰਿਕ ਆਦਿ ਦਾ ਇਲਾਜ਼ ਕੀਤਾ ਜਾਵੇਗਾ।
ਡਾ. ਕੰਵਲਦੀਪ ਮੈਡੀਕਲ ਡਾਇਰੈਕਟਰ ਨੇ ਕਿਹਾ ਕਿ ਮੋਹਾਲੀ, ਖੰਨਾ, ਨਵਾਂਸ਼ਹਿਰ, ਹੁਸ਼ਿਆਰਪੁਰ ਅਤੇ ਪੰਚਕੂਲਾ ’ਚ 6 ਮਲਟੀ ਸੂਪਰ ਸਪੈਸ਼ੈਲਿਟੀ ਹਸਪਤਾਲਾਂ ’ਚ ਹਰ ਸਾਲ ਲਗਭਗ 2 ਲੱਖ ਰੋਗੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਸਪਤਾਲ 100 ਨਾਲੋਂ ਜ਼ਿਆਦਾ ਸੰਗਠਨਾਂ, ਬੀਮਾ ਕੰਪਨੀਆਂ, ਟੀ.ਪੀ.ਏ ਅਤੇ ਸਰਕਾਰੀ ਵਿਭਾਗਾਂ ਦੇ ਨਾਲ ਸੂਚੀਬੱਧ ਹਨ।ਗੁਰਤੇਜ ਸਿੰਘ ਨੇ ਕੁੱਝ ਚੁਣੀਆਂ ਗਈਆਂ ਸਰਜਰੀਆਂ ਲਈ ਕੇਂਦਰ ਸਰਕਾਰ ਦੀਆਂ ਦਰਾਂ ’ਤੇ ਸੁਪਰ ਸਪੈਸ਼ੈਲਿਟੀ ਹੈਲਥਕੇਅਰ ਸੇਵਾਵਾਂ ਪ੍ਰਦਾਨ ਕਰਨ ਦਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਦੇ ਇਲਾਜ ਲਈ 42 ਲੱਖ ਰੁਪਏ ਰਾਖਵੇਂ ਰੱਖੇ ਹਨ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply