Friday, March 29, 2024

ਲੇਖਕ ਤਰਸੇਮ ਮਹਿਤੋ ਦਾ ਕੈਨੇਡਾ ‘ਚ ਹੋਇਆ ਸਨਮਾਨ

ਸੰਦੌੜ੍ਹ, 19 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)- ਇਸ ਇਲਾਕੇ ਦੇ ਪਿੰਡ ਬਿਸ਼ਨਗੜ੍ਹ (ਬਈਏਵਾਲ) ਦੇ ਉਘੇ ਨੌਜਵਾਨ ਪੰਜਾਬੀ ਲੇਖਕ, PPN1903201807ਗੀਤਕਾਰ ਤਰਸੇਮ ਮਹਿਤੋ’ ਦਾ ‘ਕੈਨੇਡਾ ਦੀ ਆਈ ਮੇਲਾ ਟੀਮ’ (ਇੰਟਰਨੈਸ਼ਨਲ ਮੇਲਾ) ਵੱਲੋਂ ਰੋਅਲ ਇੰਡੀਆ ਵਿੰਕਟ ਹਾਲ ਕੈਨੇਡਾ ਵਿੱਚ ਵਿਸ਼ੇਸ ਤੌਰ ਤੇ ਸ਼ਨਮਾਨ ਗਿਆ।ਇਸ ਸਮੇਂ ਆਈ ਮੇਲਾ ਟੀਮ ਦੇ ਮੈਂਬਰ ਬਲਜਿੰਦਰ ਤੱਬੜ, ਮਹਿੰਦਰਪਾਲ ਢੇਰੀਆ, ਗੁਰਦੀਪ ਸੈਣੀ ਅਤੇ ਅਮਨ ਮਾਨ ਸ਼ੇਖਦੌਲਤ ਨੇ ਦੱਸਿਆ ਕਿ ਉਹ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਨਿੱਘੇ ਸੱਦੇ ਨੂੰ ਮਹਿਤੋ ਨੇ ਸਿਰ ਮੱਥੇ ਕਬੂਲ ਕੀਤਾ।ਉਨ੍ਹਾਂ ਨੇ ਕਿਹਾ ਕਿ ਇੰਡੀਆ ਤੋਂ ਆਏ ਲੇਖਕ ਤਰਸੇਮ ਮਹਿਤੋ ਨੇ ਅੰਤਰਰਾਸ਼ਟਰੀ ਅਖਬਾਰਾਂ ਤੇ ਮੈਗਜੀਨਾਂ ‘ਚ ਆਪਣੀਆਂ ਉਸਾਰੂ ਰਚਨਾਵਾਂ, ਆਰਟੀਕਲ ਅਤੇ ਕਿਤਾਬਾਂ ਲਿਖ ਕੇ ਸਹਿਤ ਜਗਤ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ ਅਤੇ ਇਸ ਤੋਂ ਇਲਾਵਾ ਇਨ੍ਹਾਂ ਦੇ ਲਿਖੇ ਗੀਤ ਨਾਮਵਰ ਕਲਾਕਾਰਾਂ ਦੀਆਂ ਅਵਾਜਾਂ ਵਿੱਚ ਵੀ ਰਿਕਾਡ ਹੋਏ ਹਨ ਤੇ ‘ਮਾਨਵ ਸੇਵਾ ਪਰਮੋ ਧਰਮ’ ਦੇ ਨਕਸ਼ੇ ਕਦਮ `ਤੇ ਚਲਦਿਆਂ  ਉਹ ਚੱਤੋ ਪੇਹਿਰ ਮਨੁੱਖਤਾ ਦੀ ਸੇਵਾ ਵਿੱਚ ਜੁਟਿਆ ਹੋਇਆ ਕਾਬਲ ਇਨਸ਼ਾਨ ਹੈ।ਜਿਸ ਕਰਕੇ ਤਰਸੇਮ ਮਹਿਤੋ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ, ਹੁਨਰ ਅਤੇ ਕਲਾ ਨੂੰ ਵਿਚਾਰਦੇ ਹੋਏ ਮਹਿਤੋ ਨੂੰ ਵਿਸ਼ੇਸ ਤੌਰ `ਤੇ ਕੈਨੇਡਾ ਦੀ ਧਰਤੀ `ਤੇ ਸੱਦਾ ਪੱਤਰ ਭੇਜ ਕੇ ਸ਼ਨਮਾਨ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਕੈਨੇਡਾ ਪਹੁੰਚਣ ਤੇ ਨਿੱਘਾ ਸਵਾਗਤ ਕਰਦੇ ਹਨ।ਇਸ ਦੌਰਾਨ ਸਮੁੱਚੀ ਟੀਮ ਵੱਲੋਂ ਇਸ ਸਾਲ ਨੇਗਰਾ ਫਾਲ `ਚ ਕਰਵਾਏ ਜਾ ਰਹੇ ਮੇਲੇ ਦੀ ਰੂਪ ਰੇਖਾ ਬਾਰੇ ਵੀ ਵਿਚਾਰੀ ਗਈ।
    ਇਸ ਸਮੇਂ ਚਾਰਜਰ ਲਜਿਸਟਿਕਸ ਇੰਕ ਦੇ ਅੋਨਰ ਅਂੈਡੀ ਖੇਹਿਰਾ, ਬਿੱਲਾ, ਸੋਨੂੰ, ਬਲਜਿੰਦਰ ਤੱਬੜ, ਮਹਿੰਦਰਪਾਲ ਢੇਰੀਆਂ, ਗੁਰਦੀਪ ਸੈਣੀ, ਠਾਕੁਰ ਸਿੰਘ, ਪੀਅਰਸ਼ਨ ਕਾਰ ਸੇਲ ਦੇ ਅੋਨਰ ਅਮਨ ਮਾਨ ਸ਼ੇਖਦੌਲਤ, ਕਸ਼ਮੀਰ ਧਾਰਨੀ, ਲਾਲੀ ਸੰਧੂ, ਪ੍ਰਿੰਸ਼ ਸੰਧੂ ਪੰਜ ਆਬ ਟੀ. ਵੀ ਤੋਂ, ਸੰਦੀਪ ਬਰਾੜ (ਦੇਸ਼ੀ ਰੰਗ ਰੇਡੀਓ) ਤੋਂ, ਸੁਖਰਾਜ ਸੰਧੂ, ਨਾਵਲਕਾਰ ਕਰਤਾਰ ਸਿੰਘ ਮਾਨ, ਲਾਡੀ ਸਰਮਾ, ਨਵਜੋਤ ਮਾਨ, ਗੁਰਜੀਵਨ ਸਿੰਘ ਸੇਖੋਂ, ਗਗਨ ਮਾਨ, ਲਾਲੀ ਮਾਨ, ਸਨੀ ਮਾਨ, ਰਮਨ ਮਾਨ, ਜੱਸਾ ਲਿੱਤਰਾਂ, ਹਰਦੀਪ ਲੇਲ, ਯੁਵਰਾਜ ਮਾਨ ਆਦਿ ਤੋਂ ਇਲਾਵਾ ਆਈ ਮੇਲਾ ਟੀਮ ਦੇ ਹੋਰ ਕਾਫ਼ੀ ਸਾਰੇ ਮੈਂਬਰ ਹਾਜਰ ਸਨ।ਸਮੁੱਚੀ ਟੀਮ ਵੱਲੋਂ ਖਾਣੇ ਦਾ ਪ੍ਰਬੰਧ ਕੀਤਾ ਗਿਆ।
    ਸ਼ਨਮਾਨ ਦੌਰਾਨ ਵਤਨੋਂ ਪਾਰ ਆਏ ਪੰਜਾਬੀ ਲੇਖਕ ਤਰਸੇਮ ਮਹਿਤੋ ਨੇ ਸਮੁੱਚੀ ਆਈ ਮੇਲਾ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ।ਉਨ ਕਿਹਾ ਕਿ ਵੀਰ ਅਮਨ ਮਾਨ ਅਤੇ ਕੈਨੇਡਾ ਆਈ ਮੇਲਾ ਟੀਮ ਨੇ ਉਨਾਂ ਦੀ 20 ਸਾਲਾਂ ਦੀ ਮਿਹਨਤ ਅਤੇ ਮੇਰੀ ਕਲਮ ਦਾ ਅਸਲ ਮੁੱਲ ਪਾਇਆ ਹੈ।ਉਨ੍ਹਾਂ ਕਿਹਾ ਕਿ ਉਹ ਉਨਾਂ  ਦੇ ਹਮੇਸਾਂ ਰਿਣੀ ਰਹਿਣਗੇ ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply