Friday, March 29, 2024

ਗੁ. ਕਟਾਣਾ ਸਾਹਿਬ ਵਿਖੇ ਨੌਜਵਾਨਾਂ ਨੇ ਲਗਾਇਆ ਗੰਨੇ ਦੇ ਰਸ ਦਾ ਲੰਗਰ – ਢੀਂਡਸਾ, ਪਪੜੌਦੀ

ਸਮਰਾਲਾ, 19 ਮਾਰਚ (ਪੰਜਾਬ ਪੋਸਟ- ਕੰਗ) – ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਗੁਰਤਾਗੱਦੀ ਦਿਵਸ ਨੂੰ ਮੁੱਖ ਰੱਖਦੇ ਹੋਏ PPN1903201811ਨੌਜਵਾਨਾਂ ਅਤੇ ਸਮੂਹ ਸੰਗਤ ਵੱਲੋਂ ਠੰਡੇ ਗੰਨੇ ਦੇ ਰਸ ਦਾ ਲੰਗਰ ਲਗਾਇਆ ਗਿਆ।ਗੁਰਮੀਤ ਸਿੰਘ ਢੀਂਡਸਾ, ਪ੍ਰਧਾਨ ਸਰਬਜੀਤ ਸਿੰਘ ਪਪੜੌਦੀ, ਫਤਿਹ ਸਿੰਘ ਦਹਿੜੂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਨੇ ਗੰਨੇ ਦੇ ਰਸ ਦਾ ਲੰਗਰ ਲਗਾ ਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।ਗੁਰਦੁਆਰਾ ਸਾਹਿਬ ਵਿਚ ਆਈ ਸੰਗਤ ਨੂੰ ਸ਼ਰਧਾ ਭਾਵਨਾ ਨਾਲ ਲੰਗਰ ਛਕਾਇਆ ਗਿਆ।ਇਸ ਸਮੇਂ ਭਾਈ ਹਰਦੀਪ ਸਿੰਘ, ਧਰਮਜੀਤ ਸਿੰਘ, ਬਲਰਾਜ ਯੂ.ਐਸ.ਏ, ਦੀਪਾ ਢੀਂਡਸਾ, ਜਗਦੀਪ, ਸੁਖਦੀਪ, ਬੂਟਾ ਚਾਪੜਾ, ਲਾਡੀ ਯੂੀ.ਕੇ, ਦਵਿੰਦਰ ਵਰਮਾ, ਹਾਕਮ ਬੇਗੋਵਾਲ, ਵਿੱਕੀ ਬੇਗੋਵਾਲ, ਗੋਗੀ ਬਿਲਾਸਪੁਰ, ਹਨੀਪਾਲ ਮਾਜਰਾ, ਵਿੱਕੀ ਵਡੇਰਾ, ਡਾ. ਬਰਿੰਦਰ ਆਦਿ ਨੇ ਸ਼ਰਧਾ ਤੇ ਉਤਸ਼ਾਹ ਨਾਲ ਸੇਵਾ ਕੀਤੀ ਅਤੇ ਆਈ ਸੰਗਤ ਦਾ ਧੰਨਵਾਦ ਕੀਤਾ ਗਿਆ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply