Saturday, April 20, 2024

ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਵਿਚ ਚੱਲਿਆ ਰਚਨਾਵਾਂ ਦਾ ਦੌਰ

ਸਮਰਾਲਾ, 19 ਮਾਰਚ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ ਵਿਚ (ਰਜਿ.) ਸਮਰਾਲਾ ਦੀ ਮਹੀਨੇਵਾਰ ਇਕੱਤਰਤਾ ਪ੍ਰਧਾਨ ਬਿਹਾਰੀ PPN1903201812ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪਿਛਲੇ ਦਿਨੀ ਵਿਛੋੜਾ ਦੇ ਗਏ ਉੱਘੇ ਸੂਫ਼ੀ ਗਾਇਕ ਪਿਆਰੇ ਲਾਲ ਬਡਾਲੀ, ਡਾ. ਕਰਤਾਰ ਸਿੰਘ ਸੂਰੀ ਅਤੇ ਲੋਕਾਇਤ ਪ੍ਰਕਾਸ਼ਨ ਦੇ ਸੰਚਾਲਕ ਪ੍ਰਤਾਪ ਮਹਿਤਾ ਨੂੰ ਯਾਦ ਕਰਦਿਆਂ ਇਕ ਸ਼ੋਕ ਮਤੇ ਰਾਹੀਂ ਸ਼ਰਧਾਜ਼ਲੀ ਭੇਂਟ ਕੀਤੀ ਗਈ।ਇਸ ਤੋਂ ਉਪਰੰਤ ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਤਰਲ ਬੱਲ ਦੀ ਉਰਦੂ ਗ਼ਜ਼ਲ ਅਤੇ ਇਕ ਪੰਜਾਬੀ ਗ਼ਜ਼ਲ ਨਾਲ ਕੀਤੀ ਗਈ।ਸਾਹਿਤ ਸਭਾ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ ਢਿੱਲੋਂ ਨੇ ਇੱਕ ਖੂਬਸੂਰਤ ਗੀਤ ‘ਮੈਂ ਗੀਤਾਂ ਦੇ ਗਲ਼ ਲੱਗ ਰੋਣਾ,’ ਨੇਤਰ ਸਿੰਘ ਮੁੱਤਿਓਂ ਨੇ ਕਹਾਣੀ ‘ਹਾਰ ਜਿੱਤ’, ਹਾਜ਼ਰੀਨ ਨਾਲ ਸਾਂਝੀ ਕੀਤੀ।ਜਿਸ ਉੱਪਰ ਕਾਫੀ ਵਿਚਾਰ ਚਰਚਾ ਹੋਈ। ਬਲਵੰਤ ਸਿੰਘ ਮਾਂਗਟ ਨੇ ਆਪਣਾ ਬਹੁਤ ਹੀ ਖੂਬਸੂਰਤ ਲੇਖ ‘ਵਿਗਿਆਨ ਦੇ ਅਦਭੁੱਤ ਵਰਤਾਰੇ’ ਪੇਸ਼ ਕੀਤਾ ਜਿਸ ਨੂੰ ਭਰਮੀ ਦਾਦ ਮਿਲੀ।ਸਤਨਾਮ ਸਿੰਘ ਕੋਮਲ ਨੇ ਆਪਣੀ ਗ਼ਜ਼ਲ ‘ਲਿਖਾਂਗਾ ਵੀ ਪੜ੍ਹਾਂਗਾ ਵੀ, ਸੁਣਾਵਾਂਗਾ ਵੀ ਤੇਰੇ ਕਿੱਸੇ’ ਸੁਣਾਈ, ਸ਼੍ਰੋਮਣੀ ਬਾਲ਼ ਸਾਹਿਤਕਾਰ ਕਮਲਜੀਤ ਨੀਲੋਂ ਨੇ ਆਪਣੀਆਂ ਦੋ ਮਿੰਨੀ ਕਹਾਣੀਆਂ ‘ਪੁਆੜੇ ਹੱਥੀਂ’ ਅਤੇ ‘ਹਾਲੇ ਮੈਂ ਛੋਟਾ ਹਾਂ’ ਪੇਸ਼ ਕੀਤੀਆਂ। ਦੀਪ ਦਿਲਬਰ ਨੇ ਆਪਣੀ ਖੂਬਸੂਰਤ ਗ਼ਜ਼ਲ ‘ਪਿੰਡ ਨੇ ਹੁਣ ਹੌਲ਼ੀ ਹੌਲ਼ੀ ਸ਼ਹਿਰ ਬਣ ਰਹੇ, ਜੰਗਲ ਦਾ ਰੂਪ ਨੇ ਹੁਣ ਸ਼ਹਿਰ ਧਾਰਦੇ ਜਾ ਰਹੇ’ ਸੁਣਾਕੇ ਵਾਹ ਵਾਹ ਲੁੱਟੀ। ਮਨਜੀਤ ਘਣਗਸ ਨੇ ਆਪਣਾ ਗੀਤ ‘ਧਰਮ ਦੇ ਠੇਕੇਦਾਰ ਲੋਕਾਂ ਨੂੰ ਲੜਾਉਂਦੇ ਨੇ’ ਹਾਜ਼ਰੀਨ ਨਾਲ਼ ਸਾਂਝਾ ਕੀਤਾ। ਸੁਣਾਈਆ ਗਈਆਂ ਰਚਨਾਵਾਂ ਉੱਪਰ ਹੋਈ ਵਿਚਾਰ ਚਰਚਾ ਵਿਚ ਉਪਰੋਕਤ ਤੋਂ ਇਲਾਵਾ ਕਹਾਣੀਕਾਰ ਸੁਖਜੀਤ, ਬਲਵਿੰਦਰ ਸਿੰਘ ਗਰੇਵਾਲ, ਪ੍ਰੋ. ਬਲਦੀਪ, ਨਿਰਭੈ ਸਿੰਘ ਸਿੱਧੂ, ਕਹਾਣੀਕਾਰ ਸੰਦੀਪ ਸਮਰਾਲਾ, ਸਿਮਰਜੀਤ ਸਿੰਘ ਕੰਗ, ਹਰਜਿੰਦਰ ਘਣਗਸ ਅਤੇ ਦਰਸ਼ਨ ਸਿੰਘ ਕੰਗ ਆਦਿ ਨੇ ਭਾਗ ਲਿਆ।ਮੀਟਿੰਗ ਦੀ ਕਾਰਵਾਈ ਦੀਪ ਦਿਲਬਰ ਵੱਲੋਂ ਬਾਖੂਬੀ ਨਿਭਾਈ ਗਈ ਅਤੇ ਮੀਟਿੰਗ ਦੇ ਅਖੀਰ ਵਿਚ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਨੇ ਸਾਰਿਆਂ ਦਾ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply