Saturday, April 20, 2024

ਜੀ.ਕੇ ਨੇ 3 ਤਖ਼ਤਾਂ ਦੀ ਥਾਂ ਸਿਰਫ਼ ਸ੍ਰੀ ਹਰਿਮੰਦਰ ਸਾਹਿਬ ਬਾਰੇ ਜੀ.ਐਸ.ਟੀ ਛੋਟ ਨੂੰ ਅਧੂਰਾ ਦੱਸਿਆ

ਕੇਜਰੀਵਾਲ ਨੂੰ ਵੀ ਜੀ.ਐਸ.ਟੀ ਛੋਟ ਦੇਣ ਦੀ ਕੀਤੀ ਨਸੀਹਤ
ਨਵੀਂ ਦਿੱਲੀ, 21 ਮਾਰਚ (ਪੰਜਾਬ ਪੋਸਟ ਬਿਊਰੋ) –  ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਨਾ ਮੰਦਿਰ ’ਚ ਲੰਗਰ ਦੀ ਰਸ਼ਦ ਤੋਂ ਸੂਬੇ ਦੇ ਹਿੱਸੇ ਦਾ Manjit GKਜੀ.ਐਸ.ਟੀ ਹਟਾਉਣ ਦੇ ਅੱਜ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਐਲਾਨ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਗਤ ਕੀਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਸ ਪਾਸੇ ਧਿਆਨ ਦੇਣ ਦੀ ਨਸੀਹਤ ਦਿੰਦੇ ਹੋਏ ਕਮੇਟੀਆਂ ਵੱਲੋਂ ਮੁਫ਼ਤ ਵਰਤਾਏ ਜਾ ਰਹੇ ਲੰਗਰ ’ਤੇ ਜੀ.ਐਸ.ਟੀ ਲਗਾਉਣ ਨੂੰ ਸਰਕਾਰਾਂ ਦੀ ਮਾੜੀ ਕਾਰਜ ਪ੍ਰਣਾਲੀ ਨਾਲ ਜੋੜਿਆ ਹੈ।
    ਜੀ.ਕੇ ਨੇ ਦੱਸਿਆ ਕਿ ਪੰਜਾਬ ਦੀ ਸਾਬਕਾ ਅਕਾਲੀ ਸਰਕਾਰ ਵੱਲੋਂ ਪੰਜਾਬ ਵਿੱਚਲੇ 3 ਤਖ਼ਤ ਸਾਹਿਬਾਨਾਂ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਕੇਸ਼ਗੜ੍ਹ ਸਾਹਿਬ ਅਤੇ ਸ੍ਰੀ ਦਮਦਮਾ ਸਾਹਿਬ ’ਚ ਲੰਗਰ ਦੀ ਰਸ਼ਦ ਤੋਂ ਵੈਟ ਹਟਾਇਆ ਗਿਆ ਸੀ, ਪਰ ਅਕਾਲੀ ਸਰਕਾਰ ਹਟਣ ਉਪਰੰਤ ਜਦੋਂ ਜੀ.ਐਸ.ਟੀ. ਲਾਗੂ ਹੋਇਆ ਤਾਂ ਮੌਜੂਦਾ ਸਰਕਾਰ ਨੇ ਜੀ.ਐਸ.ਟੀ ਤੋਂ ਲੰਗਰ ਨੂੰ ਛੂਟ ਨਹੀਂ ਦਿੱਤੀ ਸੀ। ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਪੰਜਾਬ ਵਿਧਾਨ ਸਭਾ ’ਚ ਕੀਤੇ ਗਏ ਐਲਾਨ ਦੀ ਸਥਿਤੀ ਨਾ ਸਪੱਸ਼ਟ ਹੋਣ ਦਾ ਦਾਅਵਾ ਕਰਦੇ ਹੋਏ ਜੀ.ਕੇ ਨੇ 3 ਤਖ਼ਤ ਸਾਹਿਬਾਨਾਂ ਦੀ ਥਾਂ ਸਿਰਫ਼ ਸ੍ਰੀ ਹਰਿਮੰਦਿਰ ਸਾਹਿਬ ਬਾਰੇ ਕੀਤੇ ਗਏ ਐਲਾਨ ਨੂੰ ਅਧੂਰਾ ਦੱਸਿਆ।
    ਜੀ.ਕੇ ਨੇ ਦਿੱਲੀ ਦੇ 22 ਮਾਰਚ ਨੂੰ ਆ ਰਹੇ ਬਜਟ ’ਚ ਗੁਰਦੁਆਰਾ ਬੰਗਲਾ ਸਾਹਿਬ ਅਤੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਲੰਗਰ ਦੀ ਰਸ਼ਦ ਨੂੰ ਸੂਬੇ ਦੇ ਹਿੱਸੇ ਤੋਂ ਜੀ.ਐਸ.ਟੀ. ਛੋਟ ਦੇਣ ਦੀ ਤਜ਼ਵੀਜ਼ ਸ਼ਾਮਲ ਕੀਤੇ ਜਾਣ ਦੀ ਕੇਜਰੀਵਾਲ ਤੋਂ ਮੰਗ ਕੀਤੀ ਹੈ। ਜੀ.ਕੇ. ਨੇ ਦੱਸਿਆ ਕਿ 17 ਜੁਲਾਈ 2017 ਨੂੰ ਦਿੱਲੀ ਕਮੇਟੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕੇਜਰੀਵਾਲ ਅਤੇ ਕੇਂਦਰੀ ਖਜਾਨਾ ਮੰਤਰੀ ਅਰੁਣ ਜੇਟਲੀ ਨੂੰ ਜੀ.ਐਸ.ਟੀ. ਛੋਟ ਸੰਬੰਧੀ ਪੱਤਰ ਭੇਜਣ ਦੀ ਜਾਣਕਾਰੀ ਜਨਤਕ ਕੀਤੀ ਗਈ ਸੀ। ਪਰ 8 ਮਹੀਨੇ ਬੀਤਣ ਦੇ ਬਾਵਜੂਦ ਸਰਕਾਰਾਂ ਦਾ ਰਵਈਆ ਬਹੁਤ ਢਿੱਲਾ ਹੈ। ਦਿੱਲੀ ਸਰਕਾਰ ਤੋਂ ਟੈਕਸ ਛੋਟ ਮਿਲਣ ਉਪਰੰਤ ਜੀ.ਕੇ. ਨੇ ਕੇਂਦਰ ਸਰਕਾਰ ਦੇ ਖਿਲਾਫ਼ ਵੀ ਮੋਰਚਾ ਖੋਲਣ ਦਾ ਐਲਾਨ ਕੀਤਾ।

Check Also

ਡਾ. ਐਸ.ਪੀ ਸਿੰਘ ਓਬਰਾਏ “ਸਿੱਖ ਗੌਰਵ ਸਨਮਾਨ“ ਨਾਲ ਸਨਮਾਨਿਤ

ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਅਕਾਲ ਪੁਰਖ ਕੀ ਫ਼ੌਜ ਵੱਲੋਂ ਆਪਣੇ 25 ਸਾਲਾ ਸਥਾਪਨਾ …

Leave a Reply