Friday, April 19, 2024

ਸੰਸਦ `ਚ ਸ਼ਹੀਦ ਭਗਤ ਸਿੰਘ ਤੇ ਬੀ.ਕੇ.ਦੱਤ ਦੀਆਂ ਕੁਰਸੀਆਂ ਰਿਜ਼ਰਵ ਕਰਕੇ ਉਹਨਾਂ ਵਲੋਂ ਸੁੱਟੇ ਬੰਬ ਵਾਲੀ ਜਗ੍ਹਾ ਦੀ ਨਿਸ਼ਾਨਦੇਹੀ ਹੋਵੇ- ਪ੍ਰੋ. ਚੰਦੂਮਾਜਰਾ

PPN2203201834ਨਵੀਂ ਦਿੱਲੀ, 22 ਮਾਰਚ (ਪੰਜਾਬ ਪੋਸਟ ਬਿਊਰੋ) – ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਾਰਲੀਮੈਂਟ ਅੰਦਰ ਸ਼ਹੀਦ ਭਗਤ ਸਿੰਘ ਤੇ ਬੀ.ਕੇ.ਦੱਤ ਦੀਆਂ ਕੁਰਸੀਆਂ ਰਿ॥ਰਵ ਕਰਕੇ ਉਹਨਾਂ ਦੁਆਰਾ ਸੁੱਟੇ ਬੰਬ ਦੀ ਜਗ੍ਹਾ ਮਾਰਕ ਕੀਤੇ ਜਾਣ ਦੀ ਮੰਗ ਕੀਤੀ ਹੈ।ਪ੍ਰੋ. ਚੰਦੂਮਾਜਰਾ ਨੇ ਪਾਰਲੀਮੈਂਟ ਅੰਦਰ ਇਹ ਮਸਲਾ ਜੋੋਰਦਾਰ ਢੰਗ ਨਾਲ ਉਠਾਉਣ ਦਾ ਯਤਨ ਕਰਦਿਆਂ ਕਿਹਾ ਕਿ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਤੇ ਬੀ.ਕੇ.ਦੱਤ ਵੱਲੋਂ ਜਿਨ੍ਹਾਂ ਕੁਰਸੀਆਂ `ਤੇ ਬੈਠ ਕੇ ਸੰਸਦ ਅੰਦਰ ਬੰਬ ਸੱਟਿਆ ਸੀ, ਉਸ ਜਗ੍ਹਾ `ਤੇ ਕੁਰਸੀਆਂ ਈਅਰ-ਮਾਰਕ ਕਰਕੇ ਪਲੇਟ ਲਗਾਈ ਜਾਵੇ ਤਾਂ ਕਿ ਸਾਡੀ ਆਉਣ ਵਾਲੀ ਨਵੀਂ ਪੀੜ੍ਹੀ ਸੁਨੇਹਾ ਲੈ ਸਕੇ ਕਿ ਕਿੰਨਾ ਜੋਖ਼ਮ ਉਠਾ ਕੇ, ਜਾਨ ਤਲੀ `ਤੇ ਰੱਖ ਕੇ ਸਾਡੇ ਆਜ਼ਾਦੀ ਘੁਲਾਟੀਆਂ ਨੇ ਆਜ਼ਾਦੀ ਹਾਸਲ ਕਰਨ ਲਈ ਕੁਰਬਾਨੀਆਂ ਦਿੱਤੀਆਂ।
ਪ੍ਰੋ. ਚੰਦੂਮਾਜਰਾ ਨੇ ਮੈਡਮ ਸਪੀਕਰ ਤੋਂ ਹਾਊਸ ਵਿੱਚ ਇਹ ਵੀ ਮੰਗ ਕੀਤੀ ਕਿ 23 ਮਾਰਚ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ਤੇ ਪਾਰਲੀਮੈਂਟ ਨੂੰ ਛੁੱਟੀ ਹੋਵੇ ਤੇ ਹਰ ਮੈਂਬਰ ਪਾਰਲੀਮੈਂਟ ਨੂੰ ਸ਼ਹੀਦ ਦੇ ਜ਼ੱਦੀ ਪਿੰਡ ਖਟਕੜ ਕਲ੍ਹਾਂ ਵਿਖੇ ਸ਼ਰਧਾਂਜਲੀ ਦੇਣ ਦੀ ਸਲਾਹ ਦੇ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਉਥੇ ਰੱਖੀ ਸ਼ਹੀਦੀ ਕਾਨਫ੍ਰਰੰਸ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਵੇ।ਉਹਨਾ ਕਿਹਾ ਕਿ ਸ਼ਹੀਦੀ ਦਿਨ `ਤੇ ਸ਼ਹੀਦ ਦੇ ਪਿੰਡ ਜਾ ਕੇ ਸ਼ਰਧਾਂਜਲੀ ਦੇਣ ਨਾਲ ਪਾਰਲੀਮੈਂਟ ਅੰਦਰ ਵਿਘਣ ਪਾਉਣ ਵਾਲਿਆਂ ਨੂੰ ਜਰੂਰ ਸ਼ਰਮਸ਼ਾਰ ਹੋਣਾ ਪਵੇਗਾ।
ਪਾਰਲੀਮੈਂਟ ਅੰਦਰ ਮਾਹੌਲ ਠੀਕ ਨਾ ਹੋਣ ਕਾਰਣ ਪ੍ਰੋ. ਚੰਦੂਮਾਜਰਾ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰਾਂ ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ, ਰਣਜੀਤ ਸਿੰਘ ਬ੍ਰਹਮਪੁਰਾ ਤੇ ਸਾਬਕਾ ਸਾਂਸਦ ਤਰਲੋਚਨ ਸਿੰਘ ਨੂੰ ਲੈ ਕੇ ਮਾਨਯੋਗ ਸਪੀਕਰ ਨੂੰ ਮਿਲੇ ਤੇ 15 ਮਿੰਟ ਹੋਈ ਗਲਬਾਤ ਸਮੇਂ ਮੈਡਮ ਸਪੀਕਰ ਨੇ ਇਨ੍ਹਾਂ ਨੇਤਾਵਾਂ ਤੇ ਸਾਂਸਦਾਂ ਵੱਲੋਂ ਰੱਖੀ ਇਸ ਮੰਗ ਤੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਵਿਸ਼ਵਾਸ਼ ਦਿੱਤਾ।
ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸਭਿਆਚਾਰਕ ਮੰਤਰੀ ਮਹੇਸ਼ ਸ਼ਰਮਾ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਯਾਦਗਾਰੀ ਅਜਾਇਬਘਰ ਦਾ ਖਟਕੜ ਕਲਾਂ ਵਿਖੇ ਉਦਘਾਟਨ ਕਰਨਗੇ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਵਲੋਂ ਉਥੇ ਰੱਖੀ ਸ਼ਹੀਦੀ ਕਾਨਫੰਰਸ ਨੂੰ ਸੰਬੋਧਨ ਵੀ ਕਰਨਗੇ।ਇਸ ਕਾਨਫਰੰਸ ਨੂੰ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਵੀ ਮੁਖਾਤਿਬ ਹੋਣਗੇ।

 

Check Also

ਡਾ. ਐਸ.ਪੀ ਸਿੰਘ ਓਬਰਾਏ “ਸਿੱਖ ਗੌਰਵ ਸਨਮਾਨ“ ਨਾਲ ਸਨਮਾਨਿਤ

ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਅਕਾਲ ਪੁਰਖ ਕੀ ਫ਼ੌਜ ਵੱਲੋਂ ਆਪਣੇ 25 ਸਾਲਾ ਸਥਾਪਨਾ …

Leave a Reply