Friday, March 29, 2024

ਚੋਰੀ ਦੇ 15 ਵਾਹਣਾਂ ਸਮੇਤ ਤਿੰਨ ਗ੍ਰਿਫਤਾਰ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੁੁਲਿਸ ਚੌਕੀ ਮਜੀਠਾ ਰੋਡ ਦੇ ਐਸ.ਆਈ ਪ੍ਰੇਮ ਪਾਲ ਅਤੇ ਏ.ਐਸ.ਆਈ ਬਲਦੇਵ ਸਿੰਘ ਵਲੋਂ PPN2903201801ਗਸ਼ਤ ਦੌਰਾਨ ਸਥਾਨਕ ਮੈਡੀਕਲ ਕਾਲਜ ਨੇੜੇ ਮੰਗਲ ਸਿੰਘ ਉਰਫ ਮੰਗਾ ਪੁੱਤਰ ਅਰੂੜ ਸਿੰਘ ਵਾਸੀ ਇੰਦਰਾ ਕਲੌਨੀ ਮੁਸਤਫਾਬਾਦ ਅੰਮ੍ਰਿਤਸਰ, ਅਮਿਤ ਕੁਮਾਰ ਉਰਫ ਕਾਕਾ ਪੁੱਤਰ ਅਸ਼ੋਕ ਕੁਮਾਰ ਵਾਸੀ ਤੁੰਗ ਬਾਲਾ ਅੰਮ੍ਰਿਤਸਰ, ਹਰਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਤਰਲੋਕ ਸਿੰਘ ਵਾਸੀ ਪ੍ਰੀਤ ਨਗਰ ਵੇਰਕਾ ਨੂੰ ਗ੍ਰਿਫਤਾਰ ਕਰ ਕੇ ਉਨਾਂ ਪਾਸੋਂ ਇਕ ਚੋਰੀ ਦਾ ਮੋਟਰ ਸਾਈਕਲ ਹੀਰੋ ਹਾਂਡਾ ਸਪਲ਼ੈਂਡਰ ਜਿਸ `ਤੇ ਜਾਅਲੀ ਨੰਬਰ ਪਲੇਟ ਲਗਾਈ ਹੋਈ ਸੀ, ਬਰਾਮਦ ਕੀਤਾ ਗਿਆ।ਇਸ ਉਪਰੰਤ ਕੀਤੀ ਗਈ ਪੁਛਗਿੱਛ ਕਰਨ `ਤੇ ਉਕਤ ਵਿਅਕਤੀਆਂ ਕੋਲੋਂ ਹੋਰ 7 ਐਕਟਿਵਾ, 3 ਮੋਟਰਸਾਈਕਲ ਸਪਲੈਂਡਰ ਹੀਰੋ ਹਾਂਡਾ, 2 ਮੋਟਰਸਾਈਕਲ ਡਿਸਕਵਰ, 2 ਮੋਟਰਸਾਈਕਲ ਪੈਸ਼ਨ ਬਰਾਮਦ ਕੀਤੇ ਗਏ।ਇਹਨਾਂ ਕਥਿਤ ਦੋਸ਼ੀਆਂ ਖਿਲਾਫ ਆਈ.ਪੀ.ਸੀ ਦੀ ਧਾਰਾ 379, 411, 420, 473  ਤਹਿਤ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕਰ ਲਿਆ ਘਿਆ ਹੈ।ਜਾਂਚ ਦੋਰਾਨ ਦੋਸ਼ੀਆਂ ਨੇ ਮੰਨਿਆ ਕਿ ਉਨਾਂ ਨੇ 15 ਮੋਟਰਸਾਈਕਲ ਤੇ ਐਕਟਿਵਾ ਸ਼ਹਿਰ ਦੇ ਵੱਖ-ਵੱਖ ਹਿਸਿਆਂ ਤੋਂ ਚੋਰੀ ਕੀਤੇ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply