Thursday, March 28, 2024

ਜਥੇ. ਸੰਤੋਖ ਸਿੰਘ ਫਾਊਂਡੇਸ਼ਨ ਦੇ ਦਫ਼ਤਰ ਬਾਰੇ ਬੋਲਣ ਦਾ ਸਰਨਾ ਦਲ ਨੂੰ ਨੈਤਿਕ ਹੱਕ ਨਹੀਂ – ਦਿੱਲੀ ਕਮੇਟੀ

parminder pal singh 4ਨਵੀਂ ਦਿੱਲੀ, 30 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਸੰਤੋਖ ਸਿੰਘ ਫਾਊਂਡੇਸ਼ਨ ਦੇ ਤਜਵੀਜ਼ਸ਼ੁਦਾ ਦਫ਼ਤਰ ਬਾਰੇ ਵਿਰੋਧੀ ਧਿਰ ਵੱਲੋਂ ਕੀਤੀ ਗਈ ਬਿਆਨਬਾਜ਼ੀ ਨੂੰ ਗੁਮਰਾਹਕੁਨ ਕਰਾਰ ਦਿੱਤਾ ਹੈ।ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਮੀਡੀਆ ਨੂੰ ਜਾਰੀ ਆਪਣੇ ਬਿਆਨ ’ਚ ਦੱਸਿਆ ਹੈ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਬਣ ਚੁੱਕੇ ਫਾਊਂਡੇਸ਼ਨ ਦੇ ਦਫ਼ਤਰ ਲਈ ਥਾਂ ਦਿੱਲੀ ਕਮੇਟੀ ਦੇ ਅੰਤ੍ਰਿਗ ਬੋਰਡ ਵੱਲੋਂ ਮਨਜ਼ੂਰ ਕਰਕੇ ਦਿੱਤੀ ਗਈ ਹੈ ਅਤੇ ਇਸ ਦਾ ਸਾਰਾ ਖਰਚ ਫਾਊਂਡੇਸ਼ਨ ਵੱਲੋਂ ਨਿੱਜੀ ਤੌਰ ’ਤੇ ਕੀਤਾ ਗਿਆ ਹੈ ਤਾਂਕਿ ਲੋੜਵੰਦ ਬੱਚਿਆਂ ਨੂੰ ਹੁਨਰਮੰਦ ਕਰਨ ਵਾਸਤੇ ਫਾਊਂਡੇਸ਼ਨ ਆਪਣੇ ਪੱਧਰ ’ਤੇ ਕਾਰਜ ਕਰ ਸਕੇ।
    ਸਰਨਾ ਦਲ ਦੇ ਆਗੂਆਂ ਨੂੰ ਇਸ ਮਸਲੇ ’ਤੇ ਨੁਕਤਾਚੀਨੀ ਨਾ ਕਰਨ ਦੀ ਸਲਾਹ ਦਿੰਦੇ ਹੋਏ ਉਨ੍ਹਾਂ ਸਵਾਲ ਪੁੱਛਿਆ ਕਿ ਜੇਕਰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸਮੂਹ ਅਕਾਲੀ ਦਲਾਂ, ਸ਼੍ਰੋਮਣੀ ਕਮੇਟੀ, ਸਿੱਖ ਚੇਤਨਾ ਮਿਸ਼ਨ, ਕੇਂਦਰੀ ਸਿੰਘ ਸਭਾ, ਸਮਾਜ ਸੁਧਾਰ ਸੁਸਾਇਟੀ, ਵੁਮੇਨ ਔਰਗਨਾਇਜੇਸ਼ਨ ਅਤੇ ਚੀਫ਼ ਖਾਲਸਾ ਦੀਵਾਨ ਆਦਿ ਦੇ ਦਫ਼ਤਰ ਕੌਮ ਦੀ ਭਲਾਈ ਕਾਰਜਾਂ ਲਈ ਹੋ ਸਕਦੇ ਹਨ ਤਾਂ ਫਿਰ ਜਥੇਦਾਰ ਸੰਤੋਖ ਸਿੰਘ ਫਾਊਂਡੇਸ਼ਨ ਦੇ ਦਫ਼ਤਰ ’ਤੇ ਸਵਾਲ ਕਿਉਂ? ਜਦਕਿ ਸਮਾਜ ਸੁਧਾਰ ਸੁਸਾਇਟੀ ਦੇ ਸੰਸਥਾਪਕ ਤੇ ਪਹਿਲੇ ਪ੍ਰਧਾਨ ਤ੍ਰਿਲੋਚਨ ਸਿੰਘ ਸਰਨਾ ਸਨ ਜੋ ਕਿ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਦੇ ਪਿਤਾ ਸਨ।ਫਿਰ ਵੀ ਅਸੀਂ ਸਮਾਜ ਸੁਧਾਰ ਸੁਸਾਇਟੀ ਦੇ ਦਫ਼ਤਰ ਬਾਰੇ ਕਦੇ ਕਿੰਤੂ ਨਹੀਂ ਕੀਤਾ।    
    ਉਨ੍ਹਾਂ ਕਿਹਾ ਕਿ ਕੌਮ ਦੀਆਂ ਜਗ੍ਹਾਂ-ਜਮੀਨਾਂ ਨੂੰ ਖੁਰਦ-ਬੁਰਦ ਕਰਨ ਵਾਲੇ ਮਾੜੇ ਪ੍ਰਬੰਧ ਦੇ ਪ੍ਰਤੀਕ ਰਹੇ ਸਰਨਾ ਦਲ ਦੇ ਆਗੂਆਂ ਦਾ ਨੈਤਿਕ ਤੌਰ ’ਤੇ ਇਸ ਗੱਲ ਬਾਰੇ ਬੋਲਣਾ ਹੀ ਠੀਕ ਨਹੀਂ ਹੈ।ਬਾਬਾ ਬਘੇਲ ਸਿੰਘ ਨੇ ਜੇਕਰ ਦਿੱਲੀ ਵਿਖੇ ਇਤਿਹਾਸਿਕ ਗੁਰੂਧਾਮਾਂ ਦੀ ਨਿਸ਼ਾਨਦੇਹੀ ਬਦਲੇ ਖਾਲਸਾ ਰਾਜ ਕੁਰਬਾਨ ਕੀਤਾ ਸੀ ਤਾਂ ਜਥੇਦਾਰ ਸੰਤੋਖ ਸਿੰਘ ਨੇ ਗੁਰੂਧਾਮਾਂ ਦੇ ਨਾਲ ਲੱਗਦੀਆਂ ਨੂੰ ਕੌਮ ਦੇ ਨਾਂ ਕਰਕੇ ਇਤਿਹਾਸ ਰੱਚਿਆ ਸੀ।ਜਿਸ ਨੂੰ ਪੰਥ ਰਤਨ ਬਾਬਾ ਹਰਬੰਸ ਸਿੰਘ ਨੇ ਉਸਾਰ ਅਤੇ ਸਵਾਰ ਕੇ ਸੁੰਦਰ ਦਿੱਖ ’ਚ ਬਦਲਿਆ ਸੀ। ਜਦਕਿ ਸਰਨਾ ਦਲ ਦਾ ਮਾੜਾ ਪ੍ਰਬੰਧ ਗੁਜਰਾਂ ਵਾਲਾ ਟਾਊਨ ਦੇ ਵੱਡੇ ਪਲਾਟ ’ਤੇ ਸ਼ਰਾਰਤੀ ਅਨਸਰਾਂ ਦੇ ਕਬਜੇ, ਨਰੇਲਾ ਵਿਖੇ ਇੰਜੀਨੀਅਰਿੰਗ ਕਾਲਜ ਦੇ ਪਲਾਟ ਨੂੰ ਸਰਕਾਰ ਤੋਂ ਲੈਣ ’ਚ ਨਾਕਾਮਯਾਬੀ, ਬਾਲਾ ਸਾਹਿਬ ਹਸਪਤਾਲ ਨਿੱਜੀ ਹੱਥਾਂ ’ਚ ਦੇਣ ਅਤੇ ਬੰਗਲਾ ਸਾਹਿਬ ਦੀ ਕਾਰ ਪਾਰਕਿੰਗ ਐਨ.ਡੀ.ਐਮ.ਸੀ ਨੂੰ ਦੇਣ ਵਾਲੇ ਲੱਚਰ ਪ੍ਰਬੰਧ ਦਾ ਪ੍ਰਤੀਕ ਸੀ।ਉਨ੍ਹ੍ਹਾਂ ਕਿਹਾ ਕਿ ਜਥੇਦਾਰ ਸੰਤੋਖ ਸਿੰਘ ਵੱਲੋਂ ਕੀਤੇ ਗਏ ਕਾਰਜਾਂ ਦਾ ਮੁਕਾਬਲਾ ਸਰਨਾ ਭਰਾ ਕੱਦੇ ਵੀ ਨਹੀਂ ਕਰ ਸਕਦੇ।ਉਨ੍ਹਾਂ ਸਲਾਹ ਦਿੱਤੀ ਕਿ ਦਿੱਲੀ ਦੀ ਸੰਗਤਾਂ ਵੱਲੋਂ ਬੀਤੀਆਂ 2 ਚੋਣਾਂ ’ਚ ਘਰ ਬਿਠਾ ਦਿੱਤੇ ਗਏ ਸਰਨਾ ਭਰਾਵਾਂ ਨੂੰ ਨੈਤਿਕਤਾ ਦਾ ਤਕਾਜ਼ਾ ਸਮਝਦੇ ਹੋਏ ਆਪਣੇ ਦਲ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਸਥਿਤ ਦਫ਼ਤਰ ਨੂੰ ਤੁਰੰਤ ਖਾਲੀ ਕਰਕੇ ਕਮੇਟੀ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਤਾਂਕਿ ਉਸ ਦਫ਼ਤਰ ਦੀ ਯੋਗ ਥਾਂ ਦੀ ਕਮੇਟੀ ਵਰਤੋਂ ਕਰ ਸਕੇ।   

 

Check Also

ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਸਮਾਗਮ 23 ਤੋਂ 26 ਮਾਰਚ ਤੱਕ

ਅੰਮ੍ਰਿਤਸਰ/ਨਾਦੇੜ, 19 ਮਾਰਚ (ਸੁਖਬੀਰ ਸਿੰਘ) – ਤਖਤ ਸੱਚਖੰਡ ਅਬਿਚਲਨਗਰ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਜ ਪਿਆਰੇ …

Leave a Reply