Saturday, April 20, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਭਾਰਤ `ਚ 59ਵੇਂ ਸਥਾਨ `ਤੇ

ਰਾਜ ਸਟੇਟ ਫੰਡ ਯੂਨੀਵਰਸਿਟੀਆਂ ਅਧੀਨ ਯੂਨੀਵਰਸਿਟੀ ਦਾ 16ਵਾਂ ਸਥਾਨ
ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਬੀਤੇ ਦਿਨੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪਹਿਲੇ ਦਰਜੇ ਦੀ ਯੂਨੀਵਰਸਿਟੀ PPN0404201809ਹੋਣ ਦਾ ਮਾਣ ਪ੍ਰਾਪਤ ਹੋਣ ਸਦਕਾ ਭਾਰਤ ਦੇ ਨੂੰ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਹੋਰ ਵਧੇਰੇ ਖੁਦਮੁਖਤਿਆਰੀ ਅਤੇ ਫੈਸਲੇ ਲੈਣ ਦੀ ਖੁੱਲ੍ਹ ਦਿੱਤੀ ਗਈ ਅਤੇ ਯੂਨੀਵਰਸਿਟੀ ਨੂੰ ਮੰਤਰਾਲੇ ਵੱਲੋਂ ਸੌ ਕਰੋੜ ਰੁਪਏ ਦੀ ਵਧੇਰੇ ਗ੍ਰਾਂਟ ਦਿੱਤੀ ਜਾਵੇਗੀ ਤਾਂ ਜੋ ਇਹ ਯੂਨੀਵਰਸਿਟੀਆਂ ਅੰਤਰਰਾਸ਼ਟਰੀ ਪੱਧਰ ਦੇ ਹਾਣ ਦੀਆਂ ਹੋ ਸਕਣ। ਇਸ ਸਬੰਧ ਵਿਚ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਵਿਸ਼ੇਸ਼ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਰਾਸ਼ਟਰੀ ਸੰਸਥਾਗਤ ਰੈਂਕਿੰਗ ਫਰੇਮਵਰਕ (ਐਨ.ਆਈ.ਆਰ.ਐਫ) ਅਧੀਨ ਜਾਰੀ ਹੋਈ ਆਲ ਇੰਡੀਆ ਯੂਨੀਵਰਸਿਟੀ ਰੈਂਕਿੰਗ ਵਿੱਚ ਸਾਲ 2018 ਦੌਰਾਨ ਗਰੇਡਿੰਗ ਵਿੱਚ 59ਵਾਂ ਰੈਂਕ ਪ੍ਰਾਪਤ ਕੀਤਾ ਹੈ।
ਪ੍ਰੋਫੈਸਰ ਜਸਪਾਲ ਸਿੰਘ ਨੇ ਕਿਹਾ ਕਿ ਅਸੀਂ ਇਸ ਵਰ੍ਹੇ ਪਿਛਲੇ ਸਾਲ ਦੀ ਰੈਂਕਿੰਗ 89 ਤੋਂ 59 ਤਕ ਆਏ ਜੋ ਕਿ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਹੁਣ ਅਸੀਂ ਹੋਰ ਸਖਤ ਮਿਹਨਤ ਕਰਦੇ ਹੋਏ ਇਸ ਰੈਂਕਿੰਗ ਹੋਰ ਚੰਗੀ ਕਰਾਂਗੇ ਤਾਂ ਜੋ ਅਸੀਂ ਦੇਸ਼ ਦੀਆਂ ਮੋਢੀ ਯੂਨੀਵਰਸਿਟੀਆਂ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਤੇ ਵੀ ਦੇਸ਼ ਦਾ ਨਾਂ ਰੌਸ਼ਨ ਕਰ ਸਕੀਏ।
ਉਨ੍ਹਾਂ ਕਿਹਾ ਕਿ ਐਨ.ਆਈ.ਆਰ.ਐਫ ਪ੍ਰਣਾਲੀ ਤਹਿਤ ਕਾਲਜਾਂ, ਯੂਨੀਵਰਸਿਟੀਆਂ ਅਤੇ ਵਿਦਿਅਕ ਸੰਸਥਾਨਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ, ਜਿਵੇਂ ਕਿ ਸਿੱਖਿਆ, ਖੋਜ, ਪੇਸ਼ੇਵਰਾਨਾ ਅਭਿਆਸ, ਗ੍ਰੈਜੂਏਸ਼ਨ ਦੇ ਨਤੀਜਿਆਂ ਅਤੇ ਸੰਸਥਾ ਦਾ ਦੂਜਿਆਂ ਵਿੱਚ ਵਿਸ਼ਵਾਸ ਆਦਿ ਸ਼ਾਮਿਲ ਹਨ।ਉਨ੍ਹਾਂ ਕਿਹਾ ਕਿ ਇਹ ਰੈਂਕਿੰਗ ਯੂਨੀਵਰਸਿਟੀ ਵੱਲੋਂ ਆਪਣੀ ਕਾਰਗੁਜ਼ਾਰੀ ਸਬੰਧੀ ਡਾਟਾ ਭੇਜਣ ਅਤੇ ਆਮ ਲੋਕਾਂ ਦੀ ਯੂਨੀਰਸਿਟੀ ਬਾਰੇ ਧਾਰਨਾ `ਤੇ ਆਧਾਰਿਤ ਕੀਤੀ ਗਈ। ਇਸ ਰੈਂਕਿੰਗ ਪ੍ਰਣਾਲੀ ਅਧੀਨ 4000 ਤੋਂ ਵੱਧ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਇਹ ਮੁਕਾਬਲਾ ਸੀ ਅਤੇ ਹੁਣ ਅਸੀਂ ਦੇਸ਼ ਦੇ ਚੋਟੀ ਦੀਆਂ 100 ਯੂਨੀਵਰਸਿਟੀਆਂ ਵਿਚ ਸ਼ਾਮਲ ਹਾਂ।
ਅਧਿਆਪਕਾਂ ਅਤੇ ਵਾਈਸ ਚਾਂਸਲਰ ਦੀ ਮਿਹਨਤ ਦੇ ਯਤਨਾਂ ਸਦਕਾ ਹੀ ਇਸ ਯੂਨੀਵਰਸਿਟੀ ਦੀ ਰੈਂਕਿੰਗ ਵਿੱਚ 21 ਪੜਾਅ ਹੋਰ ਉੱਚੀ ਹੋਈ ਹੈ। ਭਾਰਤ ਵਿਚ ਰਾਜ ਸਟੇਟ ਫੰਡ ਯੂਨੀਵਰਸਿਟੀਆਂ ਅਧੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ 16 ਵੇਂ ਸਥਾਨ `ਤੇ ਹੈ।
ਉਨ੍ਹਾਂ ਕਿਹਾ ਕਿ ਅਸੀਂ 59 ਵੇਂ ਨੰਬਰ ਦੇ ਰੈਂਕ `ਤੇ ਆਉਣ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹਾਂ ਅਤੇ ਹੁਣ ਅਸੀਂ ਯੂਨੀਵਰਸਿਟੀ ਦੀ ਰੈਂਕਿੰਗ ਨੂੰ ਹੋਰ ਬਿਹਤਰ ਬਣਾਉਣ ਲਈ ਸਖਤ ਮਿਹਨਤ ਕਰਾਂਗੇ।ਉਨ੍ਹਾਂ ਇਸ ਮੌਕੇ ਯੂਨੀਵਰਸਿਟੀ ਨੂੰ 25 ਕਰੋੜ ਰੁਪਏ ਗ੍ਰਾਂਟ ਜਾਰੀ ਕਰਨ ਸਬੰਧੀ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਇਹ ਗ੍ਰਾਂਟ ਵਿਦਿਆਰਥੀਆਂ ਦੇ ਫਾਇਦੇ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਰਤੀ ਜਾਵੇਗੀ।ਉਨ੍ਹਾਂ ਕਿਹਾ ਕਿ ਆਉਣ ਵਾਲੇ ਅਕਾਦਮਿਕ ਵਰ੍ਹੇ ਵਿਚ 24 ਨਵੇਂ ਲੋੜੀਂਦੇ ਕੋਰਸਾਂ ਦੀ ਸ਼ੁਰੂਆਤ ਕੀਤੀ ਜਾਵੇਗੀ।ਉਨ੍ਹਾਂ ਇਹ ਵੀ ਕਿਹਾ ਕਿ ਯੂਨੀਵਰਸਿਟੀ ਕੈਂਪਸ ਵਿਖੇ ਅਗਲੇ ਅਕਾਦਮਿਕ ਸੈਸ਼ਨ ਤੋਂ ਪੱਤਰਕਾਰੀ ਅਤੇ ਜਨ ਸੰਚਾਰ ਅਤੇ ਖੇਤੀਬਾੜੀ ਆਧਾਰਿਤ ਦੋ ਨਵੇਂ ਵਿਭਾਗ ਸ਼ੁਰੂ ਕੀਤੇ ਜਾਣਗੇ। 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply