Friday, March 29, 2024

ਮੁੱਖ ਮੰਤਰੀ ਨੇ 800 ਕਰੋੜ ਦੀ ਲਾਗਤ ਵਾਲੇ ਬੇਵਰੇਜਜ਼ ਪਲਾਂਟ ਦਾ ਪਠਾਨਕੋਟ `ਚ ਰੱਖਿਆ ਨੀਂਹ ਪੱਥਰ

ਸਰਹੱਦੀ ਅਤੇ ਕੰਢੀ ਖੇਤਰ ਦੇ ਸਮੁੱਚੇ ਵਿਕਾਸ ਲਈ ਵਚਨਬੱਧਤਾ ਦੁਹਰਾਈ

PPN0504201802ਪਠਾਨਕੋਟ, 5 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਕੰਢੀ ਅਤੇ ਸਰਹੱਦੀ ਖੇਤਰਾਂ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ ਅਤੇ ਅੱਜ ਉਨ੍ਹਾਂ ਨੇ 800 ਕਰੋੜ ਰੁਪਏ ਦੀ ਲਾਗਤ ਵਾਲੇ ਅਤਿ ਅਧੁਨਿਕ ਮੈਸਰਜ਼ ਵਰੁਣ ਬੇਵਰੇਜਜ਼ ਲਿਮਿਟਿਡ ਸੰਗਠਤ ਪਲਾਂਟ ਦਾ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਨੇ ਸਿੱਖਾਂ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਉਤਸਵ ਮੌਕੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਪ੍ਰੋਜੈਕਟ ਇਸ ਖਿੱਤੇ ਦੇ ਵਿਕਾਸ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ, ਜਿਸ ਵਾਸਤੇ ਉਨ੍ਹਾਂ ਦੀ ਸਰਕਾਰ ਵੱਖ-ਵੱਖ ਉਦਯੋਗਿਕ ਅਤੇ ਆਰਥਿਕ ਪਹਿਲਕਦਮੀਆਂ ਤੇ ਰਿਆਇਤਾਂ ਰਾਹੀਂ ਸਖ਼ਤ ਕੋਸ਼ਿਸ਼ਾਂ ਕਰ ਰਹੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਲੀਹ ’ਤੇ ਲਿਆਉਣ ਲਈ ਉਨ੍ਹਾਂ ਦੀ ਸਰਕਾਰ ਨੇ ਵੱਖ-ਵੱਖ ਕੰਪਨੀਆਂ ਨਾਲ 3700 ਕਰੋੜ ਰੁਪਏ ਦੇ 144 ਸਹਿਮਤੀ ਪੱਤਰਾਂ ’ਤੇ ਸਹੀ ਪਾਈ ਹੈ। ਤਕਰੀਬਨ 41.4 ਏਕੜ ਰਕਬੇ ਵਿਚ ਲਾਇਆ ਜਾ ਰਿਹਾ ਇਹ ਪਲਾਂਟ ਦੋ ਪੜਾਵਾਂ ਵਿਚ ਤਿਆਰ ਹੋਵੇਗਾ। ਇਹ ਤਕਰੀਬਨ 2000 ਵਿਅਕਤੀਆਂ ਨੂੰ ਸਿੱਧੇ ਅਤੇ ਅਸਿੱਧੇ ਰੂਪ ਵਿਚ ਰੋਜ਼ਗਾਰ ਮੁਹੱਈਆ ਕਰਾਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਇਸ ਪਲਾਂਟ ਨਾਲ ਇਸ ਖੇਤਰ ਵਿਚ ਆਰਥਿਕ ਸਰਗਰਮੀਆਂ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਇਹ ਸਥਾਨਕ ਕਾਰੋਬਾਰੀਆਂ ਲਈ ਵੀ ਲਾਭਕਾਰੀ ਹੋਵੇਗਾ।
PPN0504201803ਇਹ ਪਲਾਂਟ 12 ਮਹੀਨਿਆਂ ਵਿਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ।ਇਹ ਡੇਅਰੀ, ਜੂਸ ਅਤੇ ਕਾਰਬੋਨੇਟਿਡ ਸਾਫਟ ਡਰਿੰਕਸ ਵਾਲਾ ਦੇਸ਼ ਵਿਚ ਪਹਿਲਾ ਸੰਗਠਿਤ ਪਲਾਂਟ ਹੋਵੇਗਾ ਜੋ ਸਥਾਨਕ ਦੁੱਧ ਉਤਪਾਦਕ ਕਿਸਾਨਾਂ ਤੋਂ ਤਾਜ਼ਾ ਦੁੱਧ ਲੈ ਕੇ ਆਪਣੀ ਵਰਤੋਂ ਵਿਚ ਲਿਆਵੇਗਾ।ਨਿੰਬੂ ਜਾਤੀ ਦੇ ਫਲਾਂ ਤੋਂ ਜੂਸ ਤਿਆਰ ਕੀਤਾ ਜਾਵੇਗਾ ਜੋ ਕਿ ਪੰਜਾਬ ਵਿਚ ਪੈਪਸੀ ਦੇ ਦਿਸ਼ਾ-ਨਿਰਦੇਸ਼ਾਂ ਹੇਠਾਂ ਬਣਾਏ ਜਾਣਗੇ। ਦੁੱਧ ਦੀ ਸਪਲਾਈ ਕਰਨ ਵਾਲੇ ਘੱਟੋ-ਘੱਟ 10 ਹਜ਼ਾਰ ਕਿਸਾਨਾਂ ਨੂੰ ਇਸ ਦੇ ਨਾਲ ਲਾਭ ਪਹੁੰਚੇਗਾ ਅਤੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋਵੇਗਾ।ਮੁੱਖ ਮੰਤਰੀ ਨੇ ਦੱਸਿਆ ਕਿ ਇਸੇ ਤਰਾਂ ਹੀ ਲੀਚੀ ਅਤੇ ਨਿੰਬੂ ਜਾਤੀ ਦੇ ਫਲਾਂ ਦੀ ਪੈਦਾਵਾਰ ਕਰਨ ਵਾਲੇ ਇਸ ਖਿੱਤੇ ਦੇ ਕਿਸਾਨਾਂ ਨੂੰ ਇਸ ਪ੍ਰੋਜੈਕਟ ਤੋਂ ਲਾਭ ਮਿਲੇਗਾ।
ਪੈਪਸੀਕੋ ਨਾਲ ਆਪਣੀ ਪੁਰਾਣੀ ਸਾਂਝ ਨੂੰ ਯਾਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸਰਕਾਰ ਦੇ ਪਿਛਲੇ ਕਾਰਜ ਕਾਲ ਦੌਰਾਨ ਸੂਬੇ ਵਿਚ ਖੇਤੀਬਾੜੀ ਵਿਭਿੰਨਤਾ ਨੂੰ ਵਧ੍ਹਾਵਾ ਦੇਣ ਲਈ ਟ੍ਰੋਪੀਕਾਨਾ ਦੀਆਂ ਸੇਵਾਵਾਂ ਲਈਆਂ ਸਨ।ਉਨ੍ਹਾਂ ਕਿਹਾ ਕਿ ਨਿੰਬੂ ਜਾਤੀ ਦੇ ਫਲਾਂ ਵਾਲੇ ਬਹੁਤ ਸਾਰੇ ਪਲਾਂਟਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਅਕਾਲੀਆਂ ਨੇ ਸੱਤਾ ਵਿਚ ਆਉਣ ਤੋਂ ਬਾਅਦ ਇਸ ਸ਼ਾਨੇਮੱਤੇ ਪ੍ਰੋਜੈਕਟ ਨੂੰ ਠੰਢੇ ਬਸਤੇ ਵਿਚ ਪਾ ਦਿੱਤਾ।ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਕਿਹਾ ਕਿ ਇਹ ਪਲਾਂਟ ਵੱਡੇ ਬਦਲਾਅ ਵਿਚ ਭੂਮਿਕਾ ਨਿਭਾਵੇਗਾ ਅਤੇ ਇਸ ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏਗਾ।ਉਨ੍ਹਾਂ ਕਿਹਾ ਕਿ ਅੱਜ ਦਾ ਦਿਹਾੜਾ ਜਿਲ੍ਹੇ ਦੇ ਇਤਿਹਾਸ ਵਿਚ ਬਹੁਤ ਅਹਿਮ ਹੈ ਕਿਉਂਕਿ ਅੱਜ ਦੇ ਦਿਨ ਇੱਥੇ ਏਅਰਪੋਰਟ ਅਤੇ ਬੇਵਰੇਜਜ਼ ਦੇ ਦੋ ਵੱਡੇ ਪ੍ਰੋਜੈਕਟ ਸਥਾਪਤ ਹੋਏ ਹਨ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਪਣੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਸੂਬੇ ਵਿਚ ਓਨਾ ਨਿਵੇਸ਼ ਲਿਆਂਦਾ ਹੈ, ਜਿਨਾਂ ਅਕਾਲੀ ਬਹੁਤ ਸਾਰੇ ਸਨਅਤੀ ਸੰਮੇਲਨ ਕਰਵਾ ਕੇ ਵੀ ਆਪਣੇ ਇੱਕ ਦਹਾਕੇ ਦੇ ਸ਼ਾਸਨ ਦੌਰਾਨ ਵੀ ਨਹੀਂ ਲਿਆ ਸਕੇ।
ਇਸ ਮੌਕੇ ਵਿਧਾਇਕ ਅਨਿਲ ਵਿਜ ਤੇ ਜੋਗਿੰਦਰਪਾਲ, ਵਰੁਣ ਬੇਵਰੇਜਜ਼ ਦੇ ਰਵੀ ਕਾਂਤ ਜੈਪੁਰੀਆ ਅਤੇ ਵਰੁਣ ਜੈਪੁਰੀਆ, ਮੁੱਖ ਮੰਤਰੀ ਦੇ ਵਧੀਕ ਵਿਸ਼ੇਸ਼ ਪ੍ਰਮੁੱਖ ਸਕੱਤਰ ਗਿਰੀਸ਼ ਦਯਾਲਨ, ਡਿਪਟੀ ਕਮਿਸ਼ਨਰ ਨੀਲਿਮਾ ਅਤੇ ਐਸ.ਐਸ.ਪੀ ਵੀ.ਐਸ ਸੋਨੀ ਹਾਜ਼ਰ ਸਨ। 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply