Tuesday, April 16, 2024

ਖ਼ਾਲਸਾ ਕਾਲਜ ਨਰਸਿੰਗ ਦੀਆਂ ਵਿਦਿਆਰਥਣਾਂ ਦਾ ‘ਬੀਟ-2018’ ਮੁਕਾਬਲੇ ’ਚ ਪਹਿਲਾ ਸਥਾਨ

PPN0504201804 ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੀਆਂ ਵਿਦਿਆਰਣਾਂ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਸ, ਫ਼ਰੀਦਕੋਟ ਵਿਖੇ 6 ਅਪ੍ਰੈਲ ਤੱਕ ਚੱਲਣ ਵਾਲੇ ‘6ਵੇਂ ਇੰਟਰ ਕਾਲਜ ਸਪੋਰਟਸ ਐਂਡ ਕਲਚਰਲ ਮੀਟ ‘ਬੀਟ-2018’ ਮੁਕਾਬਲੇ ’ਚ ਲੂਡੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਪਹਿਲਾ ਸਥਾਨ ਹਾਸਲ ਕੀਤਾ ਹੈ। ਬੀ.ਐਫ਼.ਯੂ.ਐਚ.ਐਸ ਵਿਖੇ ਕਰਵਾਏ ਜਾ ਰਹੇ ਉਕਤ ਪ੍ਰੋਗਰਾਮ ’ਚ ਨਰਸਿੰਗ, ਫ਼ਿਜੀਓਥਰੈਪੀ ਅਤੇ ਫ਼ਾਰਮੇਸੀ ਕਾਲਜਾਂ ਸਮੇਤ ਸੂਬੇ ’ਚੋਂ ਕਰੀਬ 36 ਟੀਮਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ।
ਕਾਲਜ ਪ੍ਰਿੰਸੀਪਲ ਡਾ. ਨੀਲਮ ਹੰਸ ਨੇ ਕਾਲਜ ਟੀਮ ਨੂੰ ਮੁਬਾਰਕਬਾਦ ਦਿੰਦਿਆ ਦੱਸਿਆ ਕਿ ਬਾਬਾ ਫ਼ਰੀਦ ਯੂਨੀਵਰਸਿPPN0504201805ਟੀ ਦੇ ਉਪ ਕੁਲਪਤੀ ਪ੍ਰੋਫੈਸਰ (ਡਾ.) ਰਾਜ ਬਹਾਦਰ ਦੇ ਸਹਿਯੋਗ ਨਾਲ ਆਯੋਜਿਤ ਪ੍ਰੋਗਰਾਮ ’ਚ ਵੱਖ-ਵੱਖ ਗਰੁੱਪਾਂ ’ਚ ਭੰਗੜਾ, ਗਿੱਧਾ, ਕ੍ਰੇਟਿਵ ਡਾਂਸ ਦੇ ਮੁਕਾਬਲੇ ਕਰਵਾਏ ਗਏ, ਜਿਸ ’ਚ ਕਾਲਜ ਦੀ ਟੀਮ ਨੇ ਲੂੱਡੀ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾਂ ਸਥਾਨ ਹਾਸਲ ਕੀਤਾ ਹੈ।ਉਨਾਂ ਡਾ. ਤਰਨਦੀਪ ਕੌਰ ਲੈਕਚਰਾਰ, ਸੁਮਿਤ ਕੁਮਾਰ, ਭੁਪਿੰਦਰ ਸਿੰਘ ਕੋਚ, ਸਾਜਨ ਅਤੇ ਢੋਲੀ ਉਸਤਾਦ ਸਰਵਨ ਸਿੰਘ ਜਗਰਾਓ ਵੱਲੋਂ ਵਿਦਿਆਰਥਣਾਂ ਨੂੰ ਕਰਵਾਏ ਸਖ਼ਤ ਅਭਿਆਸ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥਣਾਂ ਨੂੰ ਭਵਿੱਖ ’ਚ ਹੋਰ ਉਪਲਬੱਧੀਆਂ ਪ੍ਰਾਪਤ ਕਰਨ ਲਈ ਉਤਸ਼ਾਹਿਤ ਵੀ ਕੀਤਾ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply