Friday, March 29, 2024

ਦੂਜੀ ਫੂਡ ਸੇਫਟੀ ਮੋਬਾਇਲ ਵੈਨ ਸਿਹਤ ਮੰਤਰੀ ਨੇ ਝੰਡੀ ਦੇ ਕੇ ਕੀਤੀ ਰਵਾਨਾ

306 ਡਾਕਟਰਾਂ ਦੀ ਹੋਵੇਗੀ ਭਰਤੀ, ਸਿਹਤ ਵਿਭਾਗ `ਚ ਆਉਣਗੇ 92 ਰੂਰਲ ਮੈਡੀਕਲ ਅਫ਼ਸਰ – ਬ੍ਰਹਮ ਮਹਿੰਦਰਾ

PPN0504201811 ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ -ਮਨਜੀਤ ਸਿੰਘ) – ਅੱਜ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਸਿਵਲ ਹਸਪਤਾਲ ਵਿਖੇ ਦੂਜੀ ਫੂਡ ਸੇਫਟੀ ਮੋਬਾਇਲ ਵੈਨ ਨੂੰ ਝੰਡੀ ਦੇ ਕੇ ਰਵਾਨਾ ਕੀਤਾ।ਉਨ੍ਹਾਂ ਦੱਸਿਆ ਕਿ ਪਹਿਲੀ ਫੂਡ ਸੇਫਟੀ ਮੋਬਾਇਲ ਵੈਨ ਨੂੰ ਮੁੱਖ ਮੰਤਰੀ ਪੰਜਾਬ  ਵਲੋਂ ਝੰਡੀ ਦੇ ਰਵਾਨਾ ਕੀਤਾ ਗਿਆ ਸੀ ਜੋ ਕਿ ਰੋਪੜ ਤੇ ਮੋਹਾਲੀ ਵਿਖੇ ਕੰਮ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਇਹ ਵੈਨ ਪਿੰਡਾ-ਪਿੰਡਾਂ ਵਿੱਚ ਜਾਵੇਗੀ ਅਤੇ ਖਾਣੇ ਦੀ ਜਾਂਚ ਕਰੇਗੀ।ਇਹ ਵੈਨ ਮੌਕੇ ਤੇ ਹੀ ਦੁੱਧ ਦੀ ਫੈਟ, ਯੂਰੀਆ, ਹਲਦੀ, ਫਾਇਲ ਕੋਟਿਡ ਬਰਫੀ ਆਦਿ ਦੀ ਵੀ ਜਾਂਚ ਕਰਕੇ ਰਿਪੋਰਟ ਦੇਵੇਗੀ।ਸਿਹਤ ਮੰਤਰੀ ਨੇ ਦੱਸਿਆ ਕਿ ਇਹ ਫੂਡ ਸੇਫਟੀ ਵੈਨ ਮਾਝੇ ਵਿੱਚ ਹਰ ਮਹੀਨੇ ਲੱਗਭੱਗ 500 ਦੇ ਕਰੀਬ ਸੈਂਪ ਲਵੇਗੀ ਅਤੇ 3-4 ਮਹੀਨੇ ਇਥੇ ਹੀ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਏਗੀ।ਸਿਹਤ ਮੰਤਰੀ ਨੇ ਦੱਸਿਆ ਕਿ ਇਸ ਵੈਨ ਵਿੱਚ ਦੋ ਟੈਕਨੀਕਲ ਸੁਪਰਵਾਈਜਰ ਹੋਣਗੇ ਜੋ ਮੌਕੇ ਤੇ ਹੀ ਰਿਪੋਰਟ ਦੇਣਗੇ।  ਸਿਹਤ ਮੰਤਰੀ ਨੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਦੂਜੀ ਫੂਡ ਸੇਫਟੀ ਵੈਨ ਹੈ ਜੋ ਪੰਜਾਬ ਨੂੰ ਮਿਲੀ ਹੈ ਕਿਉਂਕਿ ਪੰਜਾਬ ਦੇ ਲੋਕ ਮਿਲਵਾਟੀ ਖਾਣ-ਪੀਣ ਵਾਲੀਆਂ ਵਸਤੂਆਂ ਪ੍ਰਤੀ ਬਹੁਤ ਜਾਗਰੂਕ ਹਨ। ਉਨ੍ਹਾਂ ਦੱਸਿਆ ਕਿ ਇਹ ਫੂਡ ਸੇਫਟੀ ਵਾਹਨ ਆਉਣ ਨਾਲ ਮਿਲਾਵਟਖੋਰਾਂ ਤੇ ਸ਼ਿਕੰਜਾ ਕੱਸਿਆ ਜਾਵੇਗਾ।ਉਨ੍ਹਾਂ ਕਿਹਾ ਕਿ  ਕੋਈ ਵੀ ਵਿਅਕਤੀ ਫੋਨ ਕਰਕੇ ਇਸ ਵੈਨ ਨੂੰ ਸੱਦ ਕੇ ਦੁੱਧ, ਦਹੀ, ਪਨੀਰ, ਪਾਣੀ ਦੇ ਸੈਂਪਲ ਮੁਫ਼ਤ ਟੈਸਟ ਕਰਵਾ ਸਕਦਾ ਹੈ।ਸਿਹਤ ਮੰਤਰੀ ਨੇ ਦੱਸਿਆ ਕਿ ਭਾਰਤ ਵਿੱਚ ਪੰਜਾਬ ਪਹਿਲਾ ਰਾਜ ਹੈ ਜਿਸ ਨੇ ਫੂਡ ਸੇਫਟੀ ਐਪ ਲਾਂਚ ਕੀਤੀ  ਹੈ।ਇਸ ਐਪ ਨੂੰ ਡਾਉਨਲੋਡ ਕਰਕੇ ਕੋਈ ਵੀ ਵਿਅਕਤੀ ਆਨ ਲਾਈਨ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।PPN0504201812

        ਸਿਹਤ ਮੰਤਰੀ ਨੇ ਦੱਸਿਆ ਕਿ ਫੂਡ ਸੇਫਟੀ ਮੋਬਾਇਲ ਵੈਨ ਵਿਚ 40 ਦੇ ਕਰੀਬ ਟੈਸਟ ਮੌਕੇ ਤੇ ਹੀ ਕਰਕੇ ਉਨ੍ਹਾਂ ਦੀ ਰਿਪੋਰਟ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਬਰਫ਼ੀ ਤੇ ਲੱਗੇ ਵਰਕ ਦੀ ਜਾਂਚ ਵੀ ਇਹ ਕਰੇਗੀ ਅਤੇ ਦੇਖੇਗੀ ਕਿ ਵਰਕ ਚਾਂਦੀ ਦਾ ਹੈ ਜਾਂ ਐਲਮੀਨੀਅਮ ਦਾ ਹੈ।ਉਨ੍ਹਾਂ ਵਪਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਥੋੜੇ ਜਿਹੇ ਲਾਲਚ ਪਿੱਛੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ।

        ਬ੍ਰਹਮ ਮਹਿੰਦਰਾ ਸਿਹਤ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਜਲਦੀ ਹੀ 306 ਸਪੈਸ਼ਲਿਸਟ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ ਅਤੇ 92 ਰੂਰਲ ਮੈਡੀਕਲ ਅਫ਼ਸਰ ਵੀ ਛੇਤੀ ਹੀ ਸਿਹਤ ਵਿਭਾਗ ਨਾਲ ਜੁੜਨਗੇ ਜਿਸ ਨਾਲ ਡਾਕਟਰਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇਗਾ।ਉਨ੍ਹਾਂ ਦੱਸਿਆ ਕਿ ਡਾਕਟਰਾਂ ਦੀ ਤਨਖਾਹ ਵੀ ਵਧਾਈ ਗਈ ਹੈ।ਹੁਣ ਉਨ੍ਹਾਂ ਨੂੰ ਕੇਵਲ ਬੇਸਿਕ ਸੈਲਰੀ ਹੀ ਨਹੀ ਬਲਿਕ ਪੂਰੀ ਤਨਖਾਹ ਵੀ ਦਿੱਤੀ ਜਾਵੇਗੀ।ਸਿਹਤ ਮੰਤਰੀ ਨੇ ਦੱਸਿਆ ਕਿ ਛੇਤੀ ਹੀ ਪੰਜਾਬ ਵਿੱਚ 3300 ਵੈਲਨੈਸ ਕਲੀਨਿਕ ਖੋਲ੍ਹੇ ਜਾ ਰਹੇ ਹਨ ਜਿੱਥੇ ਲੋਕਾਂ ਦੀ ਮੁੱਢਲੀ ਜਾਂਚ ਪੜਤਾਲ ਕੀਤੀ ਜਾ ਸਕੇਗੀ।

        ਸਿਹਤ ਮੰਤਰੀ ਵੱਲੋਂ ਸਿਵਲ ਹਸਪਤਾਲ ਵਿਖੇ ਹੀ ਡੈਂਟਲ ਟਰੋਮਾ ਸੈਂਟਰ ਦਾ ਉਦਘਾਟਨ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਡੈਂਟਲ ਟਰੋਮਾ ਸੈਂਟਰ ਨੂੰ ਬਣਾਉਣ ਲਈ ਮੈਂ ਆਪਣੇ ਅਖਤਿਆਰੀ ਫੰਡ ਵਿੱਚੋਂ 10 ਲੱਖ ਰੁਪਏ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਇਸ ਟਰੋਮਾ ਸੈਂਟਰ ਦੀ ਬਹੁਤ ਜਰੂਰਤ ਸੀ।ਜਿਸ ਨੁੂੰ ਅੱਜ ਪੂਰਾ ਕਰ ਦਿੱਤਾ ਗਿਆ ਹੈ। ਸਿਹਤ ਮੰਤਰੀ ਨੇ ਹਸਪਤਾਲ ਦੀ ਓ.ਪੀ.ਡੀ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਸਿਹਤ ਮੰਤਰੀ ਨੇ ਦੱਸਿਆ ਕਿ ਐਂਟੀਰੈਬਿਜ ਇੰਜੈਕਸ਼ਨਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਇਸ ਉਪਰੰਤ ਸਿਹਤ ਮੰਤਰੀ ਵੱਲੋਂ ਈ:ਐਸ:ਆਈ ਹਸਪਤਾਲ ਦਾ ਦੌਰਾ ਵੀ ਕੀਤਾ ਗਿਆ ਅਤੇ ਉਥੇ ਬਣੇ ਨਵੇਂ ਡੈਂਟਲ ਕਲੀਨਿਕ ਦਾ ਉਦਘਾਟਨ ਵੀ ਕੀਤਾ ਗਿਆ।ਸਿਹਤ ਮੰਤਰੀ ਨੇ ਦੱਸਿਆ ਕਿ ਜਦ ਉਹ ਪਿਛਲੀ ਵਾਰ ਆਏ ਸਨ ਤਾਂ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਇਕ ਮਹੀਨੇ ਦੇ ਅੰਦਰ ਅੰਦਰ ਡੈਂਟਲ ਕਲੀਨਿਕ ਖੋਲਿਆ ਜਾਵੇਗਾ।ਅੱਜ ਉਨ੍ਹਾਂ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ।

        ਇਸ ਮੌਕੇ ਓ.ਪੀ.ਸੋਨੀ, ਡਾ: ਰਾਜ ਕੁਮਾਰ ਵੇਰਕਾ, ਸੁਨੀਲ ਦੱਤੀ ਸਾਰੇ ਵਿਧਾਇਕ, ਮੇਅਰ ਨਗਰ ਨਿਗਮ ਕਰਮਜੀਤ ਸਿੰਘ ਰਿੰਟੂ, ਜੁਗਲ ਕਿਸ਼ੋਰ ਸ਼ਰਮਾ ਪ੍ਰਧਾਨ ਕਾਂਗਰਸ ਕਮੇਟੀ ਸ਼ਹਿਰੀ, ਡਾ: ਪੁਨੀਤ ਗਿਰਧਰ ਓ.ਐਸ.ਡੀ ਸਿਹਤ ਮੰਤਰੀ ਪੰਜਾਬ, ਹਰਦੀਪ ਸਿੰਘ ਘਈ ਸਿਵਲ ਸਰਜਨ, ਡਾ: ਸ਼ਰਨਜੀਤ ਕੌਰ ਡਿਪਟੀ ਡਾਇਰੈਕਟਰ-ਕਮ- ਡੈਂਟਲ ਅਫਸਰ, ਡਾ. ਚਰਨਜੀਤ ਸਿੰਘ, ਡਾ: ਨਰਿੰਦਰ ਕੋਰ ਮੈਡੀਕਲ ਸੁਪਰਡੈਂਟ ਈ.ਐਸ.ਆਈ ਹਸਪਤਾਲ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply