Thursday, March 28, 2024

ਸੀ.ਬੀ.ਡੀ.ਟੀ ਨੇ ਅਸੈਸਮੈਂਟ ਸਾਲ 2018-19 ਲਈ ਇਨਕਮ ਟੈਕਸ ਰਿਟਰਨ ਫਾਰਮ ਕੀਤੇ ਨੋਟੀਫਾਈ

income-taxਦਿੱਲੀ, 8 ਅਪ੍ਰੈਲ (ਪੰਜਾਬ ਪੋਸਟ ਬਿਊਰੋ)  – ਸਿੱਧੇ ਟੈਕਸਾਂ ਬਾਰੇ ਕੇਂਦਰੀ ਬੋਰਡ (ਸੀ.ਬੀ.ਡੀ.ਟੀ) ਨੇ  ਅਸੈਸਮੈਂਟ ਸਾਲ 2018-19  ਲਈ ਇਨਕਮ ਟੈਕਸ ਰਿਟਰਨ ਫਾਰਮ (ਆਈ.ਟੀ.ਆਰ ਫਾਰਮ) ਨੋਟੀਫਾਈ ਕਰ ਦਿੱਤੇ  ਹਨ।  2017-18 ਦੇ ਅਸੈਸਮੈਂਟ ਸਾਲ ਲਈ ਇੱਕ ਸਫੇ ਦਾ ਸਰਲ ਆਈਟੀਆਰ ਫਾਰਮ-1 (ਸਹਿਜ) ਨੋਟੀਫਾਈ ਕੀਤਾ ਗਿਆ ਸੀ।ਇਸ ਪਹਿਲ ਨਾਲ 3 ਕਰੋੜ ਟੈਕਸ ਦਾਤਿਆਂ ਨੂੰ ਫਾਇਦਾ ਹੋਇਆ ਜਿਨ੍ਹਾਂ ਨੇ ਇਸ ਸਰਲ ਫਾਰਮ ਵਿੱਚ ਆਪਣੀ ਰਿਟਰਨ ਦਾਖਲ ਕੀਤੀ ਹੈ।ਅਸੈਸਮੈਂਟ ਸਾਲ 2018-19 ਲਈ ਵੀ ਇਕ ਸਫੇ ਦੇ ਸਰਲ ਆਈ.ਟੀ.ਆਰ ਫਾਰਮ-1 (ਸਹਿਜ਼) ਨੂੰ ਨੋਟੀਫਾਈ ਕੀਤਾ ਗਿਆ ਹੈ।ਇਸ ਆਈ.ਟੀ.ਆਰ ਫਾਰਮ-1 (ਸਹਿਜ਼) ਨੂੰ ਕੋਈ ਵੀ ਅਜਿਹਾ ਵਿਅਕਤੀ ਦਾਖਲ ਕਰ ਸਕਦਾ ਹੈ, ਜੋ ਇਥੋਂ ਦਾ ਵਾਸੀ ਹੋਵੇ, ਜਿਸ ਦੀ ਆਮਦਨ 50 ਲੱਖ ਰੁਪਏ ਤੱਕ ਹੋਵੇ ਅਤੇ ਜੋ ਤਨਖਾਹ, ਇਕ ਮਕਾਨ ਵਾਲੀ ਜਾਇਦਾਦ / ਹੋਰ ਆਮਦਨ (ਵਿਆਜ ਆਦਿ) ਤੋਂ ਆਮਦਨ ਹਾਸਲ ਕਰ ਰਿਹਾ ਹੈ।ਇਸ ਤੋਂ ਇਲਾਵਾ ਤਨਖਾਹ ਅਤੇ ਰਿਹਾਇਸ਼ੀ ਜਾਇਦਾਦ ਨਾਲ ਜੁੜੇ ਹਿੱਸਿਆਂ ਨੂੰ ਦਲੀਲ ਪੂਰਨ ਕਰ ਦਿੱਤਾ ਗਿਆ ਹੈ ਅਤੇ ਤਨਖਾਹ (ਜਿਵੇਂ ਕਿ ਫਾਰਮ 16 ਵਿੱਚ ਉਪਲਬਧ ਹੈ) ਅਤੇ ਰਿਹਾਇਸ਼ੀ ਜਾਇਦਾਦ ਤੋਂ ਪ੍ਰਾਪਤ ਆਮਦਨ ਨਾਲ ਜੁੜੇ ਬੁਨਿਆਦੀ ਵੇਰਵੇ ਨੂੰ ਮੁਹੱਈਆ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਆਈ.ਟੀ.ਆਰ ਫਾਰਮ-2 ਨੂੰ ਵੀ ਇਹ ਪ੍ਰਬੰਧ ਕਰਦੇ ਹੋਏ ਦਲੀਲਪੂਰਨ ਕਰ ਦਿੱਤਾ ਗਿਆ ਹੈ ਕਿ ਵਿਵਸਾਏ ਜਾਂ ਪੇਸ਼ੇ ਨੂੰ ਛੱਡ ਕੇ ਕਿਸੇ ਵੀ ਹੋਰ ਮੱਦ ਤੋਂ ਆਮਦਨੀ ਪ੍ਰਾਪਤ ਕਰਨ ਵਾਲੇ ਵਿਅਕਤੀ ਅਤੇ ਐਚ.ਯੂ.ਐਫ (ਹਿੰਦੂ ਅਣਵੰਡੇ ਪਰਿਵਾਰ) ਆਈ.ਟੀ.ਆਰ ਫਾਰਮ-2 ਦਾਖਲ  ਕਰਨ ਦੇ ਯੋਗ ਹੋਣਗੇ।ਕਾਰੋਬਾਰ ਜਾਂ ਪੇਸ਼ੇ ਦੀ ਮੱਦ ਵਿੱਚ ਆਮਦਨ ਕਮਾਉਣ ਵਾਲੇ ਵਿਅਕਤੀ ਅਤੇ ਐਚ.ਯੂਐਫ ਜਾਂ ਤਾਂ ਆਈ.ਟੀ.ਆਰ ਫਾਰਮ-3 ਜਾਂ ਆਈ.ਟੀ.ਆਰ ਫਾਰਮ-4 (ਅਨੁਮਾਨਤ ਹੋਰ ਮਾਮਲਿਆਂ ਵਿੱਚ) ਦਾਖਲ ਕਰਨਗੇ।
ਪਿਛਲੇ ਸਾਲ ਦੇ ਮੁਕਾਬਲੇ ਵਿੱਚ ਆਈ.ਟੀ.ਆਰ ਫਾਰਮ ਦਾਖਲ ਕਰਨ ਦੇ ਤੌਰ ਤਰੀਕਿਆਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ।ਇਨ੍ਹਾਂ ਸਾਰੇ ਆਈ.ਟੀ.ਆਰ ਫਾਰਮਾਂ ਨੂੰ ਇਲੈਕਟ੍ਰੌਨਿਕ ਢੰਗ ਨਾਲ ਦਾਖਲ ਕਰਨਾ ਪਵੇਗਾ।ਹਾਲਾਂਕਿ ਉਨ੍ਹਾਂ ਮਾਮਲਿਆਂ, ਜਿਨ੍ਹਾਂ ਵਿੱਚ ਰਿਟਰਨ ਨੂੰ ਆਈ.ਟੀ.ਆਰ ਫਾਰਮ-1 (ਸਹਿਜ਼) ਜਾਂ ਆਈ.ਟੀ.ਆਰ ਫਾਰਮ-4 (ਸੁਗਮ) ਵਿੱਚ ਭਰਿਆ ਜਾਂਦਾ ਹੈ, ਵਿੱਚ ਹੇਠ ਲਿਖੇ ਵਿਅਕਤੀਆਂ ਕੋਲ ਕਾਗਜ਼ (ਪੇਪਰ) ਰੂਪ ਵਿੱਚ ਰਿਟਰਨ ਦਾਖਲ ਕਰਨ ਦਾ ਬਦਲ ਹੋਵੇਗਾ –
(1) ਅਜਿਹੇ ਵਿਅਕਤੀ ਜਿਨ੍ਹਾਂ ਦੀ ਉਮਰ ਪਿਛਲੇ ਸਾਲ ਕਿਸੇ ਵੀ ਸਮੇਂ 80 ਸਾਲ ਜਾਂ ਉਸ ਤੋਂ ਵੱਧ ਹੋ ਗਈ ਹੋਵੇ, ਜਾਂ
(2) ਅਜਿਹਾ ਵਿਅਕਤੀ ਜਾਂ ਐੱਚਯੂਐੱਫ ਜਿਸ ਦੀ ਆਮਦਨੀ 5 ਲੱਖ ਰੁਪਏ ਤੋਂ ਜ਼ਿਆਦਾ ਨਾ ਹੋਵੇ ਅਤੇ ਜਿਸ ਨੇ ਇਨਕਮ ਟੈਕਸ ਰਿਟਰਨ ਵਿੱਚ ਕਿਸੇ ਵੀ ਰਿਫੰਡ ਦਾ ਦਾਅਵਾ ਨਾ ਕੀਤਾ ਹੋਵੇ।
ਨੋਟੀਫਾਈ ਆਈ.ਟੀ.ਆਰ ਫਾਰਮ ਵਿਭਾਗ ਦੀ ਅਧਿਕਾਰਿਤ ਵੈਬਸਾਈਟ `ਤੇ ਉਪਲੱਬਧ ਹਨ।

Check Also

ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਸਮਾਗਮ 23 ਤੋਂ 26 ਮਾਰਚ ਤੱਕ

ਅੰਮ੍ਰਿਤਸਰ/ਨਾਦੇੜ, 19 ਮਾਰਚ (ਸੁਖਬੀਰ ਸਿੰਘ) – ਤਖਤ ਸੱਚਖੰਡ ਅਬਿਚਲਨਗਰ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਜ ਪਿਆਰੇ …

Leave a Reply