Friday, March 29, 2024

ਖੁਸ਼ਹਾਲੀ ਦੇ ਰਾਖੇ ਪੂਰੀ ਲਗਨ ਨਾਲ ਨਿਭਾਉਣ ਆਪਣੀ ਨਵੀਂ ਜਿੰਮੇਵਾਰੀ -ਸ਼ੇਰਗਿਲ

ਜੰਡਿਆਲਾ, 12 ਅਪ੍ਰੈਲ- (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) –  ਵੱਖ-ਵੱਖ ਸਕੀਮਾਂ ਦਾ ਲਾਭ ਜ਼ਰੂਰਤਮੰਦ ਲੋਕਾਂ ਤੱਕ ਪੁੱਜਦਾ ਕਰਨ ਅਤੇ ਸਮਾਜ ਵਿਚੋਂ PPN1204201810ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਸਾਬਕਾ ਫੌਜੀਆਂ ਨੂੰ ਖੁਸ਼ਹਾਲੀ ਦੇ ਰਾਖੇ ਦੇ ਰੁੂਪ ਵਿਚ ਨਵੀਂ ਜਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਲਗਨ ਤੇ ਇਮਾਨਦਾਰੀ ਨਾਲ ਪੂਰਾ ਕਰਨ। ਉਕਤ ਸਬਦਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ.ਐਸ ਸ਼ੇਰਗਿਲ ਨੇ ਮੇਹਰਬਾਨਪੁਰਾ (ਜੰਡਿਆਲਾ) ਵਿਖੇ ਇੰਨਾਂ ਰਾਖਿਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਕੀਤਾ।ਉਨ੍ਹਾਂ ਨੇ ਖੁਸ਼ਹਾਲੀ ਦੇ ਰਾਖਿਆ ਨੂੰ ਕਿਹਾ ਕਿ ਤੁਸੀਂ ਕੇਵਲ ਖੁਸ਼ਹਾਲੀ ਦੇ ਹੀ ਨਹੀਂ ਪੰਜਾਬ ਦੇ ਰਾਖੇ  ਹੋ ਤੁਹਾਡਾ ਫਰਜ ਹੈ ਕਿ ਸਰਕਾਰ ਵੱਲੋਂ ਚਲਾੲਂੀਆਂ ਜਾਂਦੀਆਂ ਭਲਾਈ ਸਕੀਮਾਂ ਦੀ ਨਜਰਸਾਨੀ ਕਰਨਾ ਅਤੇ ਇਸ ਦੀ ਰਿਪੋਰਟ ਜਿਲ੍ਹਾ ਪ੍ਰਸਾਸ਼ਨ ਨੂੰ ਅਤੇ ਸਰਕਾਰ ਤੱਕ ਪੁੱਜਦਾ ਕਰਨੀ ਹੈ। ਉਨ੍ਹਾਂ ਕਿਹਾ ਕਿ ਤੁਹਾਡੇ ਵੱਲੋਂ ਦਿੱਤੀਆਂ ਗਈਆਂ ਰਿਪੋਰਟਾਂ ਦੇ ਅਧਾਰ ਤੇ ਸਰਕਾਰ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ।   
     ਸ਼ੇਰਗਿੱਲ ਨੇ ਖੁਸ਼ਹਾਲੀ ਦੇ ਰਾਖਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਰਿਪੋਰਟ ਸੱਚੀ-ਸੁੱਚੀ ਤੇ ਸਾਫ ਸੁਥਰੀ ਲਿਖਣ, ਤਾਂ ਜੋ ਸਾਰਿਆਂ ਦੇ ਸਮਝ ਆ ਸਕੇ।ਮੇਜਰ ਜਨਰਲ ਸੁਰਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਸਾਡਾ ਮਨੋਰਥ ਰਾਜ ਨੂੰ ਭ੍ਰਿਸ਼ਟਚਾਰ ਤੋਂ ਮੁੱਕਤ ਕਰਨਾ ਹੈ ਅਤੇ ਇਸੇ ਹੀ ਟੀਚੇ ’ਤੇ ਤੁਸੀਂ ਕੰਮ ਕਰਨਾ ਹੈ।ਗਰੇਵਾਲ ਨੇ ਕਿਹਾ ਕਿ ਖੁਸ਼ਹਾਲੀ ਦੇ ਰਾਖਿਆਂ ਦਾ ਮੁੱਖ ਮਕਸਦ ਕੇਂਦਰ ਅਤੇ ਰਾਜਾਂ ਵੱਲੋਂ ਦਿੱਤੀਆਂ ਜਾਂਦੀਾਆਂ ਗ੍ਰਾਂਟਾ ਦਾ ਸਹੀ ਉਪਯੋਗ ਯਕੀਨੀ ਬਣਾਉਣਾ ਅਤੇ ਇਨ੍ਹਾਂ ਦਾ ਲਾਭ ਜਰੂਰਤਮੰਦ ਲੋਕਾਂ ਤੱਕ ਪਹੁੰਚਾਉਣਾ ਹੈ।
    ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਵਿੰਦਰ ਸਿੰਘ, ਐਸ.ਡੀ.ਐਮ ਅੰਮਿ੍ਰਤਸਰ-1 ਨਿਤਿਸ਼ ਸਿੰਗਲਾ, ਐਸ.ਡੀ.ਐਮ ਅੰਮ੍ਰਿਤਸਰ-2 ਵਿਕਾਸ ਹੀਰਾ ਜਿਲ੍ਹਾ ਰੱਖਿਆ ਭਲਾਈ ਅਫ਼ਸਰ ਕਰਨਲ ਅਮਰਬੀਰ ਸਿੰਘ ਚਾਹਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੁਸ਼ਹਾਲੀ ਦੇ ਰਾਖੇ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply