Thursday, April 18, 2024

ਮਾਤਾ ਸੁਲੱਖਣੀ ਜੀ ਭਲਾਈ ਕੇਂਦਰ ਦਾ ਬਟਾਲਾ ਵਿਖੇ ਰੱਖਿਆ ਨੀਂਹ ਪੱਥਰ

ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਵੱਲੋਂ ਪਿੰਡ ਸਰਵਾਲੀ ਜਿਲਾ PPN1204201812ਬਟਾਲਾ ਵਿਖੇ ਸੰਗਤਾਂ ਦੇ ਸਹਿਯੋਗ ਨਾਲ 10 ਹਜਾਰ ਗਜ ਜਗਾ `ਤੇ ਮਾਤਾ ਸੁਲੱਖਣੀ ਜੀ ਭਲਾਈ ਕੇਂਦਰ ਦਾ ਨੀਂਹ ਪੱਥਰ ਰੱਖਿਆ ਗਿਆ।ਟਰੱਸਟ ਦੇ ਮੁੱਖੀ ਭਾਈ ਗੁਰਇਕਬਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਸ ਭਲਾਈ ਕੇਂਦਰ ਵਿਖੇ ਲੋੜਵੰਦ ਤੇ ਵਿਧਵਾ ਬੀਬੀਆਂ ਲਈ ਹਰ ਮਹੀਨੇ ਫ੍ਰੀ ਰਾਸ਼ਨ, ਨਿਸ਼ਕਾਮ ਕੀਰਤਨ ਸਿਲਾਈ ਅਕੈਡਮੀ, ਲੋੜਵੰਦ ਬੱਚੀਆਂ ਲਈ ਮੁਫਤ ਕੰਪਿਊਟਰ ਕੋਰਸ, ਫ੍ਰੀ ਸਿਲਾਈ ਕਢਾਈ ਦੇ ਕੋਰਸ ਤੇ ਹੋਰ ਭਲਾਈ ਕਾਰਜ ਚਲਾਏ ਜਾਣਗੇ ਅਤੇ ਇਹ ਸਾਰੇ ਕਾਰਜ ਨਿਸ਼ਕਾਮ ਰੂਪ ਵਿੱਚ ਕੀਤੇ ਜਾਣਗੇ।ਭਾਈ ਸਾਹਿਬ ਨੇ ਕਿਹਾ ਕਿ ਇਲਾਕੇ ਦੀਆਂ ਲੜਕੀਆਂ ਦੀ ਸਹੂਲਤ ਲਈ ਇਸੇ ਜਗਾ `ਤੇ ਮਾਤਾ ਸੁਲੱਖਣੀ ਜੀ ਡਿਗਰੀ ਕਾਲਜ ਸਥਾਪਿਤ ਕੀਤਾ ਜਾਵੇਗਾ।ਭਾਈ ਸਾਹਿਬ ਨੇ ਦੱਸਿਆ ਕਿ ਕਾਰ ਸੇਵਾ ਦੀ ਨਿਗਰਾਨੀ ਭਾਈ ਹਰਮਿੰਦਰ ਸਿੰਘ ਜੀ ਕਾਰ ਸੇਵਾ ਵਾਲੇ ਅਤੇ ਡਾ. ਸੁਰਜੀਤ ਸਿੰਘ ਦਾਲਮ ਨੂੰ ਸੌਂਪੀ ਗਈ ਹੈ।
                 ਇਸ ਤੋੋਂ ਪਹਿਲਾਂ ਪਿੰਡ ਸਰਵਾਲੀ ਜੱਪ ਤੱਪ ਦੇ ਸਮਾਗਮ ਵੀ ਕਰਵਾਏ ਗਏ।ਜਿਸ ਵਿੱਚ ਸੰਗਤਾਂ ਵੱਲੋਂ ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਅਤੇ ਵਾਹਿਗੁਰੂ ਸਿਮਰਨ ਜਾਪ ਦੀਆਂ ਹਾਜਰੀਆਂ ਵੀ ਲਗਾਈਆਂ।ਭਾਈ ਸੁਖਵਿੰਦਰ ਸਿੰਘ ਗੋਗਾ ਵੀਰ, ਭਾਈ ਗੁਰਦੀਪ ਸਿੰਘ, ਭਾਈ ਅਮਨਦੀਪ ਸਿੰਘ ਗੁ: ਭਾਈ ਮੰਝ ਸਾਹਿਬ ਵਾਲੇ ਤੋਂ ਇਲਾਵਾ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਵੱਲੋਂ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
           ਭਾਈ ਸਾਹਿਬ ਜੀ ਨੇ ਕਿਹਾ ਹੈ ਕਿ ਟਰੱਸਟ ਵਲੋਂ ਦੇਸ਼-ਵਿਦੇਸ਼ ਵਿੱਚ ਤਕਰੀਬਨ 25 ਦੇ ਕਰੀਬ ਭਲਾਈ ਕਾਰਜਾਂ ਦੇ ਕੇਂਦਰ ਚੱਲ ਰਹੇ ਹਨ।ਜਿਥੇ ਹਰ ਮਹੀਨੇ ਤਕਰੀਬਨ 7500 ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦਿੱਤਾ ਜਾਂਦਾ ਹੈ ਅਤੇ ਲੜਕੀਆਂ ਨੂੰ ਫ੍ਰੀ ਸਿਲਾਈ ਕਢਾਈ, ਫ੍ਰੀ ਕੰਪਿਊਟਰ ਦੇ ਕੋਰਸ ਕਰਵਾਏ ਜਾਂਦੇ ਹਨ।ਇਸ ਮੌਕੇ ਟਹਿਲਇੰਦਰ ਸਿੰਘ, ਭਾਈ ਹਰਵਿੰਦਰ ਸਿੰਘ, ਭਾਈ ਅਮਰਜੀਤ ਸਿੰਘ ਸਿਲਕੀ ਆਦਿ ਹਾਜਰ ਸਨ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply